ਰਿਉਦਾਦ ਜੁਆਰੇਜ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ ਲਈ ਅਮਰੀਕਾ-ਮੈਕਿਸਕੋ ਹੱਦ ਉੱਤੇ ਕੰਧ ਦਾ ਨਿਰਮਾਣ ਕਰਵਾਇਆ ਹੈ। ਦੋਵੇਂ ਦੇਸ਼ਾਂ ਵਿਚਕਾਰ ਦੂਰੀਆਂ ਨੂੰ ਮਿਟਾਉਣ ਕਰਨ ਲਈ ਸਥਾਨਕ ਕਲਾਕਾਰਾਂ ਦੇ ਇੱਕ ਸਮੂਹ ਨੇ ਅਲੱਗ ਤਰੀਕਾ ਕਢਿਆ ਹੈ। ਕਲਾਕਾਰਾਂ ਨੇ ਦੋਵੇਂ ਦੇਸ਼ਾਂ ਦੀ ਸੀਮਾ ਉੱਤੇ ਗੁਲਾਬੀ ਰੰਗ ਦੇ ਸੀ-ਸਾ ਝੂਲੇ ਲਾਏ ਹਨ। ਇਹ ਝੂਲੇ ਸਨਲੈਂਡ ਪਾਰਕ, ਨਿਊ ਮੈਕਸਿਕੋ ਅਤੇ ਰਿਉਦਾਦ ਜੁਆਰੋਜ ਮੈਕਸਿਕੋ ਦੀ ਹੱਦ ਉੱਤੇ ਲਾਏ ਗਏ ਹਨ।
ਕਲਾਕਾਰਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਦੇਸ਼ਾਂ ਵਿਚਕਾਰ ਵਧੀਆ ਸਬੰਧਾਂ ਦਾ ਸਬੂਤ ਹੈ। ਕਲਾਕਾਰਾਂ ਵਿੱਚੋਂ ਇੱਕ ਰੋਨਾਲਡ ਰਾਉਲ ਨੇ ਕਿਹਾ, 'ਦੋਵੇਂ ਦੇਸ਼ਾਂ ਵਿਚਕਾਰ ਵਧੀਆ ਸਬੰਧ ਹਨ। ਜੇ ਇਸ ਪਾਸੇ ਕੁੱਝ ਹੁੰਦਾ ਹੈ ਤਾਂ ਉਸ ਦਾ ਅਸਰ ਦੂਸਰੇ ਪਾਸੇ ਹੁੰਦਾ ਹੈ। ਉਥੇ ਹੀ ਜੇ ਦੂਸਰੇ ਪਾਸੇ ਕੁੱਝ ਹੁੰਦਾ ਹੈ ਤਾਂ ਉਸ ਦਾ ਅਸਰ ਦੂਸਰੇ ਪਾਸੇ ਹੁੰਦਾ ਹੈ। ਸੀਮਾ ਉੱਤੇ ਬਣਾਏ ਗਏ ਝੂਲੇ ਇਸ ਗੱਲ ਦਾ ਸਬੂਦ ਹੈ ਕਿ ਅਸੀਂ ਬਰਾਬਰ ਹਾਂ ਅਤੇ ਇਕੱਠੇ ਹਾਂ। ਦੋਵੇਂ ਦੇਸ਼ਾਂ ਦੀ ਵਰਤਮਾਨ ਸਥਿਤੀ ਲਈ ਰਾਜਨੀਤਿਕ ਸਥਿਤੀਆਂ ਜਿੰਮੇਵਾਰ ਹਨ।'
ਜਾਣਕਾਰੀ ਮੁਤਾਬਕ ਮੈਕਸਿਕੋ ਨਾਲ ਲੱਗਦੇ ਸਰਹੱਦੀ ਖੇਤਰ ਨੋਗਾਲੇਸ ਅਤੇ ਐਰੀਜੋਨਾ ਵਿੱਚ ਉੱਚੀਆਂ-ਉੱਚੀਆਂ ਕੰਧਾਂ ਖੜੀਆਂ ਕੀਤੀਆਂ ਹਨ। ਇੰਨ੍ਹਾਂ ਨੂੰ ਐਨਾ ਟੇਰੇਸਾ ਫਰਨਾਡੀਜ਼ ਅਤੇ ਹੋਰ ਕਲਾਕਾਰਾਂ ਨੇ 2015 ਵਿੱਚ ਨੀਲਾ ਰੰਗ ਕੀਤਾ ਸੀ।
ਇਹ ਵੀ ਪੜ੍ਹੋ : 550ਵਾਂ ਪ੍ਰਕਾਸ਼ ਪੁਰਬ: ਨਨਕਾਣਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ
ਗੌਰਤਲਬ ਹੈ ਕਿ ਦੋ ਸਾਲ ਪਹਿਲਾਂ ਵੀ ਕਲਾਕਾਰਾਂ ਨੇ ਸੈਨ ਡਿਆਗੋ ਨਾਲ ਲੱਗਦੀ ਸਰਹੱਦ ਉੱਤੇ ਕੰਧ ਨੂੰ ਆਦਰਸ਼ ਰੂਪ ਦਿੱਤਾ ਸੀ।
ਦੱਸ ਦਈਏ ਕਿ 2017 ਵਿੱਚ ਫ਼ਰਾਂਸੀਸੀ ਕਲਾਕਾਰ ਨੇ ਬੱਚੇ ਦੀ ਤਸਵੀਰ ਨੂੰ ਕੈਲੇਫ਼ੋਰਨੀਆਂ ਸਰਹੱਦ ਉੱਤੇ ਬਣਾਇਆ ਸੀ।