ETV Bharat / entertainment

Manje Bistre 3: ਗਿੱਪੀ ਗਰੇਵਾਲ ਦਾ ਇੱਕ ਹੋਰ ਧਮਾਕਾ, ਫਿਲਮ 'ਮੰਜੇ ਬਿਸਤਰੇ 3' ਦੀ ਰਿਲੀਜ਼ ਮਿਤੀ ਦਾ ਕੀਤਾ ਐਲਾਨ

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਚਰਚਾ ਵਿੱਚ ਹੈ, ਹੁਣ ਅਦਾਕਾਰ ਨੇ ਇੱਕ ਹੋਰ ਜ਼ਬਰਦਸਤ ਫਿਲਮ ਦੀ ਰਿਲੀਜ਼ ਮਿਤੀ ਦਾ ਖੁਲਾਸਾ ਕੀਤਾ ਹੈ। ਆਓ ਇਸ ਫਿਲਮ ਬਾਰੇ ਜਾਣੀਏ...।

author img

By

Published : Feb 20, 2023, 11:17 AM IST

Updated : Feb 20, 2023, 11:56 AM IST

Manje Bistre 3
Manje Bistre 3

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਅਦਾਕਾਰ ਨੇ ਨਾਲ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਅਤੇ ਹੁਣ ਅਦਾਕਾਰ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ, ਜੀ ਹਾਂ...ਗਿੱਪੀ ਗਰੇਵਾਲ ਨੇ ਹੁਣ ਫਿਲਮ 'ਮੰਜੇ ਬਿਸਤਰੇ 3' ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ, ਇਹ ਫਿਲਮ ਅਗਲੇ ਸਾਲ ਭਾਵ ਕਿ 2024 ਜੁਲਾਈ ਵਿੱਚ ਰਿਲੀਜ਼ ਹੋ ਜਾਵੇਗੀ।

ਇਸ ਫਿਲਮ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ ਅਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ 'ਵਿਆਹ ਕਾਹਦਾ ਜੇ ਮੰਜੇ-ਬਿਸਤਰੇ ‘ਕੱਠੇ ਨਾ ਕੀਤੇ...ਮੰਜੇ ਬਿਸਤਰੇ 3 ਦੁਨੀਆ ਭਰ ਵਿੱਚ 26 ਜੁਲਾਈ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।' ਇਸ ਦੇ ਨਾਲ ਹੀ ਅਦਾਕਾਰ ਨੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ। ਹੁਣ ਪ੍ਰਸ਼ੰਸਕ ਇਸ ਪੋਸਟ ਉਤੇ ਉਤਸ਼ਾਹ ਵਾਲੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ 'ਗਿੱਪੀ ਗਰੇਵਾਲ ਕੱਲਾ ਨਾਮ ਕਾਫ਼ੀ ਆ'। ਇੱਕ ਹੋਰ ਨੇ ਲਿਖਿਆ 'ਸਾਨੂੰ ਉਸ ਦਿਨ ਦਾ ਇੰਤਜ਼ਾਰ ਹੈ।'

ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਨਿਸ਼ਾ ਬਾਨੋ ਅਤੇ ਹੋਰ ਬਹੁਤ ਸਾਰੇ ਕਲਾਕਾਰ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦਿਲਚਸਪ ਗੱਲ਼ ਇਹ ਹੈ ਕਿ ਇਸ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਪਤਨੀ ਰਵਨੀਤ ਗਰੇਵਾਲ ਕਰ ਰਹੇ ਹਨ, ਇਹ ਫਿਲਮ 26 ਜੁਲਾਈ 2024 ਵਿੱਚ ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ' ਅਤੇ 'ਮੰਜੇ ਬਿਸਤਰੇ 2' ਨੇ ਕਾਫੀ ਚੰਗੀ ਕਮਾਈ ਕੀਤੀ ਸੀ, ਇਸ ਵਿੱਚ ਗਿੱਪੀ ਦੀ ਐਕਟਿੰਗ ਦੀ ਲੋਕਾਂ ਨੇ ਰੱਜ ਕੇ ਤਾਰੀਫ਼ ਕੀਤੀ ਸੀ।

ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਇੰਨੀਂ ਦਿਨੀਂ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਹ ਫਿਲਮ ਇਸ ਸਾਲ 8 ਮਾਰਚ ਨੂੰ ਦੁਨੀਆਂਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਅਦਾਕਾਰ 'ਵਾਰਨਿੰਗ 2' ਦੀ ਸ਼ੂਟਿੰਗ ਵਿੱਚ ਵੀ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ: BAFTA 2023: ਯੂਕੇ ਅਵਾਰਡਜ਼ 'ਚ ਭਾਰਤੀ ਫਿਲਮ 'ਆਲ ਦੈਟ ਬ੍ਰੀਥਸ' ਸਰਵੋਤਮ ਡਾਕੂਮੈਂਟ੍ਰੀ ਫਿਲਮ ਵਿੱਚ 'ਨਵਾਲਨੀ' ਤੋਂ ਗਈ ਹਾਰ

Last Updated : Feb 20, 2023, 11:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.