ETV Bharat / international

ਕੋਵਿਡ-19: 1 ਹੀ ਦਿਨ ਵਿੱਚ ਅਮਰੀਕਾ 'ਚ 518 ਲੋਕਾਂ ਦੀ ਮੌਤ, ਅੰਕੜਾ ਪੁੱਜਿਆ 2,400 ਤੋਂ ਪਾਰ - john hopkins university'

ਜਾਨ ਹੋਪਕਿੰਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਮਹਿਜ 24 ਘੰਟਿਆਂ ਵਿੱਚ 518 ਲੋਕਾਂ ਦੀ ਮੌਤ ਹੋ ਗਈ ਹੈ।

ਅਮਰੀਕਾ 'ਚ ਕੋਰੋਨਾ : 1 ਹੀ ਦਿਨ 'ਚ 518 ਲੋਕਾਂ ਦੀ ਮੌਤ, ਅੰਕੜਾ ਪੁੱਜਿਆ 2,400 ਤੋਂ ਪਾਰ

author img

By

Published : Mar 30, 2020, 9:51 PM IST

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਮਹਿਜ 24 ਘੰਟਿਆਂ ਵਿੱਚ 518 ਲੋਕਾਂ ਦੀ ਮੌਤ ਹੋ ਗਈ ਹੈ। ਜਾਨ ਹੋਪਕਿੰਨਜ਼ ਯੂਨੀਵਰਸਿਟੀ ਨੇ ਐਤਵਾਰ ਨੂੰ ਇਹ ਅੰਕੜੇ ਜਾਰੀ ਕੀਤੇ ਹਨ।

ਇਸ ਤੋਂ ਪਹਿਲਾਂ ਇੱਕ ਦਿਨ ਵਿੱਚ 453 ਮੌਤਾਂ ਹੋਈਆਂ ਸਨ ਅਤੇ ਇਹ ਅੰਕੜਾ ਐਤਵਾਰ ਨੂੰ ਹੋਰ ਵੀ ਵੱਧ ਗਿਆ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਕੁੱਲ 2,409 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅੰਕੜੇ ਦੱਸਦੇ ਹਨ ਕਿ ਇੱਕ ਹੀ ਦਿਨ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 21,333 ਵੱਧ ਗਈ ਹੈ। ਸ਼ਨਿਚਰਵਾਰ ਨੂੰ ਵੀ ਲਗਭਗ ਏਨੇ ਹੀ ਮਾਮਲੇ ਸਾਹਮਣੇ ਆਏ ਸਨ। ਅਮਰੀਕਾ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੁੱਲ 1,36,880 ਮਾਮਲੇ ਹੋ ਗਏ ਹਨ, ਜੋ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ। ਇਟਲੀ, ਚੀਨ ਅਤੇ ਸਪੇਨ ਵਿੱਚ ਇਸ ਤੋਂ ਘੱਟ ਮਾਮਲੇ ਰਹੇ ਹਨ।

ਵਾਇਰਸ ਦਾ ਪ੍ਰਕੋਪ ਨਿਊਯਾਰਕ ਵਿੱਚ ਸਭ ਤੋਂ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ 776 ਪਹੁੰਚ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.