ETV Bharat / entertainment

ਉਰਫੀ ਜਾਵੇਦ ਨੇ ਆਤਮ ਹੱਤਿਆ ਉਤੇ ਕੀਤਾ ਟਵੀਟ, ਫਿਰ ਹੋਈ ਜ਼ਬਰਦਸਤ ਟ੍ਰੋਲ - ਉਰਫ਼ੀ

ਉਰਫੀ ਜਾਵੇਦ ਦਾ ਹਰ ਇੱਕ ਲੁੱਕ ਚਰਚਾ ਵਿੱਚ ਆਉਂਦਾ ਹੈ। ਕਈ ਵਾਰ ਉਹ ਕੈਮਰੇ ਦੇ ਸਾਹਮਣੇ ਟਾਪਲੈੱਸ ਹੋ ਕੇ ਆਉਂਦੀ ਹੈ ਅਤੇ ਕਈ ਵਾਰ ਉਹ ਆਪਣੇ ਸਰੀਰ ਨੂੰ ਅਜਿਹੀ ਚੀਜ਼ ਨਾਲ ਢੱਕ ਲੈਂਦੀ ਹੈ ਕਿ ਲੋਕਾਂ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਕੱਪੜਿਆਂ ਤੋਂ ਇਲਾਵਾ ਉਰਫੀ ਜਾਵੇਦ ਕਈ ਵਾਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਬਟੋਰਦੀ ਹੈ। ਹੁਣ ਉਰਫੀ ਦੇ ਟ੍ਰੋਲ ਹੋਣ ਦਾ ਕਾਰਨ ਟਵੀਟ ਹੀ ਹੈ...ਪੜ੍ਹੋ ਸਾਰੀ ਖਬਰ।

Uorfi Javed
Uorfi Javed
author img

By

Published : Jan 19, 2023, 5:29 PM IST

ਹੈਦਰਾਬਾਦ: ਆਪਣੇ ਕੱਪੜਿਆਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਰਹਿਣ ਵਾਲੀ ਉਰਫ਼ੀ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ, ਇਸ ਵਾਰ ਕਾਰਨ ਉਸਦੇ ਕੱਪੜੇ ਨਹੀਂ ਬਲਕਿ ਉਸਦਾ ਟਵੀਟ ਹੈ, ਜੀ ਹਾਂ...ਉਰਫੀ ਨੇ ਟਵਿਟਰ 'ਤੇ ਖੁਦਕੁਸ਼ੀ ਬਾਰੇ ਇਸ ਤਰ੍ਹਾਂ ਟਵੀਟ ਕੀਤਾ ਹੈ ਅਤੇ ਹੁਣ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਟਵੀਟ ਕਾਰਨ ਕਈ ਲੋਕ ਉਰਫੀ ਨੂੰ ਟ੍ਰੋਲ ਕਰ ਰਹੇ ਹਨ ਜਦਕਿ ਕੁਝ ਉਰਫੀ ਦੀ ਤਾਰੀਫ ਵੀ ਕਰ ਰਹੇ ਹਨ।

  • Life is too short to commit suicide
    Be patient you will die

    — Uorfi (@uorfi_) January 17, 2023 " class="align-text-top noRightClick twitterSection" data=" ">

ਉਰਫੀ ਜਾਵੇਦ ਦਾ ਟਵੀਟ: ਉਰਫੀ ਜਾਵੇਦ ਨੇ ਖੁਦਕੁਸ਼ੀ ਬਾਰੇ ਟਵੀਟ ਕੀਤਾ ਅਤੇ ਲਿਖਿਆ 'ਖੁਦਕੁਸ਼ੀ ਕਰਨ ਲਈ ਜ਼ਿੰਦਗੀ ਬਹੁਤ ਛੋਟੀ ਹੈ। ਆਪਣੀ ਮੌਤ ਆਉਣ ਤੱਕ ਸ਼ਾਂਤ ਰਹੋ'...ਉਰਫੀ ਜਾਵੇਦ ਦਾ ਇਹ ਟਵੀਟ ਮਿੰਟਾਂ ਵਿੱਚ ਵਾਇਰਲ ਹੋ ਗਿਆ। ਇਸ ਦੇ ਨਾਲ ਹੀ ਇਸ ਟਵੀਟ 'ਤੇ ਹਰ ਕਿਸੇ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਰਾਏ ਦੇਣੀ ਸ਼ੁਰੂ ਕਰ ਦਿੱਤੀ। ਉਰਫੀ ਜਾਵੇਦ ਦੇ ਟਵੀਟ 'ਤੇ ਟਿੱਪਣੀ ਕਰਦੇ ਹੋਏ ਕੁਝ ਯੂਜ਼ਰਸ ਨੇ ਕਿਹਾ ਕਿ ਉਰਫੀ ਨੇ ਸਹੀ ਮੁੱਦਾ ਉਠਾਇਆ ਹੈ। ਉਥੇ ਹੀ ਕੁਝ ਲੋਕ ਇਸ ਟਵੀਟ ਕਾਰਨ ਉਰਫੀ ਨੂੰ ਟ੍ਰੋਲ ਕਰ ਰਹੇ ਹਨ।

ਕੱਪੜਿਆਂ ਉਤੇ ਉਰਫੀ ਦਾ ਜੁਆਬ: ਹਾਲ ਹੀ ਵਿੱਚ ਉਰਫੀ ਨੇ ਵੀਡੀਓ 'ਚ ਦੱਸਿਆ ਹੈ 'ਜਦੋਂ ਵੀ ਮੈਂ ਆਪਣੇ ਸਰੀਰ 'ਤੇ ਪੂਰੇ ਜਾਂ ਊਨੀ ਕੱਪੜੇ ਪਾਉਂਦੀ ਹਾਂ ਤਾਂ ਮੈਨੂੰ ਧੱਫੜ ਹੋ ਜਾਂਦੇ ਹਨ। ਇਹ ਮੇਰੇ ਲਈ ਇੱਕ ਵੱਡੀ ਸਮੱਸਿਆ ਪੈਦਾ ਕਰਦਾ ਹੈ, ਹੁਣ ਤੁਸੀਂ ਜਾਣਦੇ ਹੋ ਕਿ ਮੈਂ ਅਜਿਹੇ ਕੱਪੜੇ ਕਿਉਂ ਪਾਉਂਦੀ ਹਾਂ, ਕਿਉਂਕਿ ਪੂਰੇ ਕੱਪੜੇ ਪਹਿਨਣ ਨਾਲ ਮੈਨੂੰ ਐਲਰਜੀ ਹੋ ਜਾਂਦੀ ਹੈ ਅਤੇ ਹੁਣ ਇਸਦਾ ਸਬੂਤ ਵੀ ਤੁਹਾਡੇ ਸਾਹਮਣੇ ਹੈ।

ਆਏ ਦਿਨ ਟ੍ਰੋਲ: ਉਰਫੀ ਜਾਵੇਦ ਨੂੰ ਉਸ ਦੇ ਛੋਟੇ-ਛੋਟੇ ਕੱਪੜਿਆਂ ਕਾਰਨ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਸੁਣਨ ਨੂੰ ਮਿਲਦਾ ਹੈ ਪਰ ਉਰਫੀ ਵੀ ਕਿਸੇ ਤੋਂ ਘੱਟ ਨਹੀਂ ਹੈ ਅਤੇ ਆਪਣੀ ਆਸਾਨ ਭਾਸ਼ਾ 'ਚ ਲੋਕਾਂ ਨੂੰ ਜਵਾਬ ਦਿੰਦੀ ਹੈ। ਹਾਲ ਹੀ 'ਚ ਭਾਜਪਾ ਨੇਤਾ ਚਿਤਰਾ ਵਾਘ ਨੇ ਉਰਫੀ ਜਾਵੇਦ 'ਤੇ ਨਿਸ਼ਾਨਾ ਸਾਧਿਆ ਹੈ। ਚਿਤਰਾ ਨੇ ਉਰਫੀ 'ਤੇ ਉਸ ਦੀ ਡਰੈੱਸ ਕਾਰਨ ਕਾਰਵਾਈ ਦੀ ਮੰਗ ਕੀਤੀ ਸੀ। ਭਾਜਪਾ ਨੇਤਾ ਦਾ ਮੰਨਣਾ ਹੈ ਕਿ ਉਰਫੀ ਮੁੰਬਈ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਅਸ਼ਲੀਲਤਾ ਫੈਲਾ ਰਹੀ ਹੈ। ਇਸੇ ਲਈ ਭਾਜਪਾ ਆਗੂ ਨੇ ਮੁੰਬਈ ਪੁਲਿਸ ਤੋਂ ਉਸ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇਤਾ ਦੇ ਇਸ ਬਿਆਨ 'ਤੇ ਉਰਫੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਕੁਝ ਗਲਤ ਨਹੀਂ ਕਰ ਰਹੀ ਹੈ ਅਤੇ ਉਹ ਕਿਸੇ ਤੋਂ ਡਰਦੀ ਨਹੀਂ ਹੈ।

ਇਹ ਵੀ ਪੜ੍ਹੋ:ਰਾਖੀ ਸਾਵੰਤ ਦੇ ਹੱਕ ਵਿੱਚ ਉਤਰਿਆ ਰਾਖੀ ਦਾ ਭਰਾ, ਸ਼ਰਲਿਨ ਨੂੰ ਦਿੱਤੀ ਚੁਣੌਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.