ਫਰੀਦਕੋਟ: ਪੰਜਾਬੀ ਸਿਨੇਮਾਂ ’ਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਡੋਨੀ ਕਪੂਰ ਲੰਮੇਂ ਵਕਫ਼ੇ ਉਪਰੰਤ ਇੱਕ ਵਾਰ ਫ਼ਿਰ ਪਾਲੀਵੁੱਡ ’ਚ ਪ੍ਰਭਾਵੀ ਕਮਬੈਕ ਲਈ ਤਿਆਰ ਹੈ। ਗੁਰਨਾਮ ਭੁੱਲਰ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫ਼ਿਲਮ ‘ਪਰਿੰਦਾ’ ਨਾਲ ਇਸ ਖਿੱਤੇ ਵਿੱਚ ਆਪਣੀ ਵਾਪਸੀ ਕਰੇਗੀ। ‘ਜੀ.ਐਸ ਗੋਗਾ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼’ ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਕਰਨਗੇ। ਸੈੱਟ ਉੱਤੇ ਜਾਣ ਲਈ ਤਿਆਰ ਇਸ ਫ਼ਿਲਮ ਦਾ ਨਿਰਮਾਣ ਰਵੀ ਢਿੱਲੋਂ, ਜਗਦੀਪ ਰਿਹਾਲ, ਜਸਵਿੰਦਰ ਤੂਰ ਅਤੇ ਗੁਰਪ੍ਰੀਤ ਸਿੰਘ ਗੋਗਾ ਕਰ ਰਹੇ ਹਨ। ਜਦਕਿ ਇਸ ਦੀ ਸਟਾਰ ਕਾਸਟ ਵਿੱਚ ਰੂਪੀ ਗਿੱਲ ਤੋਂ ਇਲਾਵਾ ਦੋ ਨਵੇਂ ਚਿਹਰੇ ਗੁਰਨਾਜ਼ਰ ਛੱਤਾ ਅਤੇ ਇਸ਼ਾ ਸ਼ਰਮਾ ਵੀ ਸ਼ਾਮਿਲ ਹੋਣਗੇ, ਜੋ ਇਸ ਫ਼ਿਲਮ ਨਾਲ ਆਪਣੇ ਪੰਜਾਬੀ ਸਿਨੇਮਾਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।
ਕਈ ਹਿੱਟ ਫਿਲਮਾਂ ਵਿੱਚ ਕੀਤਾ ਕੰਮ: ਵਾਈਟ ਹਿਲ ਸਟੂਡਿਓਜ਼ ਵੱਲੋਂ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਕੈਮਰਾਮੈਨ ਲਲਿਤ ਸਾਹੂ, ਅਸੋਸੀਏਟ ਨਿਰਦੇਸ਼ਕ ਗੌਰਵ ਸਰਾਂ ਅਤੇ ਚੀਫ਼ ਸਹਾਇਕ ਨਿਰਦੇਸ਼ਕ ਸੰਦੀਪ ਮੱਲੀ ਹੋਣਗੇ। ਛੋਟੇ ਪਰਦੇ ਦੇ ਕਈ ਵੱਡੇ ਅਤੇ ਮਕਬੂਲ ਸੀਰੀਅਲਜ਼ ਵਿੱਚ ਆਪਣੀਆਂ ਸ਼ਾਨਦਾਰ ਅਦਾਕਾਰੀ ਸਮਰੱਥਾਵਾਂ ਦਾ ਬਾਖੂਬੀ ਪ੍ਰਗਟਾਵਾ ਕਰ ਚੁੱਕੀ ਅਦਾਕਾਰਾ ਡੋਨੀ ਕਪੂਰ ਵੱਲੋਂ ਕੀਤੇ ਪ੍ਰੋਜੈਕਟਾਂ ਵਿੱਚ ਸ਼ਿਕਾਰ , ਦਿਲ ਕਾ ਸੋਦਾ , ਹਿਮੇਸ਼ ਰੇਸ਼ਮੀਆਂ ਨਾਲ ਹਿੰਦੀ ਫ਼ਿਲਮ ‘ਤੇਰਾ ਸਰੂਰ’ ਅਤੇ ਬੱਬੂ ਮਾਨ ਸਟਾਰਰ ਪੰਜਾਬੀ ਫ਼ਿਲਮ ‘ਰੱਬ ਨੇ ਬਣਾਈਆਂ ਜੋੜੀਆਂ ਆਦਿ ਸ਼ਾਮਿਲ ਰਹੇ ਹਨ।
ਪਰਿਵਾਰਕ ਮਸਲੇ ਕਾਰਣ ਬਣਾਈ ਸੀ ਦੂਰੀ: ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੇ ਬਾਲਾਜੀ ਟੈਲੀਫ਼ਿਲਮਜ਼ ਅਧੀਨ ਕੀਤਾ ਗਿਆ ਸੀਰੀਅਲ ਕਲਸ਼ ਏਕ ਵਿਸ਼ਵਾਸ਼ ਵਿੱਚ ਲੋਕਪ੍ਰਿਯਤਾਂ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਕਾਮਯਾਬ ਰਿਹਾ ਹੈ। ਮੂਲ ਰੂਪ ਵਿੱਚ ਪੰਜਾਬੀ ਪਰਿਵਾਰ ਨਾਲ ਸਬੰਧਤ ਅਤੇ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਤਾ ਦੇਣ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਇਸ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਅਦਾਕਾਰਾ ਨੇ ਦੱਸਿਆ ਕਿ ਕੁੱਝ ਪਰਿਵਾਰਿਕ ਕਾਰਨਾ ਦੇ ਚਲਦਿਆਂ ਉਸ ਨੂੰ ਪੰਜਾਬੀ ਸਿਨੇਮਾਂ ਤੋਂ ਕੁਝ ਸਮੇਂ ਲਈ ਕਿਨਾਰਾ ਕਰਨਾ ਪਿਆ, ਪਰ ਇਸ ਦੌਰਾਨ ਹਮੇਸ਼ਾ ਉਸ ਦਾ ਮਨ ਇਸ ਸਿਨੇਮਾਂ ਪ੍ਰਤੀ ਪਈ ਦੂਰੀ ਨੂੰ ਮਹਿਸੂਸ ਕਰਦਾ ਰਿਹਾ ਹੈ ।
- RRKPK Collection Week 1: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਜਾਦੂ ਬਰਕਰਾਰ, ਪਹਿਲੇ ਹਫ਼ਤੇ ਰਣਵੀਰ-ਆਲੀਆ ਦੀ ਫਿਲਮ ਨੇ ਕੀਤੀ ਇੰਨੀ ਕਮਾਈ
- Koi Mil Gaya Re-Released: 20 ਸਾਲ ਬਾਅਦ ਦੁਬਾਰਾ ਰਿਲੀਜ਼ ਹੋਈ ਫਿਲਮ 'ਕੋਈ ਮਿਲ ਗਿਆ', ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
- Yuvraj S Singh: ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ’ਚ ਬਤੌਰ ਨਿਰਮਾਤਾ ਕੰਮ ਕਰਨਗੇ ਯੁਵਰਾਜ ਐਸ ਸਿੰਘ, ਸਹਿ ਨਿਰਮਾਤਾ ਵਜੋਂ ਵੀ ਕਰ ਚੁੱਕੇ ਨੇ ਕਈ ਪੰਜਾਬੀ ਫ਼ਿਲਮਾਂ
ਉਨ੍ਹਾਂ ਦੱਸਿਆ ਉਕਤ ਨਵੀਂ ਫ਼ਿਲਮ ਵਿੱਚ ਉਹ ਕਾਫ਼ੀ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਿਨੇਮਾਂ ਅੱਜ ਗਲੋਬਲ ਪੱਧਰ ਉੱਤੇ ਆਪਣੇ ਵਜ਼ੂਦ ਦਾ ਇਜ਼ਹਾਰ ਕਰਵਾਉਣ ਵੱਲ ਵਧ ਚੁੱਕਾ ਹੈ, ਜਿਸ ਦਾ ਦੁਬਾਰਾ ਫ਼ਿਰ ਹਿੱਸਾ ਬਣ ਕੇ ਉਹ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਤੋਂ ਬਾਅਦ ਵੀ ਉਹ ਲਗਾਤਾਰ ਇਸ ਸਿਨੇਮਾਂ ਦਾ ਹਿੱਸਾ ਬਣਨ ਲਈ ਯਤਨਸ਼ੀਲ ਰਹੇਗੀ ਤਾਂ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਬਤੌਰ ਅਦਾਕਾਰਾ ਉਨ੍ਹਾਂ ਦੀ ਹੋਂਦ ਬਣੀ ਰਹੇ ।