ਹੈਦਰਾਬਾਦ: ਮਸ਼ਹੂਰ ਫਿਲਮ 'ਦਿ ਕਸ਼ਮੀਰ ਫਾਈਲਜ਼' ਆਪਣੀ ਰਿਲੀਜ਼ ਦੇ ਲਗਭਗ ਡੇਢ ਮਹੀਨੇ ਬਾਅਦ ਵੀ ਚਰਚਾ 'ਚ ਬਣੀ ਹੋਈ ਹੈ। ਸਸਤੇ ਬਜਟ 'ਚ ਬਣੀ ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ 250 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਸੀ।
ਹੁਣ ਫਿਲਮ ਦੀ ਚਰਚਾ ਦਾ ਕਾਰਨ ਵਿਕੀਪੀਡੀਆ 'ਤੇ ਫਿਲਮ ਦੇ ਵੇਰਵੇ ਹਨ। ਦਰਅਸਲ ਵਿਕੀਪੀਡੀਆ ਨੇ ਫਿਲਮ ਨੂੰ 'ਕਾਲਪਨਿਕ', 'ਗਲਤ' ਅਤੇ 'ਸਾਜ਼ਿਸ਼' ਨਾਲ ਜੁੜੀ ਫਿਲਮ ਦੱਸਿਆ ਹੈ। ਹੁਣ ਵਿਕੀਪੀਡੀਆ ਦੀ ਫਿਲਮ ਦਾ ਇਹ ਵੇਰਵਾ ਦੇਖ ਕੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦਾ ਪਾਰਾ ਚੜ੍ਹ ਗਿਆ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਵਿਵੇਕ ਨੇ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਅਜਿਹੇ ਵੇਰਵੇ ਦੇਣ ਲਈ ਵਿਕੀਪੀਡੀਆ ਦੀ ਵੀ ਆਲੋਚਨਾ ਕੀਤੀ ਹੈ। ਟਵਿੱਟਰ 'ਤੇ 'ਦਿ ਕਸ਼ਮੀਰ ਫਾਈਲਜ਼' ਬਾਰੇ ਵਿਕੀਪੀਡੀਆ ਦੁਆਰਾ ਦਿੱਤੇ ਗਏ ਵਰਣਨ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ, ਵਿਵੇਕ ਨੇ ਲਿਖਿਆ 'ਪਿਆਰੇ ਵਿਕੀਪੀਡੀਆ, ਤੁਸੀਂ ਇਸ ਵਿੱਚ ਇਸਲਾਮੋਫੋਬੀਆ, ਪ੍ਰਾਪੇਗੰਡਾ, ਸੰਘੀ ਅਤੇ ਕੱਟੜਤਾ ਵਰਗੇ ਸ਼ਬਦ ਜੋੜਨਾ ਭੁੱਲ ਗਏ ਹੋ। ਤੁਸੀਂ ਆਪਣੀ ਧਰਮ ਨਿਰਪੱਖ ਪਛਾਣ ਗੁਆ ਰਹੇ ਹੋ। ਇਸ ਨੂੰ ਜਲਦੀ ਠੀਕ ਕਰੋ।'' ਵਿਵੇਕ ਦਾ ਇਹ ਟਵੀਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਫਿਲਮ ਦੀ ਕਹਾਣੀ 1990 'ਚ ਕਸ਼ਮੀਰੀ ਪੰਡਤਾਂ ਦੇ ਕਸ਼ਮੀਰ ਛੱਡਣ ਦੀ ਕਹਾਣੀ 'ਤੇ ਆਧਾਰਿਤ ਹੈ। ਫਿਲਮ ਨੇ ਇਕ ਪਾਸੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ, ਉਥੇ ਹੀ ਫਿਲਮ ਕਾਰਨ ਦੇਸ਼ ਦੋ ਧੜਿਆਂ 'ਚ ਵੰਡਿਆ ਗਿਆ। ਕਿਸੇ ਨੇ ਫ਼ਿਲਮ ਬਾਰੇ ਨਕਾਰਾਤਮਕ ਵਿਚਾਰ ਰੱਖੇ ਤਾਂ ਕਿਸੇ ਨੇ ਫ਼ਿਲਮ ਨੂੰ ਦਿਲੋਂ ਲਿਆ। ਫਿਲਮ 'ਚ ਅਨੁਪਮ ਖੇਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ: Mithun Chakraborty health update: 'ਚਿੰਤਾ ਕਰਨ ਦੀ ਕੋਈ ਗੱਲ ਨਹੀਂ' ਬੁਲਾਰੇ ਨੇ ਕਿਹਾ