ETV Bharat / entertainment

Punjabi Cinema: ਪੰਜਾਬੀ ਸਿਨੇਮਾ ਨੂੰ ਚੰਗਾ ਮੁਹਾਂਦਰਾ ਦੇ ਰਹੇ ਨੇ ਇਹ ਅਦਾਕਾਰ, ਸਪੋਰਟਿੰਗ ਰੋਲ ਹੋਣ ਦੇ ਬਾਵਜੂਦ ਲੀਡ ਐਕਟਰਜ਼ 'ਤੇ ਪੈ ਰਹੇ ਨੇ ਭਾਰੀ - ਪੰਜਾਬੀ ਫਿਲਮ

Punjabi Cinema: ਆਓ ਤੁਹਾਨੂੰ ਦੱਸਦੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਅਜਿਹੇ ਅਦਾਕਾਰਾਂ ਬਾਰੇ, ਜਿਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਹੁਨਰ ਦੇ ਦਮ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਜਾਂ ਕਰ ਰਹੇ ਹਨ।

Punjabi actors
Punjabi actors
author img

By

Published : Aug 22, 2023, 4:14 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲ ਅਤੇ ਤਕਨੀਕੀ ਪੱਖੋਂ ਦਿਨ-ਬ-ਦਿਨ ਉਮਦਾ ਅਤੇ ਪ੍ਰਭਾਵੀ ਹੋ ਰਹੇ ਮੌਜੂਦਾ ਮੁਹਾਂਦਰੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਇਸ ਸਮੇਂ ਦੇ ਸਿਨੇਮਾ ਕੈਨਵਸ ਨੂੰ ਚਾਰ ਚੰਨ ਲਾਉਣ ਵਿਚ ਨੌਜਵਾਨ ਅਤੇ ਮੰਝੇ ਹੋਏ ਨਵੇਂ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਸਪੋਰਟਿੰਗ ਰੋਲ ਹੋਣ ਦੇ ਬਾਵਜੂਦ ਲੀਡ ਸਟਾਰਜ਼ ਤੋਂ ਵੀ ਵੱਧ ਚੜ੍ਹ ਕੇ ਆਪਣੇ ਸ਼ਾਨਦਾਰ ਅਭਿਨੈ ਦਾ ਲੋਹਾ ਬਾਖ਼ੂਬੀ ਮੰਨਵਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਜਾ ਰਹੀ ਹੈ।

ਸਿਨੇਮਾ ਦ੍ਰਿਸ਼ਾਵਲੀ ’ਚ ਸਪੋਰਟਿੰਗ ਅਤੇ ਸਹਿ-ਨਾਇਕ ਦੀ ਭੂਮਿਕਾ ਨਿਭਾਉਣ ਦੇ ਬਾਵਜ਼ੂਦ ਵੀ ਦਰਸ਼ਕ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਇੰਨ੍ਹਾਂ ਨਵ ਐਕਟਰਜ਼ ਦਾ ਘੇਰਾ ਦਿਨੋਂ ਦਿਨ ਅਜੋਕੇ ਫਿਲਮੀ ਸਨਾਰਿਓ ’ਚ ਲਗਾਤਾਰ ਵਧਦਾ ਜਾ ਰਿਹਾ ਹੈ, ਜਿੰਨ੍ਹਾਂ ਵਿਚੋਂ ਹੀ ਮੁੱਖ ਐਕਟਰਜ਼ 'ਤੇ ਭਾਰੀ ਪੈ ਰਹੇ ਕੁਝ ਪ੍ਰਤਿਭਾਸ਼ਾਲੀ ਚਿਹਰਿਆਂ ਅਤੇ ਉਨਾਂ ਦੇ ਕਰੀਅਰ ਵੱਲ ਆਓ ਮਾਰਦੇ ਹਾਂ ਇਕ ਸਰਸਰੀ ਝਾਤ:

ਜਗਜੀਤ ਸੰਧੂ: ਥੀਏਟਰ ਜਗਤ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਜਗਜੀਤ ਸੰਧੂ ਅੱਜ ਪੰਜਾਬੀ ਫਿਲਮੀ ਸਫ਼ਾਂ ’ਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਵੱਲੋਂ ਕੁਝ ਹੀ ਸਮੇਂ ’ਚ ਉੱਚ ਮੁਕਾਮ ਕਾਇਮ ਕਰਨ ਦਾ ਮਾਣ ਵੀ ਆਪਣੀ ਝੋਲੀ ਪਾ ਲਿਆ ਗਿਆ ਹੈ। ਹਾਲ ਹੀ ਵਿਚ ਰਿਲੀਜ਼ ਹੋਈਆਂ ‘ਕਿੱਸਾ ਪੰਜਾਬ’, ‘ਰੁਪਿੰਦਰ ਗਾਂਧੀ’, ‘ਰੱਬ ਦਾ ਰੇਡਿਓ’, ‘ਰੌਕੀ ਮੈਂਟਲ’, ‘ਰੁਪਿੰਦਰ ਗਾਂਧੀ 2’, ‘ਸੱਜਣ ਸਿੰਘ ਰੰਗਰੂਟ’, ‘ਡਾਕੂਆਂ ਦਾ ਮੁੰਡਾ’, ‘ਰੱਬ ਦਾ ਰੇਡਿਓ 2’, ‘ਛੜ੍ਹਾ’, ‘ਕਾਕਾ ਜੀ’, ‘ਸੁਫ਼ਨਾ’, ‘ਪਤਾਲਲੋਕ’ ਆਦਿ ਕਈ ਸਫ਼ਲ ਪੰਜਾਬੀ ਅਤੇ ਓਟੀਟੀ ਫਿਲਮਾਂ ਵਿਚ ਆਪਣੀ ਸ਼ਾਨਾਰ ਅਦਾਕਾਰੀ ਕਲਾ ਦਾ ਬਾਖ਼ੂਬੀ ਮੁਜ਼ਾਹਰਾ ਕਰਨ ਵਾਲਾ ਇਹ ਅਦਾਕਾਰ ਆਪਣੇ ਹਰ ਕਿਰਦਾਰ ਅਤੇ ਫਿਲਮ ਨੂੰ ਨਵੇਂ ਆਯਾਮ ਦੇਣ ਵਿਚ ਕਾਮਯਾਬ ਰਿਹਾ ਹੈ, ਜੋ ਆਉਣ ਵਾਲੀਆਂ 'ਓਏ ਭੋਲੇ' ਜਿਹੀਆਂ ਕਈ ਫਿਲਮਾਂ ਦੁਆਰਾ ਇਕ ਵਾਰ ਫਿਰ ਆਪਣੀ ਅਨੂਠੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਸਨਮੁੱਖ ਕਰਵਾਏਗਾ।

ਜਗਜੀਤ ਸੰਧੂ
ਜਗਜੀਤ ਸੰਧੂ
ਰਾਜ ਸਿੰਘ ਝਿੰਜਰ: ਪੰਜਾਬ ਦੇ ਜ਼ਿਲ੍ਹਾਂ ਬਰਨਾਲਾ ਨਾਲ ਸੰਬੰਧਤ ਅਦਾਕਾਰ ਰਾਜ ਸਿਘ ਝਿੰਜਰ ਇੰਨ੍ਹੀਂ ਦਿਨ੍ਹੀਂ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਵਰਸਟਾਈਲ ਐਕਟਰ ਵਜੋਂ ਸ਼ੁਮਾਰ ਕਰਵਾ ਰਿਹਾ ਹੈ, ਜਿਸ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਸ਼ਾਨਦਾਰ ਅਤੇ ਪ੍ਰਭਾਵੀ ਰੂਪ ਵਿਚ ਨਿਭਾਇਆ ਗਿਆ ਹਰ ਕਿਰਦਾਰ ਇਕ ਦੂਜੇ ਨਾਲੋਂ ਵੱਖਰਾ ਅਤੇ ਸੱਚਾ ਨਜ਼ਰ ਆਉਣ ਵਿਚ ਵੀ ਸਫ਼ਲ ਰਿਹਾ ਹੈ। ਮਾਇਆਨਗਰੀ ਦੇ ਮਸ਼ਹੂਰ ਐਕਟਿੰਗ ਸਕੂਲ ਮਧੂਮਤੀ ਅਕਾਦਮੀ ਤੋਂ ਐਕਟਿੰਗ ਗੁਰ ਸਿੱਖਣ ਵਾਲਾ ਇਹ ਬਾਕਮਾਲ ਐਕਟਰ ਲੰਮਾ ਸਮਾਂ ਬਾਲੀਵੁੱਡ ਵਿਚ ਵੀ ਸਰਗਰਮ ਰਿਹਾ ਹੈ, ਪਰ ਆਖ਼ਰ ਉਸ ਦੀ ਪਹਿਚਾਣ ਬਣਾਉਣ ਦਾ ਮਾਣ ਉਸ ਦੀ ਅਸਲ ਕਰਮਭੂਮੀ ਪੰਜਾਬੀ ਫਿਲਮਾਂ ਨੇ ਹੀ ਹਾਸਿਲ ਕੀਤਾ ਹੈ।
ਰਾਜ ਸਿੰਘ ਝਿੰਜਰ
ਰਾਜ ਸਿੰਘ ਝਿੰਜਰ

ਪੰਜਾਬੀ ਫਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਫਿਲਮ 'ਨਾਬਰ' ਦੁਆਰਾ ਪਾਲੀਵੁੱਡ ਦਾ ਹਿੱਸਾ ਬਣਿਆ ਇਹ ਹੋਣਹਾਰ ਨੌਜਵਾਨ ਗੁਰਦਾਸ ਮਾਨ ਸਟਾਰਰ 'ਮਿੰਨੀ ਪੰਜਾਬ', 'ਦਿਲ ਵਿਲ ਪਿਆਰ ਵਿਆਰ', 'ਟਾਟਾਨਿਕ', ‘ਸਿਕੰਦਰ’, 'ਹਰਜੀਤਾ', 'ਪੂਜਾ ਕਿਵੇ ਆਂ', 'ਡਾਕੂਆ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਬੱਬਰ', 'ਸਨੋਮੈਨ', 'ਹਾਰਡ ਕੌਰ' ਆਦਿ ਜਿਹੀਆਂ ਕਈ ਫਿਲਮਾਂ ਵਿਚ ਆਪਣੀ ਨਾਯਾਬ ਅਦਾਕਾਰੀ ਦੇ ਅਨੂਠੇ ਜੌਹਰ ਵਿਖਾਉਣ ਵਿਚ ਕਾਮਯਾਬ ਰਿਹਾ ਹੈ, ਜਿਸ ਵੱਲੋਂ ਆਪਣੇ ਹਰ ਕਿਰਦਾਰ 'ਤੇ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਉਹ ਗਿੱਪੀ ਗਰੇਵਾਲ ਦੀ ਬਹੁ-ਚਰਚਿਤ ਵੈੱਬਸੀਰੀਜ਼ ‘ਆਊਟਲਾਅ’ ਤੋਂ ਇਲਾਵਾ ਅਰਥਭਰਪੂਰ ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾਂ’ ਸਮੇਤ ਕਈ ਵੱਡੀਆਂ ਫਿਲਮਾਂ ਵਿਚ ਮਹੱਤਵਪੂਰਨ ਅਤੇ ਲੀਡਿਗ ਕਿਰਦਾਰ ਅਦਾ ਕਰ ਰਿਹਾ ਹੈ, ਜਿੰਨ੍ਹਾ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਸ ਦੀਆਂ ਕਈ ਬਹੁ-ਚਰਚਿਤ ਫਿਲਮਾਂ ਰਿਲੀਜ਼ ਅਤੇ ਫ਼ਲੌਰ 'ਤੇ ਜਾਣ ਲਈ ਤਿਆਰ ਹਨ।

ਸੋਨਪ੍ਰੀਤ ਜਵੰਦਾ: ਹਾਲ ਹੀ ਵਿਚ ਓਟੀਟੀ ਆਨ ਸਟਰੀਮ ਹੋਈ ਰਣਦੀਪ ਹੁੱਡਾ ਸਟਾਰਰ ਬਹੁਚਰਚਿਤ ਫਿਲਮ ‘ਕੈਟ’ ਵਿਚ ਮਹੱਤਵਪੂਰਨ ਕਿਰਦਾਰ ਨਿਭਾ ਚੁੱਕਾ ਇਹ ਹੋਣਹਾਰ ਐਕਟਰ ਅਕਸ਼ੈ ਕੁਮਾਰ ਸਟਾਰਰ 'ਹਾਲੀਡੇ', ਕਾਰਤਿਕ ਆਰਿਅਨ ਦੀ ‘ਭੂਲ ਭੂਲਾਈਆਂ 2' ਤੋਂ ਇਲਾਵਾ ‘ਸਾਡੇ ਆਲੇ’, ‘ਚੌਸਰ ਦਾ ਪਾਵਰ ਆਫ਼ ਗੇਮ’, ‘ਸ਼ੂਟਰ’, ‘ਐਸ਼ ਕਰ ਲੈ’, ‘ਕਾਕਾ ਪ੍ਰਧਾਨ’, ‘ਮਰਜਾਣੇ’, ‘ਮੈਂ ਵਰਸਿਸ ਤੂੰ’, ‘ਜ਼ੋਰਾ ਦਾ ਚੈਪਟਰ 2’, ‘ਸਾਕ’, ‘ਦੇਸ਼ੀ ਮੁੰਡੇ’ ਆਦਿ ਕਈ ਚਰਚਿਤ ਹਿੰਦੀ, ਪੰਜਾਬੀ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਬਾਖ਼ੂਬੀ ਇਜ਼ਹਾਰ ਕਰਵਾ ਚੁੱਕਾ ਹੈ। ਮੂਲ ਰੂਪ ਵਿਚ ਜ਼ਿਲ੍ਹਾਂ ਲੁਧਿਆਣਾ ਨਾਲ ਸੰਬੰਧਤ ਇਹ ਲੰਮ-ਸਲੰਮਾਂ ਪੰਜਾਬੀ ਗੱਭਰੂ ਆਪਣੇ ਸਰਦਾਰ ਲੁੱਕ ਨੂੰ ਲੈ ਕੇ ਵੀ ਫਿਲਮੀ ਗਲਿਆਰਿਆਂ ਵਿਚ ਆਪਣੀ ਨਾਯਾਬ ਸ਼ਖ਼ਸ਼ੀਅਤ ਅਤੇ ਸਾਊਪੁਣੇ ਦਾ ਵਿਲੱਖਣਤਾਂ ਪੂਰਵਕ ਪ੍ਰਗਟਾਵਾ ਕਰਨ ਵਿਚ ਵੀ ਸਫ਼ਲ ਰਿਹਾ ਹੈ।

ਸੋਨਪ੍ਰੀਤ ਜਵੰਦਾ
ਸੋਨਪ੍ਰੀਤ ਜਵੰਦਾ

ਪ੍ਰਿੰਸ ਕੰਵਲਜੀਤ ਸਿੰਘ: ਨਿਰਦੇਸ਼ਕ ਸਿਮਰਜੀਤ ਸਿੰਘ ਦੀ ਗੁਰਦਾਸ ਮਾਨ ਸਟਾਰਰ ‘ਚੱਕ ਜਵਾਨਾਂ’, ਸਿਮਰਨਜੀਤ ਸਿੰਘ ਹੁੰਦਲ ਦੀ ਗੱਗੂ ਗਿੱਲ, ਸਿੱਪੀ ਗਿੱਲ ਨਾਲ ‘ਜੱਟ ਬੁਆਏਜ਼-ਪੁੱਤ ਜੱਟਾਂ’ ਅਤੇ ‘ਲੈਦਰ ਲਾਈਫ਼’, ‘ਟਸ਼ਨ’ ਆਦਿ ਸ਼ੁਰੂਆਤੀ ਫਿਲਮਾਂ ਨਾਲ ਪੰਜਾਬੀ ਸਿਨੇਮਾ ਖੇਤਰ ਵਿਚ ਪ੍ਰਭਾਵੀ ਆਗਮਨ ਕਰਨ ਵਾਲਾ ਇਹ ਪ੍ਰਤਿਭਾਵਾਨ ਅਤੇ ਮੰਝਿਆਂ ਹੋਇਆ ਐਕਟਰ ਇੰਨ੍ਹੀਂ ਦਿਨ੍ਹੀਂ ਆਪਣੀ ਨਵੀਂ ਫਿਲਮ ਚੇਤਾ ਸਿੰਘ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ਵਿਚ ਹੈ, ਜਿਸ ਵੱਲੋਂ ਹਾਲ ਹੀ ਵਿਚ ਆਈਆਂ ਚਰਚਿਤ ਫਿਲਮਾਂ ਵਿਚ ‘ਵਾਰਨਿੰਗ’, 'ਵਾਰਨਿੰਗ 2', 'ਚੇਤਾ ਸਿੰਘ', 'ਨਾਨਕਾ ਮੇਲ', 'ਗਿੱਦੜ੍ਹਸਿੰਘੀ', 'ਕਪਤਾਨ', ਰਾਣਾ ਰਣਬੀਰ ਨਿਰਦੇਸ਼ਿਤ ‘ਪੋਸਤੀ’, ਓਟੀਟੀ ਫਿਲਮ ‘ਪੰਛੀ’, ‘ਇਕ ਸੰਧੂ ਹੁੰਦਾ ਸੀ’, ‘ਬਠਿੰਡਾ ਐਕਸਪ੍ਰੈਸ’, ‘ਛੜ੍ਹਾ’, ‘ਤੂਫਾਨ ਸਿੰਘ’, ‘ਵਨਸ ਓਪਾਨ ਟਾਈਮ ਇੰਨ ਅੰਮ੍ਰਿਤਸਰ’, ‘ਡਾਕਾ’, ‘ਸ਼ਾਵਾ ਨੀ ਗਿਰਧਾਰੀ ਲਾਲ’, ‘ਸ਼ਰੀਕ’, ‘ਮਾਂ’, ‘ਸੁਰਖ਼ੀ ਬਿੰਦੀ’, ‘ਲੋਂਗ ਲਾਚੀ’, ‘ਅਫ਼ਸਰ’, ‘ਜ਼ੋਰਾ ਦਸ ਨੰਬਰੀਆਂ’, ‘ਕਾਕੇ ਦਾ ਵਿਆਹ’, ‘ਡੈਡੀ ਕੂਲ ਮੁੰਡੇ ਫੂਲ’, ‘ਵਿਸਾਖੀ ਲਿਸਟ’, ‘ਲਾਟੂ’, ‘25 ਕਿੱਲੇ’, ਦੇਵ ਖਰੋੜ, ਮੁਕੁਲ ਦੇਵ ਨਾਲ ‘ਰੁਤਬਾ’, ਸਤਿੰਦਰ ਸਰਤਾਜ ਨਾਲ ‘ਕਲੀ ਜੋਟਾ’, ‘ਕ੍ਰਿਮਿਨਲ’ ਆਦਿ ਨਾਲ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਪੰਜਾਬੀ ਫਿਲਮ ਇੰਡਸਟਰੀ ਵਿਚ ਮਜ਼ਬੂਤ ਅਦਾਕਾਰੀ ਪੈੜ੍ਹਾਂ ਸਥਾਪਿਤ ਕਰ ਲਈਆ ਗਈਆਂ ਹਨ।

ਪ੍ਰਿੰਸ ਕੰਵਲਜੀਤ ਸਿੰਘ
ਪ੍ਰਿੰਸ ਕੰਵਲਜੀਤ ਸਿੰਘ

ਇਹ ਬਹੁ-ਆਯਾਮੀ ਐਕਟਰ ਆਉਣ ਵਾਲੇ ਦਿਨ੍ਹਾਂ ਵਿਚ ਕਈ ਹੋਰ ਵੱਡੀਆਂ ਫਿਲਮਾਂ ਵਿਚ ਨਜ਼ਰ ਆਵੇਗਾ, ਜਿੰਨ੍ਹਾਂ ਵਿਚ ਗਿੱਪੀ ਗਰੇਵਾਲ ਸਟਾਰਰ, ਨਿਰਦੇਸ਼ਕ ਰੋਹਿਤ ਜੁਗਰਾਜ ਚੌਹਾਨ ਦੀ ਸੋਨੀ ਲਿਵ ਲਈ ਬਣ ਰਹੀ ਓਟੀਟੀ ਸੀਰੀਜ਼ ਆਦਿ ਸ਼ਾਮਿਲ ਹਨ। ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜਿਲ੍ਹਾਂ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਨਾਲ ਤਾਲੁਕ ਰੱਖਦੇ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਸ਼ੁਰੂਆਤ ਥੀਏਟਰ ਜਗਤ ਤੋਂ ਬਤੌਰ ਲੇਖਕ ਕੀਤੀ, ਜਿੰਨ੍ਹਾਂ ਵੱਲੋਂ ਲਿਖੇ 'ਜਦੋਂ ਚੰਨ ਰੋਟੀ ਮੰਗਦਾ' ਆਦਿ ਜਿਹੇ ਕਈ ਨਾਟਕ ਰੰਗਮੰਚ ਅਤੇ ਉਸ ਦੀ ਲੇਖਨ ਸਮਰੱਥਾਂ ਨੂੰ ਨਵੇਂ ਆਯਾਮ ਦੇਣ ਵਿਚ ਕਾਮਯਾਬ ਰਹੇ ਹਨ।

ਧੀਰਜ ਕੁਮਾਰ
ਧੀਰਜ ਕੁਮਾਰ

ਧੀਰਜ ਕੁਮਾਰ: ਪੰਜਾਬੀ ਫਿਲਮ ਇੰਡਸਟਰੀ ਵਿਚ ਕੁਝ ਹੀ ਸਮੇਂ ਦੌਰਾਨ ਹੀ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲ ਰਹੇ ਨਵੇਂ ਚਿਹਰਿਆਂ ਵਿਚ ਹੀ ਇਕ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾ ਰਿਹਾ ਹੈ ਧੀਰਜ ਕੁਮਾਰ, ਜੋ ਅੱਜ ਬਤੌਰ ਲੀਡ ਐਕਟਰ ਵੀ ਆਪਣਾ ਅਹਿਮ ਮੁਕਾਮ ਬਣਾਉਣ ਵੱਲ ਅੱਗੇ ਵਧ ਰਿਹਾ ਹੈ। ਪੰਜਾਬ ਦੇ ਮਾਲਵਾ ਅਧੀਨ ਆਉਂਦੇ ਅਤੇ ਬਾਰਡਰ ਏਰੀਏ ਵਜੋਂ ਜਾਂਣੇ ਜਾਂਦੇ ਜ਼ਿਲ੍ਹਾਂ ਫਾਜ਼ਿਲਕਾ ਨਾਲ ਸਬੰਧਤ ਇਸ ਬਹੁਆਯਾਮੀ ਐਕਟਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਮਾਲ ਬਜਟ ਫਿਲਮਾਂ ਤੋਂ ਕੀਤੀ। ਪਰ ਉਸ ਦੀਆਂ ‘ਸੱਜਣ ਸਿੰਘ ਰੰਗਰੂਟ’, ‘ ਰੋਕੀ ਮੈਂਟਲ’, 'ਦਾ ਗ੍ਰੇਟ ਸਰਦਾਰ', 'ਰੁਪਿੰਦਰ ਗਾਂਧੀ', ‘ਮਿੱਟੀ-ਵਿਰਾਸਤ ਬੱਬਰਾਂ ਦੀ’, 'ਰੰਗ ਪੰਜਾਬ ਦੇ', ‘ਅਭੈ’, 'ਪ੍ਰਾਹੁਣਾ', ‘ਕਾਕਾ ਜੀ’, ‘ਕ੍ਰਿਮਿਨਲ’, ‘ਕਾਲਾ ਸ਼ਹਿਰ’, ‘ਇਕ ਸੰਧੂ ਹੁੰਦਾ ਸੀ’, ‘ਵਾਰਨਿੰਗ’ ਆਦਿ ਜਿਹੀਆਂ ਕਈ ਬਹੁ-ਚਰਚਿਤ ਅਤੇ ਕਾਮਯਾਬ ਫਿਲਮਾਂ ਨਾਲ ਖੇਡੀ ਜਾ ਰਹੀ ਪ੍ਰਭਾਵਸ਼ਾਲੀ ਅਦਾਕਾਰੀ ਪਾਰੀ ਦੇ ਚਲਦਿਆਂ ਇੰਨ੍ਹੀਂ-ਦਿਨ੍ਹੀਂ ਮਲਟੀਸਟਾਰਰ ਫਿਲਮਾਂ ਬਣਾਉਣ ਵਾਲੇ ਨਿਰਮਾਤਾ-ਨਿਰਦੇਸ਼ਕ ਨੂੰ ਵੀ ਉਸ ਨੂੰ ਲੀਡ ਹੀਰੋ ਵਜੋਂ ਤਰਜ਼ੀਹ ਦੇਣਾ ਪਸੰਦ ਕਰਨ ਲੱਗੇ ਹਨ, ਜੋ ਆਉਣ ਵਾਲੇ ਦਿਨ੍ਹਾਂ ਵਿਚ ਸੋਚ ਤੋਂ ਪਰੇ ਜਿਹੀਆਂ ਕਈ ਵੱਡੀਆ ਫਿਲਮਾਂ ਵਿਚ ਲੀਡ ਐਕਟਰ ਵਜੋਂ ਆਪਣੀ ਬਾਕਮਾਲ ਅਦਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕਰਦਾ ਫਿਰ ਨਜ਼ਰੀ ਪਵੇਗਾ।

ਮਿੰਟੂ ਕਾਪਾ
ਮਿੰਟੂ ਕਾਪਾ

ਮਿੰਟੂ ਕਾਪਾ: ਪੰਜਾਬੀ ਸਿਨੇਮਾ ਦੀ ਫੁਲਵਾੜ੍ਹੀ ਖਿੜੀਆਂ ਨਵੀਆਂ ਕਰੂੰਬਲਾਂ ਵਿਚ ਮਿੰਟੂ ਕਾਪਾ ਦਾ ਨਾਂਅ ਸ਼ੁਮਾਰ ਵੀ ਸ਼ਾਮਿਲ ਹੈ, ਜਿਸ ਨੇ ਵੀ ਬਹੁਤ ਥੋੜ ਚਿਰੇ ਕਰੀਅਰ ਦੌਰਾਨ ਆਪਣੀ ਬਾਕਮਾਲ ਅਤੇ ਖ਼ੂਬਸੂਰਤ ਅਦਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕਰਨ ਵਿਚ ਕਾਮਯਾਬੀ ਹਾਸਿਲ ਕਰ ਲਈ ਹੈ। ਪੰਜਾਬੀ ਸਿਨੇਮਾ ਦੇ ਸਟਾਰ ਨਾਇਕਾਂ ਨਾਲ ਲਗਾਤਾਰ ਮਹੱਤਵਪੂਰਨ ਕਿਰਦਾਰ ਨਿਭਾਉਣ ਦਾ ਸਿਹਰਾ ਅਤੇ ਮਾਣ ਹਾਸਿਲ ਕਰਦੇ ਜਾ ਰਹੇ ਇਸ ਇਕ ਹੋਰ ਵਰਸਟਾਈਲ ਐਕਟਰ ਦੀਆਂ ਹਾਲੀਆ ਸਮੇਂ ਕੀਤੀਆਂ ਸ਼ਾਨਦਾਰ ਫਿਲਮਾਂ ਵਿਚ ‘ਚੇਤਾ ਸਿੰਘ’, ‘ਵਾਰਦਾਤ’, ‘ਮੇਰਾ ਬਾਬਾ ਨਾਨਕ’, ‘ਆਜਾ ਮੈਕਸੀਕੋ ਚੱਲੀਏ’, ‘ਜਲਵਾਯੂ ਇੰਨਕਲੇਵ’, ‘ਸਹੁਰਿਆ ਦਾ ਪਿੰਡ’, ‘ਨਿੱਕਾ ਜ਼ੈਲਦਾਰ 3’, ‘ਪ੍ਰਾਹੁਣਾ’, ‘ਸੁਫ਼ਨਾ’, ‘ਗੁੱਡੀਆਂ ਪਟੋਲੇ’, ‘ਭੱਜੋ ਵੇ ਵੀਰੋ’ ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਤੋਂ ਮਿਲੀ ਮਣਾਂਮੂਹੀ ਸਲਾਹੁਤਾ ਤੋਂ ਬਾਅਦ ਇੰਨ੍ਹੀਂ ਦਿਨ੍ਹੀਂ ਵੀ ਕਈ ਵੱਡੇ ਅਤੇ ਮਲਟੀਸਟਾਰਰ ਪ੍ਰੋਜੈਕਟਾਂ ਵੀ ਆਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾ ਰਿਹਾ ਹੈ ਇਹ ਪ੍ਰਭਾਵਸ਼ਾਲੀ ਐਕਟਰ।

ਵਿਸ਼ਾਲ ਕੌਸ਼ਿਕ
ਵਿਸ਼ਾਲ ਕੌਸ਼ਿਕ

ਵਿਸ਼ਾਲ ਕੌਸ਼ਿਕ: ਮੂਲ ਰੂਪ ਵਿਚ ਪੰਜਾਬ ਨਾਲ ਸੰਬੰਧਤ ਅਤੇ ਬਾਲੀਵੁੱਡ ਦੀਆਂ ਕਈ ਅਹਿਮ ਹਿੰਦੀ ਫਿਲਮਾਂ ਦਾ ਹਿੱਸਾ ਰਹੇ ਇਸ ਡੈਸਿੰਗ ਅਦਾਕਾਰ ਨੇ ਆਪਣੇ ਸ਼ਾਨਦਾਰ ਫਿਲਮੀ ਸਫ਼ਰ ਦਾ ਆਗਾਜ਼ ‘ਰਫ਼ਤਾਰ’, ‘ਮਿੱਟੀ ਹੈ ਚਾਂਸ ਬਾਏ ਚਾਂਸ’ ਆਦਿ ਹਿੰਦੀ ਫਿਲਮਾਂ ਤੋਂ ਕੀਤਾ। ਪਰ ਉਸ ਦੀ ਪਹਿਚਾਣ ਨੂੰ ਪੁਖ਼ਤਗੀ ਦੇਣ ’ਚ ਪੰਜਾਬੀ ਸਿਨੇਮਾ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵੱਲੋਂ ਕੀਤੀਆਂ ਹਾਲੀਆ ਪੰਜਾਬੀ ਫਿਲਮਾਂ ‘ਪਿੰਡ ਚੱਕਾਂ ਦੇ ਸ਼ਿਕਾਰੀ’ ਆਦਿ ਉਸ ਦੇ ਕਰੀਅਰ ਨੂੰ ਚਾਰ ਚੰਨ ਲਾਉਣ ਵਿਚ ਅਤੇ ਉਸ ਨੂੰ ਮੋਹਰਲੀ ਕਤਾਰ ਵਰਸਟਾਈਲਜ਼ ਐਕਟਰਜ਼ ਵਿਚ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀਆਂ ਹਨ। ਆਗਾਮੀ ਦਿਨ੍ਹੀਂ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਬੱਲੇ ਓ ਚਾਲਾਕ ਸੱਜਣਾਂ’ ਦਾ ਕਾਰਜਕਾਰੀ ਨਿਰਮਾਤਾ ਦੇ ਤੌਰ 'ਤੇ ਅਹਿਮ ਹਿੱਸਾ ਰਹੇ ਇਸ ਐਕਟਰ ਦੀਆਂ ਕਈ ਹੋਰ ਫਿਲਮਾਂ ਵੀ ਇੰਨ੍ਹੀਂ ਦਿਨ੍ਹੀਂ ਆਨ ਫ਼ਲੌਰ ਹਨ, ਜਿੰਨ੍ਹਾਂ ਵਿਚ ਉਸ ਵੱਲੋਂ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ।

ਮਲਕੀਤ ਸਿੰਘ ਔਲਖ
ਮਲਕੀਤ ਸਿੰਘ ਔਲਖ

ਮਲਕੀਤ ਸਿੰਘ ਔਲਖ: ਪੰਜਾਬੀ ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਪੁਰਾਤਨ ਵਿਰਸੇ ਦੀਆਂ ਤਰਜ਼ਮਾਨੀ ਕਰਦੀਆਂ ਕਈ ਪੰਜਾਬੀ ਲਘੂ ਫਿਲਮਾਂ ਕਰਨ ਦਾ ਮਾਣ ਅਪਣੀ ਝੋਲੀ ਪਾ ਚੁੱਕਾ ਹੈ ਮਾਨਸਾ ਨਾਲ ਸਬੰਧਤ ਇਹ ਮਲਵਈ ਨੌਜਵਾਨ, ਜਿਸ ਵੱਲੋਂ ਹਾਲੀਆਂ ਸਮੇਂ ਕੀਤੀਆਂ ਕਈ ਅਰਥ-ਭਰਪੂਰ ਫਿਲਮਾਂ ਉਸ ਦੀ ਨਾਯਾਬ ਅਦਾਕਾਰੀ ਦਾ ਸ਼ਾਨਦਾਰ ਪ੍ਰਗਟਾਵਾ ਕਰਵਾਉਣ ਵਿਚ ਸਫ਼ਲ ਰਹੀਆਂ ਹਨ। ਆਗਾਮੀ ਦਿਨ੍ਹੀਂ ਰਿਲੀਜ਼ ਹੋਣ ਵਾਲੀਆਂ ‘ਟਾਹਲੀ’, ‘ਅੰਬਰਾਂ ਦੇ ਤਾਰੇ’ ਆਦਿ ਜਿਹੀਆਂ ਕਈ ਮਿੱਟੀ ਨਾਲ ਜੁੜੀਆਂ ਅਤੇ ਟੁੱਟ ਰਹੇ ਆਪਸੀ ਰਿਸ਼ਤਿਆਂ ਦੀ ਤੰਦਾਂ ਨੂੰ ਮੁੜ ਸੁਰਜੀਤੀ ਦਿੰਦੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ ਇਸ ਬਹੁਆਯਾਮੀ ਅਦਾਕਾਰ ਅਨੁਸਾਰ ਉਸ ਨੇ ਹੁਣ ਤੱਕ ਦੇ ਸਫ਼ਰ ਦੌਰਾਨ ਚੁਣਿੰਦਾ ਅਤੇ ਮਿਆਰੀ ਫਿਲਮਾਂ ਕਰਨ ਨੂੰ ਪਹਿਲ ਦਿੱਤੀ ਹੈ ਅਤੇ ਆਗਾਮੀ ਸਮੇਂ ਵੀ ਇਹੀ ਸੋਚ ਅਪਨਾਉਣਾ ਉੇਸ ਦੇ ਕਰੀਅਰ ਦੇ ਅਹਿਮ ਮਾਪਦੰਢ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.