ਨੁਏਵੋ ਉਰੇਚੋ (ਮੈਕਸੀਕੋ) : ਪੱਛਮੀ ਮੈਕਸੀਕੋ 'ਚ ਐਵੋਕਾਡੋ ਉਤਪਾਦਕਾਂ ਦੀ ਜ਼ਬਰੀ ਲੁੱਟ-ਖਸੁੱਟ (Extortion of avocado growers in western Mexico) ਦੀਆਂ ਵਧਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ 'ਯੂਨਾਈਟਿਡ ਟਾਊਨਜ਼' (United Towns) ਜਾਂ 'ਪੁਏਬਲੋਸ ਯੂਨੀਡੋਸ' (Pueblos Unidos) ਅਤੇ 'ਸਵੈ-ਰੱਖਿਆ' ਸਮੂਹ ਦੇ 500 ਲੋਕ ਸ਼ਨੀਵਾਰ ਨੂੰ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਿਸ ਦੀ ਮਦਦ ਕਰਨ ਦਾ ਸੰਕਲਪ ਲਿਆ।
ਪੱਛਮੀ ਰਾਜ ਮਿਕੋਆਕਨ ਦੇ ਨੁਏਵੋ ਉਰੇਚੋ ਸ਼ਹਿਰ ਵਿੱਚ AR-15 ਅਤੇ ਹੋਰ ਰਾਈਫਲਾਂ ਦੇ ਨਾਲ-ਨਾਲ ਬੰਦੂਕਾਂ ਨਾਲ ਲੈਸ ਲੋਕ ਇਕੱਠੇ ਹੋਏ। ਉਨ੍ਹਾਂ ਕਿਹਾ ਕਿ ਵੀਆਗਰਾ ਅਤੇ ਜੈਲਿਸਕੋ ਵਰਗੇ ਨਸ਼ੀਲੇ ਪਦਾਰਥਾਂ ਦੇ ਗਿਰੋਹ ਐਵੋਕਾਡੋ ਉਤਪਾਦਕਾਂ ਤੋਂ 1,000 ਅਮਰੀਕੀ ਡਾਲਰ ਪ੍ਰਤੀ ਏਕੜ (2500 ਅਮਰੀਕੀ ਡਾਲਰ ਪ੍ਰਤੀ ਹੈਕਟੇਅਰ ) ਟੈਕਸ ਵਸੂਲ ਰਹੇ ਹਨ।
ਜਬਰੀ ਵਸੂਲੀ ਦੀਆਂ ਮੰਗਾਂ ਅਤੇ ਅਗਵਾ ਕਰਨ ਦੇ ਮਾਮਲਿਆਂ ਤੋਂ ਤੰਗ ਆ ਕੇ, ਉਤਪਾਦਕਾਂ ਅਤੇ ਕਿਸਾਨਾਂ ਨੇ 2020 ਵਿੱਚ ਇਸ ਸਮੂਹ ਦਾ ਗਠਨ ਕੀਤਾ ਅਤੇ ਹੁਣ ਇਸ ਦੇ ਲਗਭਗ 3000 ਮੈਂਬਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸਮੂਹ ਦੇ ਇੱਕ ਨਕਾਬਪੋਸ਼ ਆਗੂ ਨੇ ਕਿਹਾ, "ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਗਵਾ, ਜਬਰੀ ਵਸੂਲੀ ਦਾ ਸ਼ਿਕਾਰ ਹੋਏ ਹਨ।"
ਇਹ ਵੀ ਪੜ੍ਹੋ : UP TET ਦਾ ਪੇਪਰ ਲੀਕ: ਪ੍ਰੀਖਿਆ ਰੱਦ, ਉਮੀਦਵਾਰਾਂ ਨੂੰ ਮੁਫ਼ਤ ਘਰ ਪਹੁੰਚਾਏਗੀ ਸਰਕਾਰ
ਗਵਰਨਰ ਅਲਫਰੇਡੋ ਰਮੀਰੇਜ਼ ਬੇਡੋਲਾ ਨੇ ਰਾਜ ਵਿੱਚ ਵੱਖ-ਵੱਖ ਸਵੈ-ਰੱਖਿਆ ਸਮੂਹਾਂ ਨੂੰ ਹਥਿਆਰਬੰਦ ਕਰਨ ਦਾ ਵਾਅਦਾ ਕੀਤਾ ਹੈ, ਜਿਸ ਬਾਰੇ ਸਮੂਹ ਦੇ ਆਗੂ ਨੇ ਕਿਹਾ, "ਅਸੀਂ ਪੁਲਿਸ ਦੀ ਗਿਣਤੀ ਵਧਾਉਣ ਲਈ ਮੇਅਰ ਨਾਲ ਸਮਝੌਤਾ ਕੀਤਾ ਹੈ।" ਫਿਲਹਾਲ, ਅਸੀਂ ਆਪਣੀਆਂ ਬੰਦੂਕਾਂ ਰੱਖ ਰਹੇ ਹਾਂ, ਪਰ ਅਸੀਂ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸਮੇਂ ਬਾਹਰ ਆਉਣ ਲਈ ਤਿਆਰ ਹਾਂ।
ਇਸ ਵਾਰ ਸਵੈ-ਰੱਖਿਆ ਦੀ ਲਹਿਰ ਜ਼ਿਆਦਾਤਰ ਐਵੋਕਾਡੋ ਉਗਾਨੇ ਵਾਲੇ ਖੇਤਰਾਂ ਵਿੱਚ ਚੱਲ ਰਹੀ ਹੈ। ਜਿਵੇਂ ਕਿ ਐਵੋਕਾਡੋਜ਼ ਇੱਕ ਵਧੇਰੇ ਵਿਆਪਕ ਅਤੇ ਮੁਨਾਫ਼ੇ ਵਾਲੀ ਫਸਲ ਬਣ ਗਈ ਹੈ, ਨਸ਼ਾ ਤਸਕਰਾਂ ਅਤੇ ਗਿਰੋਹਾਂ ਨੇ ਉਤਪਾਦਕਾਂ ਤੋਂ ਸੁਰੱਖਿਆ ਭੁਗਤਾਨ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Mann Ki Baat 'ਚ ਬੋਲੇ ਪੀਐਮ ਮੋਦੀ,ਪੰਚਾਇਤ ਤੋਂ ਸੰਸਦ ਤੱਕ ਅੰਮ੍ਰਿਤ ਮਹੋਤਸਵ ਦੀ ਗੂੰਜ
ਪੁਏਬਲੋਸ ਯੂਨੀਡੋਸ ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਲੜਾਕੂ ਗਿਰੋਹ ਨਾਲ ਜੁੜੇ ਨਹੀਂ ਹਨ ਅਤੇ ਆਪਣੇ ਹਥਿਆਰ ਸੁੱਟਣ ਲਈ ਤਿਆਰ ਹਨ। ਸਮੂਹ ਦੇ ਇਕ ਹੋਰ ਆਗੂ ਨੇ ਕਿਹਾ, ''ਅਸੀਂ ਕਦੇ ਵੀ ਕਿਸੇ ਸ਼ਹਿਰ 'ਤੇ ਕਬਜ਼ਾ ਨਹੀਂ ਕੀਤਾ। ਅਸੀਂ ਕਿਸੇ ਗੈਂਗ ਜਾਂ ਅਜਿਹੀ ਕਿਸੇ ਚੀਜ਼ ਦਾ ਹਿੱਸਾ ਨਹੀਂ ਹਾਂ।
ਪੀਟੀਆਈ ਭਾਸ਼ਾ