ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਿਨੇਮੈਟੋਗ੍ਰਾਫ (ਸੋਧ) ਬਿੱਲ 2023 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਉਦੇਸ਼ ਫਿਲਮ ਸਮੱਗਰੀ ਦੀ ਪਾਈਰੇਸੀ ਨੂੰ ਰੋਕ ਕੇ ਰਚਨਾਤਮਕ ਉਦਯੋਗ ਦੀ ਰੱਖਿਆ ਕਰਨਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਬਿੱਲ ਸੰਸਦ ਦੇ ਅਗਲੇ ਸੈਸ਼ਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਫਿਲਮਾਂ ਨੂੰ ਪਾਈਰੇਸੀ ਨਾਲ ਨੁਕਸਾਨ ਨਾ ਹੋਵੇ ਕਿਉਂਕਿ ਇਸ ਖਤਰੇ ਨਾਲ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਹੈ।
-
Kudos to the @MIB_India for proactively making amendments to the Cinematograph Act, thereby preserving the movie going experience.@ianuragthakur
— Ajay Devgn (@ajaydevgn) April 19, 2023 " class="align-text-top noRightClick twitterSection" data="
">Kudos to the @MIB_India for proactively making amendments to the Cinematograph Act, thereby preserving the movie going experience.@ianuragthakur
— Ajay Devgn (@ajaydevgn) April 19, 2023Kudos to the @MIB_India for proactively making amendments to the Cinematograph Act, thereby preserving the movie going experience.@ianuragthakur
— Ajay Devgn (@ajaydevgn) April 19, 2023
ਇਸ ਖ਼ਬਰ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਫਿਲਮੀ ਸਿਤਾਰਿਆਂ ਨੇ ਇਸ ਦਾ ਸਵਾਗਤ ਕੀਤਾ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਪ੍ਰਗਟਾਵਾ ਕੀਤਾ। ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਟਵਿੱਟਰ 'ਤੇ ਲਿਖਿਆ, 'ਸਿਨੇਮੈਟੋਗ੍ਰਾਫ ਐਕਟ ਵਿਚ ਸਰਗਰਮੀ ਨਾਲ ਸੋਧ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪ੍ਰਸ਼ੰਸਾ, ਇਸ ਨਾਲ ਫਿਲਮ ਦੇਖਣ ਦੇ ਤਜ਼ਰਬੇ ਨੂੰ ਸੁਰੱਖਿਅਤ ਰੱਖਿਆ ਗਿਆ'।
'3 ਇਡੀਅਟਸ' 'ਚ ਫਰਹਾਨ ਦਾ ਕਿਰਦਾਰ ਨਿਭਾਉਣ ਵਾਲੇ ਆਰ.ਕੇ. ਮਾਧਵਨ ਨੇ ਲਿਖਿਆ 'ਕੇਂਦਰੀ ਕੈਬਨਿਟ ਨੇ ਫਿਲਮ ਪਾਈਰੇਸੀ ਦੇ ਖਤਰੇ ਨੂੰ ਵਿਆਪਕ ਰੂਪ ਨਾਲ ਰੋਕਣ ਲਈ ਸਿਨੇਮੈਟੋਗ੍ਰਾਫ ਐਕਟ 1952 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸ਼ਾਨਦਾਰ ਹੈ। ਮੈਂ ਇਸ ਦੀ ਉਡੀਕ ਕਰ ਰਿਹਾ ਹਾਂ ਅਤੇ ਇਸਦੀ ਵਰਤੋਂ ਕਰਨ ਲਈ ਸੁਆਗਤ ਕਰਦਾ ਹਾਂ। ਹੈਰਾਨੀਜਨਕ ਸਰਗਰਮ ਕਾਰਵਾਈ।'
-
Union Cabinet approves amendment in Cinematograph Act 1952 to comprehensively curb menace of film piracy.
— Ranganathan Madhavan (@ActorMadhavan) April 19, 2023 " class="align-text-top noRightClick twitterSection" data="
This is brilliant and much. I awaited and welcome to use. Wonderful proactive action.🇮🇳🇮🇳🙏🙏🙏@MIB_India @ianuragthakur @Murugan_MoS#CineAct2023 #CinematographAct2023
">Union Cabinet approves amendment in Cinematograph Act 1952 to comprehensively curb menace of film piracy.
— Ranganathan Madhavan (@ActorMadhavan) April 19, 2023
This is brilliant and much. I awaited and welcome to use. Wonderful proactive action.🇮🇳🇮🇳🙏🙏🙏@MIB_India @ianuragthakur @Murugan_MoS#CineAct2023 #CinematographAct2023Union Cabinet approves amendment in Cinematograph Act 1952 to comprehensively curb menace of film piracy.
— Ranganathan Madhavan (@ActorMadhavan) April 19, 2023
This is brilliant and much. I awaited and welcome to use. Wonderful proactive action.🇮🇳🇮🇳🙏🙏🙏@MIB_India @ianuragthakur @Murugan_MoS#CineAct2023 #CinematographAct2023
ਪ੍ਰੋਡਕਸ਼ਨ ਹਾਊਸ ਟੀ-ਸੀਰੀਜ਼ ਨੇ ਵੀ ਇਸ ਬਿੱਲ ਦਾ ਸਵਾਗਤ ਕੀਤਾ ਹੈ। ਟੀ-ਸੀਰੀਜ਼ ਨੇ ਟਵੀਟ ਕੀਤਾ 'ਇਹ ਕਦਮ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਫਿਲਮ ਉਦਯੋਗ ਦੇ ਤੇਜ਼ੀ ਨਾਲ ਵਿਕਾਸ 'ਚ ਮਦਦ ਮਿਲੇਗੀ ਸਗੋਂ ਇਸ ਖੇਤਰ 'ਚ ਰੁਜ਼ਗਾਰ ਪੈਦਾ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਟੀ-ਸੀਰੀਜ਼ ਫਿਲਮ ਪਾਈਰੇਸੀ ਦੇ ਖਤਰੇ ਨੂੰ ਰੋਕਣ ਅਤੇ ਸੁਧਾਰ ਕਰਨ ਲਈ ਸਿਨੇਮੈਟੋਗ੍ਰਾਫ ਐਕਟ, 1952 ਵਿੱਚ ਸੋਧ ਕਰਨ ਲਈ ਸਰਕਾਰ ਦੇ ਤਾਜ਼ਾ ਕਦਮ ਦਾ ਸਮਰਥਨ ਕਰਦੀ ਹੈ।'
ਇਹ ਬਿੱਲ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ, ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਭਾਰਤੀ ਫਿਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਸਮੱਗਰੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਿੱਚ ਮਦਦ ਕਰਨ ਲਈ ਇੱਕ ਕ੍ਰਾਂਤੀਕਾਰੀ ਕਦਮ ਵੀ ਸਾਬਤ ਹੋਵੇਗਾ।
-
. #TSeries supports government’s recent move with the amendment in the Cinematograph Act, 1952 to bring about improvements in curbing the menace of Film piracy! pic.twitter.com/bIDPPQBo6m
— T-Series (@TSeries) April 19, 2023 " class="align-text-top noRightClick twitterSection" data="
">. #TSeries supports government’s recent move with the amendment in the Cinematograph Act, 1952 to bring about improvements in curbing the menace of Film piracy! pic.twitter.com/bIDPPQBo6m
— T-Series (@TSeries) April 19, 2023. #TSeries supports government’s recent move with the amendment in the Cinematograph Act, 1952 to bring about improvements in curbing the menace of Film piracy! pic.twitter.com/bIDPPQBo6m
— T-Series (@TSeries) April 19, 2023
ਮੰਤਰੀ ਨੇ ਕਿਹਾ ਕਿ ਪਾਈਰੇਸੀ ਵਿਰੁੱਧ ਲੜਾਈ ਇੱਕ ਵਿਸ਼ਵਵਿਆਪੀ ਲੜਾਈ ਹੈ, ਪਰ ਅਸੀਂ ਕਾਨੂੰਨਾਂ ਨੂੰ ਸਰਲ ਬਣਾ ਕੇ ਅਤੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਕਰਕੇ ਆਪਣੇ ਰਚਨਾਤਮਕ ਉਦਯੋਗ ਦੀ ਰੱਖਿਆ ਕਰਨ ਲਈ ਦ੍ਰਿੜ ਹਾਂ। ਸਾਡੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸਾਡੀ ਰੈਂਕਿੰਗ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਜਿਸ ਨਾਲ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਇਆ ਹੈ।
ਇਹ ਵੀ ਪੜ੍ਹੋ:Karan Aujla: ਕਰਨ ਔਜਲਾ ਦੇ ਪ੍ਰੋਗਰਾਮ 'ਚ ਦਿਸਿਆ ਅਨਮੋਲ ਬਿਸ਼ਨੋਈ, ਦਿੱਤਾ ਸਪੱਸ਼ਟੀਕਰਨ