ਚੰਡੀਗੜ੍ਹ: ਭਾਰਤ ਆਜ਼ਾਦੀ ਘੁਲਾਟੀਆਂ ਦੀ ਧਰਤੀ ਹੈ ਅਤੇ ਸਾਡਾ ਫਿਲਮੀ ਭਾਈਚਾਰਾ ਦਰਸ਼ਕਾਂ ਨੂੰ ਆਪਣੀ ਬਹਾਦਰੀ ਅਤੇ ਕੁਰਬਾਨੀ ਦੀ ਕਹਾਣੀ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦਾ। ਇਸ ਵਾਰ ਆਪਣੇ ਇਤਿਹਾਸਕ ਡਰਾਮੇ ਨਾਲ ਵਿਸ਼ਵ ਪ੍ਰਸਿੱਧ ਨਿਰਦੇਸ਼ਕ ਕਵੀ ਰਾਜ਼ (Sarabha Poster out) ਸਾਡੇ ਇਤਿਹਾਸ ਦੇ ਪੰਨਿਆਂ ਤੋਂ ਇੱਕ ਹੋਰ ਲਾਜਵਾਬ ਫਿਲਮ ਲੈ ਕੇ ਵਾਪਸ ਆ ਰਹੇ ਹਨ। ਫਿਲਮ ਦੇ ਟ੍ਰੇਲਰ ਤੋਂ ਬਾਅਦ ਫਿਲਮ ਦਾ ਇੱਕ ਪੋਸਟਰ ਵੀ ਸਾਹਮਣੇ ਆਇਆ ਹੈ।
'ਸਰਾਭਾ' (Sarabha Poster out) ਆਜ਼ਾਦੀ ਲਈ ਪੁਕਾਰ ਭਾਰਤ ਦੇ ਬ੍ਰਿਟਿਸ਼ ਸ਼ਾਸਕਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਲੰਬੇ ਅਤੇ ਕਠਿਨ ਸਫ਼ਰ ਦੀ ਸ਼ੁਰੂਆਤ ਬਾਰੇ ਇੱਕ ਇਤਿਹਾਸਕ, ਦਿਲ ਕੰਬਾਊ ਅਤੇ ਸੱਚੀ ਕਹਾਣੀ ਹੈ। ਫਿਲਮ ਦਾ ਵੱਡਾ ਹਿੱਸਾ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਭਾਰਤ ਵਿੱਚ ਫਿਲਮਾਇਆ ਗਿਆ ਹੈ।
ਫਿਲਮ ਸਾਨੂੰ ਦਿਖਾਵੇਗੀ ਕਿ ਕਿਵੇਂ ਸ਼ੁਰੂਆਤੀ ਲੋਕਾਂ ਵਿੱਚ ਜ਼ਿਆਦਾਤਰ ਕਿਸਾਨ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਸਾਬਕਾ ਫੌਜੀ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਅਧੀਨ ਸੇਵਾ ਕੀਤੀ ਸੀ। ਆਜ਼ਾਦੀ ਉਨ੍ਹਾਂ ਦੇ ਦਿਮਾਗ ਤੋਂ ਕੋਹਾਂ ਦੂਰ ਸੀ। ਇੱਥੇ ਇਹਨਾਂ ਸਾਧਾਰਨ ਕਿਸਾਨਾਂ ਨੇ ਆਜ਼ਾਦੀ ਦੀ ਕੀਮਤ ਨੂੰ ਸਮਝਦੇ ਹੋਏ ਬ੍ਰਿਟਿਸ਼ ਸਰਕਾਰ ਨੂੰ ਉਖਾੜ ਸੁੱਟਣ ਅਤੇ ਭਾਰਤ ਤੋਂ ਬਾਹਰ ਕੱਢਣ ਲਈ ਹਥਿਆਰਬੰਦ ਬਗਾਵਤ ਦੀ ਯੋਜਨਾ ਬਣਾਈ।
- " class="align-text-top noRightClick twitterSection" data="">
ਤੁਹਾਨੂੰ ਦੱਸ ਦਈਏ ਕਿ ਕਵੀ ਰਾਜ਼ ਹਾਲੀਵੁੱਡ ਫਿਲਮ ਇੰਡਸਟਰੀ ਦਾ ਇੱਕ ਪੁਰਸਕਾਰ ਜੇਤੂ ਅਨੁਭਵੀ ਹੈ, ਜਿਸਨੇ ਸੈਂਕੜੇ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਫਿਲਮ ਦਾ ਪੋਸਟਰ ਉਹਨਾਂ ਨੇ ਹਾਲ ਹੀ 'ਚ ਰਿਲੀਜ਼ ਕੀਤਾ ਹੈ।
- Vikrant Massey and Sheetal Thakur: ਪਿਤਾ ਬਣਨ ਜਾ ਰਹੇ ਨੇ 'ਮਿਰਜ਼ਾਪੁਰ' ਫੇਮ ਵਿਕਰਾਂਤ ਮੈਸੀ, ਵਿਆਹ ਤੋਂ ਸਾਲ ਬਾਅਦ ਸੁਣਾਈ ਖੁਸ਼ਖਬਰੀ
- Jawan Box Office Collection 13: ਸਿਨੇਮਾਘਰਾਂ 'ਚ ਰਾਜ ਕਰ ਰਹੀ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 13ਵੇਂ ਦੀ ਕਮਾਈ
- Amarinder Gill: ਹਿੰਦੀ ਫਿਲਮੀ ਖਿੱਤੇ ’ਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵੱਲ ਵਧੇ ਅਮਰਿੰਦਰ ਗਿੱਲ, ‘ਭਗਵਾਨ ਭਰੋਸੇ’ ਨੂੰ ਜਲਦ ਕਰਨਗੇ ਰਿਲੀਜ਼
ਫਿਲਮ ਮਿਨਹਾਸ ਫਿਲਮਜ਼ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਦੁਆਰਾ ਨਿਰਮਿਤ ਹੈ, ਇਸ ਦੇ ਨਿਰਮਾਤਾ ਅਰਵਿੰਦ ਸਿੰਘ, ਵੀਪਾਸ਼ਾ ਕਸ਼ਯਪ, ਕੁਲਦੀਪ ਸ਼ਰਮਾ ਸਰਬਜੀਤ ਹੁੰਦਲ ਅਤੇ ਜਤਿੰਦਰ ਜੇ ਮਿਨਹਾਸ ਹਨ, ਕਾਰਜਕਾਰੀ ਨਿਰਮਾਤਾ ਸਵਰਨ ਸਿੰਘ ਹਨ ਅਤੇ ਫਿਲਮ ਕਵੀ ਰਾਜ਼ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।
ਸਰਾਭਾ ਦੀ ਅਗਵਾਈ ਇੱਕ ਅਜਿਹੇ ਅਦਾਕਾਰ ਦੁਆਰਾ ਕੀਤੀ ਗਈ, ਜਿਸਨੇ ਬਾਲੀਵੁੱਡ ਫਿਲਮ "ਭਾਗ ਮਿਲਖਾ ਭਾਗ" ਵਿੱਚ ਨੌਜਵਾਨ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਜੀ ਹਾਂ...ਅਸੀਂ ਜਪਤੇਜ ਸਿੰਘ ਦੀ ਗੱਲ ਕਰ ਰਹੇ ਹਨ। ਸਰਾਭਾ ਪੰਜਾਬੀ ਫਿਲਮ ਦੇ ਪੋਸਟਰ ਵਿੱਚ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਜਪਤੇਜ ਸਿੰਘ ਦੀ ਤਸਵੀਰ ਦਿਖਾਈ ਗਈ ਹੈ। ਇਸ ਤੋਂ ਇਲਾਵਾ ਪੋਸਟਰ ਵਿੱਚ ਜਸਬੀਰ ਜੱਸੀ ਅਤੇ ਹੋਰ ਕਈ ਮੰਝੇ ਹੋਏ ਅਦਾਕਾਰ ਨਜ਼ਰ ਆ ਰਹੇ ਹਨ।
ਸਰਾਭਾ 3 ਨਵੰਬਰ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੀ ਹੋਰ ਸਟਾਰ ਕਾਸਟ ਵਿੱਚ ਮਲਕੀਤ ਰੌਣੀ, ਮਹਾਬੀਰ ਭੁੱਲਰ, ਕੰਵਰ ਗਰੇਵਾਲ, ਜਸਪਿੰਦਰ ਚੀਮਾ ਸ਼ਾਮਲ ਹਨ।