ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਖਿਲਾਫ਼ ਮਹਾਂਦੋਸ਼ ਮਤਾ ਹਾਊਸ ਆਫ਼ ਰਿਪ੍ਰੇਜ਼ੈਨਟੇਟਿਵ ਵਿੱਚ ਪਾਸ ਹੋ ਗਿਆ ਹੈ। ਅਮਰੀਕੀ ਸੰਸਦ ਨੇ ਡੋਨਾਲਡ ਟਰੰਪ ਦੇ ਮਹਾਂਦੋਸ਼ ਦੇ ਹੱਕ ਵਿੱਚ ਵੋਟ ਦਿੱਤੀ ਹੈ। ਯੂਐਸ ਸਦਨ ਨੇ ਮੰਨਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਕਤੀ ਦੀ ਗ਼ਲਤ ਵਰਤੋਂ ਕੀਤੀ ਹੈ।
ਦੱਸ ਦਈਏ ਕਿ ਸਦਨ ਦੇ ਪ੍ਰਤੀਨਿਧ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ਼ ਮਹਾਂਦੋਸ਼ ਦੇ ਦੋ ਲੇਖ ਪਾਸ ਕਰ ਦਿੱਤੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ਼ ਬੁੱਧਵਾਰ ਰਾਤ ਨੂੰ ਅਮਰੀਕਾ ਦੇ ਪ੍ਰਤੀਨਿਧ ਸਦਨ ਵਿੱਚ ਮਹਾਂਦੋਸ਼ ਲਿਆਂਦਾ ਗਿਆ। ਟਰੰਪ ਰਸਮੀ ਤੌਰ 'ਤੇ ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਹਨ।
ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਬਹੁਤੇ ਸੰਸਦ ਮੈਂਬਰਾਂ ਨੇ ਟਰੰਪ ਦੇ ਸੱਤਾ ਦੀ ਦੁਰਵਰਤੋਂ ਕਰਨ ਦੇ ਪੱਖ ਵਿੱਚ ਵੋਟ ਦਿੱਤੀ। ਇਸ ਤੋਂ ਪਹਿਲਾਂ ਟਰੰਪ ਨੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੂੰ ਆਪਣੇ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਨੂੰ ਰੋਕਣ ਲਈ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ: ਅਮਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਅੱਜ ਹੋਵੇਗੀ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ
ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਨੂੰ ਰੁਕਾਵਟ ਪਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲੱਗੇ ਮਹਾਂਦੋਸ਼ ਉੱਤੇ ਵੋਟ ਪਾਉਣ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਤੀਨਿਧ ਸਦਨ ਵਿੱਚ ਬਹਿਸ ਹੋਈ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਖਿਲਾਫ਼ ਮਹਾਂਦੋਸ਼ ਪ੍ਰਕਿਰਿਆ ਨੂੰ ਰੋਕਣ ਲਈ ਕਿਹਾ ਸੀ।
ਸੁਣਵਾਈ ਬੁੱਧਵਾਰ ਨੂੰ ਇੱਕ ਵਿਚਾਰ ਵਟਾਂਦਰੇ ਨਾਲ ਸ਼ੁਰੂ ਹੋਈ ਸੀ।
ਇਸ ਤੋਂ ਪਹਿਲਾਂ ਪੈਲੋਸੀ ਨੂੰ ਭੇਜੇ ਇੱਕ ਪੱਤਰ ਵਿੱਚ ਟਰੰਪ ਨੇ ਕਿਹਾ, "ਮਹਾਂਦੋਸ਼ ਡੈਮੋਕਰੇਟ ਦੇ ਸੰਸਦ ਮੈਂਬਰਾਂ ਦੁਆਰਾ ਸੱਤਾ ਦੀ ਬੇਮਿਸਾਲ ਅਤੇ ਗ਼ੈਰ-ਸੰਵਿਧਾਨਕ ਦੁਰਵਰਤੋਂ ਨੂੰ ਦਰਸਾਉਂਦੀ ਹੈ।" ਅਮਰੀਕੀ ਵਿਧਾਨਕ ਇਤਿਹਾਸ ਦੀਆਂ ਤਕਰੀਬਨ ਢਾਈ ਸਦੀਆਂ ਵਿੱਚ ਅਜਿਹਾ ਕਦੇ ਨਹੀਂ ਹੋਇਆ।