ETV Bharat / entertainment

Wamiqa Gabbi Upcoming Film: ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਧੂੰਮਾਂ ਪਾ ਰਹੀ ਹੈ ਪੰਜਾਬੀ ਸਿਨੇਮਾ ਦੀ ਇਹ ਸੁੰਦਰੀ - ਵਾਮਿਕਾ ਗੱਬੀ ਦੀ ਫਿਲਮ

Wamiqa Gabbi: ਪਾਲੀਵੁੱਡ ਅਦਾਕਾਰਾ ਵਾਮਿਕਾ ਗੱਬੀ ਆਪਣੀ ਅਗਲੀ ਫਿਲਮ ਵਿੱਚ ਵਰੁਣ ਧਵਨ ਨਾਲ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸਤੋਂ ਪਹਿਲਾਂ ਅਦਾਕਾਰਾ ਦੋ ਵੱਡੇ ਬਾਲੀਵੁੱਡ ਦੇ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੀ ਹੈ।

Wamiqa Gabbi Upcoming Film
Wamiqa Gabbi Upcoming Film
author img

By ETV Bharat Punjabi Team

Published : Oct 19, 2023, 12:45 PM IST

ਚੰਡੀਗੜ੍ਹ: ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਇੰਨੀਂ ਦਿਨੀਂ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਚਰਚਾ ਵਿੱਚ ਹੈ, ਅਦਾਕਾਰਾ ਅਗਲੀ ਵਾਰ ਹਿੰਦੀ ਸਿਨੇਮਾ ਦੇ ਇਸ ਦਿੱਗਜ ਅਦਾਕਾਰ ਨਾਲ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। 'ਜਬ ਵੀ ਮੇਟ' ਵਿੱਚ ਇੱਕ ਨਿੱਕੇ ਜਿਹੇ ਰੋਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਮਿਕਾ ਗੱਬੀ (Wamiqa Gabbi Upcoming Film) ਚੰਡੀਗੜ੍ਹ ਦੀ ਜੰਮਪਲ ਹੈ। ਉਸਨੇ ਪੰਜਾਬੀ ਸਿਨੇਮਾ ਵਿੱਚ ਦਰਜਨਾਂ ਫਿਲਮਾਂ ਕੀਤੀਆਂ ਹਨ, ਪਰ ਉਸਨੂੰ ਪਛਾਣ ਬਾਲੀਵੁੱਡ ਨੇ ਦਿੱਤੀ ਹੈ।

ਸਾਰੇ ਪ੍ਰਮੁੱਖ ਓਟੀਟੀ ਮੰਚਾਂ ਉੱਤੇ ਧੂੰਮਾਂ ਪਾਉਣ ਵਾਲੀ ਇਸ ਅਦਾਕਾਰਾ (Wamiqa Gabbi Upcoming Film) ਨੇ ਨਿਰਦੇਸ਼ਕ ਵਿਕਰਮ ਮੋਟਵਾਨੀ ਨਾਲ ਪ੍ਰਾਇਮ ਵੀਡੀਓ ਉੱਤੇ ਸੀਰੀਜ਼ 'ਜੁਬਲੀ' ਨਾਲ਼ ਹਲਚਲ ਮਚਾ ਦਿੱਤੀ ਸੀ। ਅੱਜ ਕੱਲ੍ਹ ਉਹ ਵਿਸ਼ਾਲ ਭਾਰਦਵਾਜ ਨਾਲ ਕੀਤੀ ਫਿਲਮ ‘ਖੂਫ਼ੀਆ’ ਕਰਕੇ ਚਰਚਾ ਵਿੱਚ ਹੈ, ਇਸ ਫਿਲਮ ਵਿੱਚ ਉਹ ਤੱਬੂ ਅਤੇ ਅਲੀ ਫ਼ਜ਼ਲ ਨਾਲ ਨਜ਼ਰ ਆਈ ਹੈ, ਇਹ ਫਿਲਮ ਨੈਟਫਲਿਕਸ ਉੱਤੇ ਰਿਲੀਜ਼ ਹੋਈ ਹੈ। ਇਸ ਦੇ ਨਾਲ-ਨਾਲ ਉਹ ਸੋਨੀ ਲਿਵ ਦੀ ਸੀਰੀਜ਼ 'ਚਾਰਲੀ ਚੋਪੜਾ' ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ।

ਬਹੁਤੇ ਦਰਸ਼ਕ ਨਹੀਂ ਜਾਣਦੇ ਹਨ, ਪਰ ਇਹ ਪੰਜਾਬੀ ਅਦਾਕਾਰਾ ਤੇਲਗੂ, ਤਾਮਿਲ ਅਤੇ ਮਲਿਆਲਮ ਸਿਨੇਮਾ ਦੀਆਂ ਵੀ ਮਹੱਤਵਪੂਰਨ ਫਿਲਮਾਂ ਦਾ ਹਿੱਸਾ ਰਹੀ ਹੈ। ਓਟੀਟੀ ਮੰਚਾਂ ਉੱਤੇ ਛਾਅ ਜਾਣ ਤੋਂ ਬਾਅਦ ਹੁਣ ਵਾਮੀਕਾ ਗੱਬੀ ਫਿਲਮ VD18 ਵਿੱਚ ਵਰੁਣ ਧਵਨ ਦੇ ਨਾਲ ਮੁੱਖ ਭੂਮਿਕਾ ਰਾਹੀਂ ਸਿਨੇਮਾ ਉੱਤੇ ਹਾਜ਼ਰੀ ਲਵਾਏਗੀ। ਵਾਮਿਕਾ ਗੱਬੀ ਨੇ ਮੁੱਖ ਤੌਰ 'ਤੇ ਪੰਜਾਬੀ ਫਿਲਮਾਂ ਹੀ ਕੀਤੀਆਂ ਹਨ, ਸ਼ਾਹਰੁਖ ਖਾਨ-ਸਟਾਰਰ 'ਜਵਾਨ' ਤੋਂ ਬਾਅਦ ਨਿਰਦੇਸ਼ਕ ਐਟਲੀ ਦੀ ਬਹੁਤ ਹੀ-ਉਮੀਦ ਕੀਤੀ ਅਗਲੀ ਹਿੰਦੀ ਪ੍ਰੋਡਕਸ਼ਨ ਵਿੱਚ ਪੰਜਾਬ ਦੀ ਇਹ ਸੁੰਦਰੀ ਨਜ਼ਰ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.