ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਵੀਜ਼ਾ ਉੱਤੇ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਇਸ ਤਹਿਤ ਅਜਿਹੀਆਂ ਔਰਤਾਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜੋ ਬੱਚਿਆਂ ਨੂੰ ਜਨਮ ਦੇਣ ਲਈ ਅਮਰੀਕਾ ਜਾਣਾ ਚਾਹੁੰਦੀਆਂ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਪਾਸਪੋਰਟ ਮਿਲ ਜਾਵੇ।
ਅਜਿਹੀ ਜਾਣਕਾਰੀ ਹੈ ਕਿ ਅਮਰੀਕਾ ਇਹ ਨਿਯਮ ਵੀਰਵਾਰ ਨੂੰ ਜਾਰੀ ਕਰੇਗਾ। ਨਵੇਂ ਨਿਯਮ ਮੁਤਾਬਕ ਔਰਤਾਂ ਲਈ ਸੈਰ-ਸਪਾਟਾ ਵੀਜ਼ਾ ਉੱਤੇ ਯਾਤਰਾ ਕਰਨਾ ਮੁਸ਼ਕਲ ਹੋਵੇਗਾ। ਨਿਯਮ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕੌਂਸਲਰ ਅਧਿਕਾਰੀ ਨੂੰ ਯਕੀਨ ਦਿਵਾਉਣਾ ਪਵੇਗਾ ਕਿ ਉਨ੍ਹਾਂ ਕੋਲ ਅਮਰੀਕਾ ਆਉਣ ਦਾ ਕੀ ਕਾਰਨ ਹੈ।
ਇਹ ਵੀ ਪੜ੍ਹੋ: ਸਜ਼ਾ ਦੇ ਇੱਕ ਹਫ਼ਤੇ ਬਾਅਦ ਹੋਵੇ ਫਾਂਸੀ, ਕੇਂਦਰ ਨੇ ਅਦਾਲਤ 'ਚ ਦਾਖ਼ਲ ਕੀਤੀ ਪਟੀਸ਼ਨ
ਪ੍ਰਸ਼ਾਸਨ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ 'ਤੇ ਪਾਬੰਦੀਆਂ ਲਗਾ ਰਿਹਾ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ 'ਜਨਮ-ਅਧਿਕਾਰ ਨਾਗਰਿਕਤਾ' ਦੇ ਮੁੱਦੇ 'ਤੇ ਨੇ ਸਖਤ ਰੁਖ ਅਪਣਆਇਆ ਹੈ। ਇਸ ਵਿੱਚ ਸੰਯੁਕਤ ਰਾਜ ਵਿੱਚ ਪੈਦਾ ਹੋਏ ਗੈਰ-ਅਮਰੀਕੀ ਨਾਗਰਿਕਾਂ ਦੇ ਬੱਚਿਆਂ ਦੇ ਨਾਗਰਿਕਤਾ ਦੇ ਅਧਿਕਾਰਾਂ ਨੂੰ ਖਤਮ ਕਰਨਾ ਸ਼ਾਮਲ ਹੈ।
ਬਰਥ-ਟੂਰੀਜ਼ਮ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਵਧ ਰਿਹਾ ਹੈ। ਅਮਰੀਕੀ ਕੰਪਨੀਆਂ ਵੀ ਇਸ ਦਾ ਇਸ਼ਤਿਹਾਰ ਦਿੰਦੀਆਂ ਹਨ ਤੇ ਹੋਟਲ ਦੇ ਕਮਰਿਆਂ ਅਤੇ ਡਾਕਟਰੀ ਸਹੂਲਤਾਂ ਆਦਿ ਲਈ 80 ਹਜ਼ਾਰ ਡਾਲਰ ਤੱਕ ਬਸੂਲਦੀਆਂ ਹਨ।
ਰੂਸ ਅਤੇ ਚੀਨ ਵਰਗੇ ਦੇਸ਼ਾਂ ਦੀਆਂ ਬਹੁਤ ਸਾਰੀਆਂ ਔਰਤਾਂ ਜਨਮ ਦੇਣ ਲਈ ਅਮਰੀਕਾ ਜਾਂਦੀਆਂ ਹਨ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਅਮਰੀਕਾ ਅਜਿਹੇ ਰੁਝਾਨ ਵਿਰੁੱਧ ਕਦਮ ਚੁੱਕ ਰਿਹਾ ਹੈ।