ETV Bharat / international

ਨਾਈਜੀਰੀਆ 'ਚ ਅਗਵਾ ਕੀਤੇ ਗਏ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਕਰਵਾਇਆ ਗਿਆ ਰਿਹਾਅ

ਨਾਈਜੀਰੀਆ ਦੇ ਕਤਸਿਨਾ ਸੂਬੇ ਵਿੱਚ ਹਥਿਆਰਬੰਦ ਬੰਦੂਕਧਾਰੀਆਂ ਦੁਆਰਾ ਅਗਵਾ ਕੀਤੇ ਗਏ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਰਿਹਾਅ ਕਰਵਾ ਦਿੱਤਾ ਗਿਆ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਬੱਚਿਆਂ ਦੀ ਰਿਹਾਈ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬੱਚਿਆਂ ਦੇ ਪਰਿਵਾਰ, ਪੂਰੇ ਦੇਸ਼ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ।

author img

By

Published : Dec 18, 2020, 2:25 PM IST

ਨਾਈਜੀਰੀਆ ਵਿੱਚ ਅਗਵਾ ਕੀਤੇ ਗਏ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਕਰਵਾਇਆ ਗਿਆ ਰਿਹਾਅ

ਅਬੂਜਾ: ਨਾਈਜੀਰੀਆ ਦੇ ਉੱਤਰ ਪੱਛਮ ਵਿੱਚ ਕਤਸਿਨਾ ਸੂਬੇ ਵਿੱਚ ਹਥਿਆਰਬੰਦ ਬੰਦੂਕਧਾਰੀਆਂ ਦੁਆਰਾ ਅਗਵਾ ਕੀਤੇ ਗਏ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਕਤਸਿਨਾ ਦੇ ਰਾਜਪਾਲ ਅਮੀਨੂੰ ਬੇਲੋ ਮਸਾਰੀ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ 344 ਸਕੂਲੀ ਬੱਚਿਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਤਸਿਨਾ ਦੀ ਰਾਜਧਾਨੀ ਪਹੁੰਚਾਇਆ ਜਾ ਰਿਹਾ ਹੈ। ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਣ ਤੋਂ ਪਹਿਲਾਂ ਡਾਕਟਰੀ ਤੌਰ 'ਤੇ ਜਾਂਚ ਕੀਤੀ ਜਾਵੇਗੀ।

ਮਸਾਰੀ ਨੇ ਕਿਹਾ ਕਿ ਬਹੁਤੇ ਬੱਚਿਆਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ, ਉਨ੍ਹਾਂ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਸਰਕਾਰ ਨੇ ਇਸ ਲਈ ਕੋਈ ਫਿਰੌਤੀ ਦਿੱਤੀ ਹੈ ਜਾਂ ਨਹੀਂ। ਬੱਚਿਆਂ ਦੀ ਰਿਹਾਈ 'ਤੇ ਖੁਸ਼ੀ ਜ਼ਾਹਰ ਕਰਦਿਆਂ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕਿਹਾ ਕਿ ਬੱਚਿਆਂ ਦੇ ਪਰਿਵਾਰ, ਪੂਰੇ ਦੇਸ਼ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ। ਅੱਤਵਾਦੀ ਸੰਗਠਨ ਬੋਕੋ ਹਰਮ ਨੇ ਕਤਸਿਨਾ ਰਾਜ ਦੇ ਕੰਕਾਰਾ ਵਿੱਚ ਸਥਿਤ ਸਰਕਾਰੀ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਬੋਕਾ ਹਰਮ ਦੇ ਨੇਤਾ ਅਬੂਬਾਕਰ ਸ਼ੇਕਾਉ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਸਕੂਲ ਇਸਲਾਮ ਦੇ ਅਨੁਸਾਰ ਨਹੀਂ ਪੜ੍ਹਾ ਰਹੇ ਹਨ। ਜਿਸ ਸਮੇਂ ਅਗਵਾ ਦੀ ਘਟਨਾ ਵਾਪਰੀ ਸੀ, ਉਸ ਸਮੇਂ ਸਕੂਲ ਵਿੱਚ 800 ਤੋਂ ਵੱਧ ਬੱਚੇ ਮੌਜੂਦ ਸਨ। ਸੈਂਕੜੇ ਬੱਚੇ ਬਚ ਨਿਕਲੇ, ਪਰ ਇਹ ਮੰਨਿਆ ਜਾਂਦਾ ਹੈ ਕਿ 330 ਤੋਂ ਵੱਧ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.