ਚੰਡੀਗੜ੍ਹ: ਪੰਜਾਬੀ ਦੀ ਦਿੱਗਜ ਅਦਾਕਾਰਾ ਉਪਾਸਨਾ ਸਿੰਘ ਇੰਨੀਂ ਦਿਨੀਂ 30 ਮਾਰਚ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਯਾਰਾਂ ਦੀਆਂ ਪੌਂ ਬਾਰ੍ਹਾਂ' ਨੂੰ ਲੈ ਕੇ ਚਰਚਾ ਵਿੱਚ ਹੈ ਅਤੇ ਹੁਣ ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਆਪਣੇ ਸਹਿਯੋਗੀ ਕਲਾਕਾਰ ਸੁੱਖੀ ਚਾਹਲ ਸਮੇਤ ਰੋਮਾਨੀਆਂ ਵਿਖੇ ਪੁੱਜੇ ਹੋਏ ਹਨ, ਜਿੱਥੇ ਉਹ ਆਪਣੀ ਨਵੀਂ ਅਤੇ ਅਨਟਾਈਟਲ ਪੰਜਾਬੀ ਫ਼ਿਲਮ ਦੇ ਸ਼ੁਰੂ ਹੋ ਚੁੱਕੇ ਸ਼ੂਟ ਵਿਚ ਭਾਗ ਲੈਣਗੇ।
‘ਓਰੀਜ਼ ਸਟੂਡੀਓਜ਼’ ਦੇ ਬੈਨਰ ਹੇਠ ਬਣ ਰਹੀ ਇਸ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਗਦਰ ਕਰ ਰਹੇ ਹਨ, ਜਦਕਿ ਕਹਾਣੀ ਲੇਖਕ ਸੁਰਿੰਦਰ ਅਗਰਵਾਲ ਵੱਲੋਂ ਕੀਤਾ ਜਾ ਰਿਹਾ ਹੈ। ਉਥੋਂ ਦੀ ਸਿਟੀ ਬੁਚਾਰੈਸਟ ਵਿਖੇ ਕੀਤੇ ਉਕਤ ਫ਼ਿਲਮਾਂਕਣ ਦੌਰਾਨ ਉਪਾਸਨਾ ਸਿੰਘ ਅਤੇ ਸੁੱਖੀ ਚਾਹਲ 'ਤੇ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਕੀਤਾ ਜਾਵੇਗਾ। ਜਿਸ ਸੰਬੰਧੀ ਬਤੌਰ ਕੈਮਰਾਮੈਨ ਜਿੰਮੇਵਾਰੀਆਂ ਸੁਰੇਸ਼ ਬੈਸ਼ਵਨੀ ਸੰਭਾਲ ਰਹੇ ਹਨ। ਫ਼ਿਲਮ ਟੀਮ ਅਨੁਸਾਰ ਪਰਿਵਾਰਿਕ ਅਤੇ ਕਾਮੇਡੀ -ਡਰਾਮਾ ਕਹਾਣੀ ਤਾਣੇ ਬਾਣੇ 'ਤੇ ਬੁਣੀ ਜਾ ਰਹੀ ਇਸ ਫ਼ਿਲਮ ਦਾ ਜਿਆਦਾਤਰ ਹਿੱਸਾ ਇੱਥੇ ਦੀਆਂ ਵੱਖ ਵੱਖ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੁਝ ਪਾਰਟ ਪੰਜਾਬ ਵਿਖੇ ਵੀ ਸ਼ੂਟ ਕੀਤਾ ਜਾਵੇਗਾ।
ਉਕਤ ਫ਼ਿਲਮ ਨਾਲ ਜੁੜੀਆਂ ਪ੍ਰਮੁੱਖ ਫ਼ਿਲਮੀ ਸ਼ਖ਼ਸੀਅਤਾਂ ਦੇ ਵਰਕਫੰਟ ਦੀ ਗੱਲ ਕੀਤੀ ਜਾਵੇ ਤਾਂ ਉਪਾਸਨਾ ਸਿੰਘ ਵੱਲੋਂ ਨਿਰਮਿਤ ਇਕ ਹੋਰ ਪੰਜਾਬੀ ਫ਼ਿਲਮ 'ਯਾਰਾਂ ਦੀਆਂ ਪੋਂ ਬਾਰਾਂ' ਰਿਲੀਜ਼ ਲਈ ਤਿਆਰ ਹੈ। ਉਨ੍ਹਾਂ ਵੱਲੋਂ ਲਿਖੀ ਅਤੇ ਨਿਰਦੇਸ਼ਨ ਕੀਤੀ ਗਈ ਇਸ ਫ਼ਿਲਮ ਵਿਚ ਨਾਨਕ ਸਿੰਘ, ਹਰਨਾਜ਼ ਸੰਧੂ, ਸ਼ਵਾਤੀ ਸ਼ਰਮਾ, ਸ਼ਵਿੰਦਰ ਮਾਹਲ, ਜਸਵਿੰਦਰ ਭੱਲਾ, ਹਰਬੀ ਸੰਘਾ ਆਦਿ ਲੀਡ ਭੂਮਿਕਾਵਾਂ ਵਿਚ ਹਨ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਫਿਲਮ ਦੀ ਵੰਨਗੀ ਕਾਮੇਡੀ ਹੈ, ਇਹ ਫਿਲਮ ਇਸ ਮਹੀਨੇ ਦੇ ਅੰਤ ਯਾਨੀ ਕਿ 30 ਮਾਰਚ ਨੂੰ ਰਿਲੀਜ਼ ਕਰ ਦਿੱਤੀ ਜਾਵੇਗੀ।
ਉਧਰ ਨਾਲ ਹੀ ਜੇਕਰ ਇਹ ਫਿਲਮ ਵੀ ਮੁਕੰਮਲ ਕੀਤੀ ਜਾ ਰਹੀ, ਉਕਤ ਫ਼ਿਲਮ ਦੇ ਨਿਰਦੇਸ਼ਕ ਗਦਰ ਅਤੇ ਲੇਖਕ ਸੁਰਿੰਦਰ ਅੁਗਰਾਲ ਦੇ ਨਵੇਂ ਪ੍ਰੋਜੈਕਟਸ ਵੱਲ ਨਜ਼ਰਸਾਨੀ ਕੀਤੀ ਤਾਂ ਉਨ੍ਹਾਂ ਵਿਚ ਕ੍ਰਮਵਾਰ ‘ਜਲਵਾਯੂ ਇੰਨਕਲੇਵ 2’ ਅਤੇ ‘ਫੱਤੋਂ ਦੇ ਯਾਰ ਬੜ੍ਹੇ' ਨੇ ਆਦਿ ਸ਼ਾਮਿਲ ਹਨ। ਰੋਮਾਨੀਆਂ ਵਿਖੇ ਫ਼ਿਲਮਾਈ ਜਾ ਰਹੀ ਇਸ ਪੰਜਾਬੀ ਫ਼ਿਲਮ ਦੇ ਨਿਰਮਾਤਾ ਹਨ ਨਿਤਿਨ ਤਲਵਾੜ੍ਹ, ਜਿੰਨ੍ਹਾਂ ਅਨੁਸਾਰ ਕਹਾਣੀ, ਨਿਰਦੇਸ਼ਨ ਤੋਂ ਇਲਾਵਾ ਫ਼ਿਲਮ ਦੇ ਹੋਰਨਾਂ ਪੱਖਾਂ ਚਾਹੇ ਉਹ ਗੀਤ, ਸੰਗੀਤ ਹੋਵੇ ਜਾਂ ਫ਼ਿਰ ਸਿਨੇਮਾਟਗ੍ਰਾਫ਼ੀ, ਕੋਰਿਓਗ੍ਰਾਫ਼ੀ ਹਰ ਇਕ ਪਹਿਲੂ ਨੂੰ ਚੰਗਾ ਅਤੇ ਬੇਹਤਰੀਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰੱਖੀ ਜਾ ਰਹੀ ਅਤੇ ਉਨ੍ਹਾਂ ਦੀ ਇਸੇ ਸੋਚ ਮੱਦੇਨਜ਼ਰ ਇਸ ਫ਼ਿਲਮ ਲਈ ਪਹਿਲੀ ਵਾਰ ਵੱਖਰੀਆਂ ਲੋਕੇਸ਼ਨਜ਼ ਅਤੇ ਵਿਦੇਸ਼ੀ ਹਿੱਸਿਆਂ ਦੀ ਚੋਣ ਕੀਤੀ ਗਈ ਹੈ।
ਇਹ ਵੀ ਪੜ੍ਹੋ: Satish Kaushik Death: CM ਭਗਵੰਤ ਮਾਨ ਨੇ ਸਤੀਸ਼ ਕੌਸ਼ਿਕ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- 'ਹਮੇਸ਼ਾ ਸਾਡੇ ਦਿਲਾਂ 'ਚ ਜ਼ਿੰਦਾ ਰਹੋਗੇ'