ਫਰੀਦਕੋਟ: ਹਿੰਦੀ ਫ਼ਿਲਮ ਇੰਡਸਟਰੀ ਦੇ ਚਾਰ ਮਸ਼ਹੂਰ ਅਦਾਕਾਰ ਸਨੀ ਦਿਓਲ, ਸੰਜੇ ਦੱਤ, ਮਿਥੁਨ ਚੱਕਰਵਰਤੀ ਅਤੇ ਜੈਕੀ ਸ਼ਰਾਫ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਇਹ ਚਾਰ ਅਦਾਕਾਰ ਰਿਲੀਜ਼ ਹੋਣ ਜਾ ਰਹੀ ਫਿਲਮ 'ਬਾਪ' ਵਿੱਚ ਲੀਡ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਆਲ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਚੌਹਾਨ ਵੱਲੋ ਕੀਤਾ ਜਾ ਰਿਹਾ ਹੈ, ਜਦਕਿ ਨਿਰਮਾਣ ਅਹਿਮਦ ਖਾਨ, ਸ਼ਾਇਰਾ ਅਹਿਮਦ ਖਾਨ ਅਤੇ ਜ਼ੀ ਸਟੂਡੀਓਜ਼ ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਪੂਰੀ ਹੋ ਚੁੱਕੀ ਅਤੇ ਸਿਰਫ਼ ਕੁਝ ਗੀਤਾਂ ਦਾ ਫਿਲਮਾਂਕਣ ਬਾਕੀ ਹੈ, ਜਿਨਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਵਜੋ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਅਹਿਮਦ ਖਾਨ ਇਸ ਫ਼ਿਲਮ ਦੁਆਰਾ ਬਤੌਰ ਨਿਰਮਾਤਾ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਉਨ੍ਹਾਂ ਨੇ ਇਸ ਸਬੰਧੀ ਕੁਝ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਫਿਲਮ 'ਚ ਐਕਸ਼ਨ-ਕਾਮੇਡੀ ਤੋਂ ਇਲਾਵਾ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜੋਜੋ ਖਾਨ, ਨਿਕੀਤ ਪਾਂਡੇ ਅਤੇ ਰਾਜ ਸਲੂਜਾ ਵੱਲੋ ਲਿਖੀ ਗਈ ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਆਸ ਪਾਸ ਦੇ ਹੋਰਨਾ ਹਿੱਸਿਆਂ ਵਿੱਚ ਵੀ ਪੂਰੀ ਕੀਤੀ ਗਈ ਹੈ। ਇਸਦੇ ਨਾਲ ਹੀ ਗਾਣਿਆ ਦਾ ਸ਼ੂਟ ਵੀ ਬਹੁਤ ਮਨਮੋਹਕ ਲੋਕੇਸ਼ਨਾਂ 'ਤੇ ਕੀਤਾ ਜਾ ਰਿਹਾ ਹੈ।

ਨਿਰਮਾਤਾ ਅਹਿਮਦ ਖਾਨ ਅਨੁਸਾਰ, ਇਸ ਮਲਟੀ-ਸਟਾਰਰ ਫ਼ਿਲਮ ਦਾ ਖਾਸ ਆਕਰਸ਼ਣ ਸਨੀ ਦਿਓਲ ਅਤੇ ਮਿਥੁਨ ਚਕਰਵਰਤੀ ਹੋਣਗੇ। ਇਨ੍ਹਾਂ ਦੋਵਾਂ ਦੀ ਇਕੱਠਿਆਂ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਇਹ ਦੋਵੇ ਅਦਾਕਾਰ ਕਦੇ ਵੀ ਸਿਲਵਰ ਸਕਰੀਨ 'ਤੇ ਇਕੱਠੇ ਨਜ਼ਰ ਨਹੀਂ ਆਏ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਚਾਰੋ ਸਿਤਾਰਿਆਂ ਨੇ ਬਹੁਤ ਹੀ ਖਤਰਨਾਕ ਐਕਸ਼ਨ ਸੀਨਜ ਕੀਤੇ ਹੋਏ ਹਨ, ਜੋ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਉਣਗੇ। ਇਸ ਫ਼ਿਲਮ ਦਾ ਟ੍ਰੇਲਰ ਵੀ ਜਲਦ ਹੀ ਵੱਡੇ ਪੱਧਰ 'ਤੇ ਜਾਰੀ ਕੀਤਾ ਜਾਵੇੇਗਾ।

- Tejas Vs 12th Fail Box Office Collection Day 3: ਬਾਕਸ ਆਫ਼ਿਸ 'ਤੇ ਕੰਗਨਾ ਦੀ ਫਿਲਮ 'ਤੇਜਸ' ਦੀ ਹਾਲਤ ਖਰਾਬ, '12th Fail' ਨੇ ਕੀਤੀ ਸ਼ਾਨਦਾਰ ਕਮਾਈ
- Roshni Sahota: ਪੰਜਾਬੀ ਫਿਲਮ ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਰੋਸ਼ਨੀ ਸਹੋਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਸ਼ੂਟ
- Karva Chauth 2023 : ਪਰਿਣੀਤੀ ਚੋਪੜਾ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ, ਇਹ ਸੁੰਦਰੀਆਂ ਰੱਖਣਗੀਆਂ ਇਸ ਸਾਲ ਕਰਵਾ ਚੌਥ ਦਾ ਪਹਿਲਾਂ ਵਰਤ, ਤਿਆਰੀਆਂ ਸ਼ੁਰੂ