ETV Bharat / entertainment

Gurdas Maan Birthday: ਇਥੇ ਦੇਖੋ 'ਲੱਖ ਪਰਦੇਸੀ' ਤੋਂ ਲੈ ਕੇ 'ਬਸ ਰਹਿਣ ਦੇ ਛੇੜ ਨਾ' ਤੱਕ, ਗੁਰਦਾਸ ਮਾਨ ਦੇ ਬੇਹਤਰੀਨ ਗਾਣੇ - ਗੁਰਦਾਸ ਮਾਨ ਦਾ 66ਵਾਂ ਜਨਮਦਿਨ

ਪੰਜਾਬ ਦਾ ਨਾਮਵਰ ਗਾਇਕ ਜਿਸ ਨੇ ਆਪਣੀ ਗਾਇਕੀ ਨਾਲ ਸਾਰਿਆਂ ਦਾ ਦਿਲ ਜਿੱਤਿਆ, ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕੀ ਦੇ ਮਾਣ ਗੁਰਦਾਸ ਮਾਨ (Gurdas Maan Birthday) । ਗਾਇਕ ਅੱਜ (4 ਜਨਵਰੀ) ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ, ਇਥੇ ਦੇਖੋ ਉਹਨਾਂ ਦੇ ਚੋਟੀ ਦੇ ਗੀਤਾਂ ਦੀ ਸੂਚੀ...।

Gurdas Maan Birthday
Gurdas Maan Birthday
author img

By

Published : Jan 4, 2023, 10:14 AM IST

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਪ੍ਰਸ਼ੰਸਕਾਂ ਲਈ ਅੱਜ ਯਾਨੀ ਕਿ 4 ਜਨਵਰੀ ਦਾ ਦਿਨ ਖਾਸ ਹੈ। ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗੁਰਦਾਸ ਮਾਨ 4 ਜਨਵਰੀ ਨੂੰ ਆਪਣਾ 66ਵਾਂ ਜਨਮਦਿਨ (Gurdas Maan Birthday) ਮਨਾ ਰਹੇ ਹਨ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ-ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ 'ਚ ਛੋਟੀ ਜਿਹੀ ਨੌਕਰੀ ਕਰਦੇ ਸਨ। ਅੱਜ ਉਨ੍ਹਾਂ ਦੇ ਕਈ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। 'ਸੱਜਨਾ ਵੇ ਸੱਜਨਾ'...'ਆਪਣਾ ਪੰਜਾਬ ਹੋਵੇ'... 'ਛੱਲਾ' ਉਸਦੇ ਮਸ਼ਹੂਰ ਗੀਤ ਹਨ। ਗਾਇਕ ਹੁਣ ਤੱਕ 300 ਤੋਂ ਵੱਧ ਗੀਤ ਲਿਖ ਚੁੱਕਾ ਹੈ।

ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਗੁਰਦੇਵ ਸਿੰਘ ਅਤੇ ਤੇਜ ਕੌਰ ਦੇ ਘਰ ਹੋਇਆ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਇੱਥੋਂ ਹੀ ਪੂਰੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਹੁਣ ਤੱਕ 34 ਤੋਂ ਵੱਧ ਐਲਬਮਾਂ ਰਿਕਾਰਡ ਕਰ ਚੁੱਕਾ ਹੈ। ਸਾਲ 1986 'ਚ ਉਨ੍ਹਾਂ ਦੀ ਫਿਲਮ 'ਲੌਂਗ ਦਾ ਲਿਸ਼ਕਾਰਾ' ਕਾਫੀ ਹਿੱਟ ਸਾਬਤ ਹੋਈ ਸੀ। ਮਾਨ, ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਫਿਲਮ ਵੀਰ-ਜ਼ਾਰਾ ਵਿੱਚ ਮਹਿਮਾਨ ਭੂਮਿਕਾ ਵਿੱਚ ਵੀ ਦਿਖਾਈ ਦਿੱਤਾ ਸੀ।

ਇਥੇ ਮਾਨ ਦੇ ਕੁੱਝ ਚੋਟੀ ਦੇ ਗੀਤਾਂ ਦੀ ਸੂਚੀ (Gurdas Maan best song) ਵੇਖੋ...

  1. ਲੱਖ ਪਰਦੇਸੀ:
    • " class="align-text-top noRightClick twitterSection" data="">
  2. ਪੀੜ ਤੇਰੇ ਜਾਣ ਦੀ:

  3. ਐਸਾ ਦੇਸ ਹੈ ਮੇਰਾ:

  4. ਦਿਲ ਸਾਫ ਹੋਣਾ ਚਾਹੀਦਾ:

  5. ਬਸ ਰਹਿਣ ਦੇ ਛੇੜ ਨਾ:

ਵਿਵਾਦ:
ਗਾਇਕ ਮਾਨ ਸਾਲ 2021 'ਚ ਵਿਵਾਦਾਂ 'ਚ ਘਿਰ ਗਏ ਸਨ। ਇਲਜ਼ਾਮ ਹੈ ਕਿ ਉਸ ਨੇ ਜਲੰਧਰ ਦੇ ਨਕੋਦਰ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਡੇਰੇ ਦੇ ਤਖਤ ਦੀ ਤੁਲਨਾ ਇੱਕ ਸਿੱਖ ਗੁਰੂ ਨਾਲ ਕੀਤੀ ਸੀ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਉਸ ਨੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ।

ਇਹ ਵੀ ਪੜ੍ਹੋ:Movies for 2023: ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ, ਦੇਖੋ ਪੂਰੀ ਲਿਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.