ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ 'ਤੇ ਸਖ਼ਤ ਪੰਬਾਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਇਰਾਨ ਦੇ ਸੀਨੀਅਰ ਆਗੂ ਅਤੇ ਹੋਰ ਅਧਿਕਾਰੀ ਅਮਰੀਕੀ ਖੇਤਰ ਵਿੱਚ ਕੋਈ ਵੀ ਬੈਂਕਿੰਗ ਸਹੂਲਤ ਦਾ ਲਾਭ ਨਹੀਂ ਲਿਆ ਲੈ ਸਕਣਗੇ।
ਦਰਅਸਲ ਇਰਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਵੀਰਵਾਰ ਨੂੰ ਆਪਣੇ ਖੇਤਰ 'ਚ ਅਮਰੀਕਾ ਦਾ ਇੱਕ ਡ੍ਰੋਨ ਤਬਾਹ ਕੀਤਾ ਹੈ ਜਿਸ ਤੋਂ ਕੁੱਝ ਦਿਨ ਬਾਅਦ ਟਰੰਪ ਨੇ ਨਵੀਆਂ ਪਾਬੰਦੀਆਂ ਲਗਾਈਆਂ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਜਿਸ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕੀਤੇ ਹਨ ਉਹ ਇਰਾਨ 'ਤੇ ਸਖ਼ਤ ਪਾਬੰਦੀ ਲਗਾਏਗਾ। ਉਨ੍ਹਾਂ ਵਿੱਤ ਮੰਤਰੀ ਸਟੀਵਨ ਮਨੁਚਿਨ ਦੀ ਮੌਜੂਦਗੀ 'ਚ ਹੁਕਮ 'ਤੇ ਦਸਤਖ਼ਤ ਕੀਤੇ।
ਟਰੰਪ ਨੇ ਕਿਹਾ, "ਮੇਰਾ ਖ਼ਿਆਲ ਹੈ ਕਿ ਅਸੀਂ ਬਹੁਤ ਸਬਰ ਵਿਖਾਇਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਭਵਿੱਖ 'ਚ ਵੀ ਸਬਰ ਵਿਖਾਵਾਂਗੇ। ਅਸੀਂ ਤੇਹਰਾਨ 'ਤੇ ਦਬਾਅ ਵਧਾਉਣਾ ਜਾਰੀ ਰੱਖਾਂਗੇ।"