ਵਾਸ਼ਿੰਟਗਨ: ਕੋਵਿਡ-19 ਕਾਰਨ ਅਮਰੀਕਾ ਵਿੱਚ 11 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 16 ਹੋਰ ਇਸ ਵਾਇਰਸ ਤੋਂ ਪੀੜਤ ਹਨ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ ਹੁਣ ਤੱਕ 14 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ ਅਤੇ 4 ਲੱਖ ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋਏ ਹਨ।
ਸਾਰੇ ਭਾਰਤੀ ਨਾਗਰਿਕ ਜੋ ਅਮਰੀਕਾ ਵਿੱਚ ਇਸ ਘਾਤਕ ਸੰਕਰਮਣ ਕਾਰਨ ਮਾਰੇ ਗਏ ਹਨ, ਉਹ ਮਰਦ ਹਨ, ਜਿਨ੍ਹਾਂ ਵਿਚੋਂ 10 ਨਿਊ ਯਾਰਕ ਅਤੇ ਨਿਊ ਜਰਸੀ ਦੇ ਦੱਸੇ ਦਾ ਰਹੇ ਹਨ। ਮ੍ਰਿਤਕਾਂ ਵਿੱਚੋਂ 4 ਵਿਅਕਤੀ ਨਿਊ ਯਾਰਕ ਵਿੱਚ ਟੈਕਸੀ ਡਰਾਈਵਰ ਸਨ। ਇੱਕ ਭਾਰਤੀ ਨਾਗਰਿਕ ਦੀ ਮੌਤ ਫਲੌਰੀਡਾ ਵਿਖੇ ਹੋਈ ਹੈ।
ਕੋਰੋਨਾ ਵਾਇਰਸ ਦੇ ਸ਼ਿਕਾਰ ਹੋਰ 16 ਭਾਰਤੀ ਨਾਗਰਿਕ, ਜਿਨ੍ਹਾਂ ਵਿੱਚ 4 ਮਹਿਵਲਾਵਾਂ ਵੀ ਸ਼ਾਮਲ ਹਨ, ਸਾਰੇ ਹੀ ਕੁਆਰੰਟੀਨ ਵਿੱਚ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉੱਤਰਾਖੰਡ, ਮਹਾਰਾਸ਼ਟਰ, ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਾਸੀ ਹਨ।
ਭਾਰਤੀ ਦੂਤਾਵਾਸ ਅਤੇ ਕੌਨਸੁਲੇਟ ਸਥਾਨਕ ਪ੍ਰਸ਼ਾਸਨ ਅਤੇ ਸੰਸਥਾਵਾਂ ਨਾਲ ਮਿਲ ਕੇ ਇਨ੍ਹਾਂ ਲੋਕਾਂ ਅਤੇ ਅਮਰੀਕਾ ਵਿੱਚ ਫ਼ਸੇ ਹੋਰ ਭਾਰਤੀ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਕੰਮ ਕਰ ਰਹੇ ਹਨ।