ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਨੂੰ ਸਿਰਜਨਾਤਮਕਤਾ ਪੱਖੋਂ ਵਿਲੱਖਣ ਅਤੇ ਪ੍ਰਭਾਵੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਅਮਨ ਮਹਿਮੀ, ਜੋ ਆਪਣੀ ਇੱਕ ਹੋਰ ਅਰਥ-ਭਰਪੂਰ ਲਘੂ ਫਿਲਮ 'ਫੱਕਰ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਹਨ, ਜਿਸ ਨੂੰ ਜਲਦ ਹੀ ਉਨਾਂ ਦੁਆਰਾ ਆਪਣੇ ਘਰੇਲੂ ਬੈਨਰ ਅਧੀਨ ਰਿਲੀਜ਼ ਕੀਤਾ ਜਾ ਰਿਹਾ ਹੈ।
'ਮਹਿਮੀ ਮੂਵੀਜ਼' ਦੇ ਬੈਨਰ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਟਾਈਟਲ ਭੂਮਿਕਾ ਮਲਵਈ ਅਦਾਕਾਰ ਮਲਕੀਤ ਸਿੰਘ ਔਲਖ ਨਿਭਾ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਉਮਦਾ ਪੰਜਾਬੀ ਲਘੂ ਫਿਲਮਾਂ ਵਿੱਚ ਲੀਡਿੰਗ ਕਿਰਦਾਰ ਅਦਾ ਕਰ ਚੁੱਕੇ ਹਨ, ਜਿੰਨਾਂ ਵਿੱਚ 'ਨਾਮੀ', 'ਟਾਹਲੀ' ਆਦਿ ਸ਼ੁਮਾਰ ਰਹੀਆਂ ਹਨ, ਜੋ ਕਈ ਵੱਕਾਰੀ ਫਿਲਮ ਫੈਸਟੀਵਲ ਵਿੱਚ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਾ ਅਹਿਸਾਸ ਕਰਵਾਉਂਦਿਆਂ ਮਾਣਮੱਤੇ ਪੁਰਸਕਾਰ ਵੀ ਆਪਣੀ ਝੋਲੀ ਪਵਾ ਚੁੱਕੇ ਹਨ।
ਇਸ ਤੋਂ ਇਲਾਵਾ ਫਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਤਰਸੇਮ ਬੁੱਟਰ, ਨੂਰਦੀਪ ਸਿੱਧੂ, ਗੁਰਵਿੰਦਰ ਸ਼ਰਮਾ, ਜਗਤਾਰ ਸਿੰਘ, ਜਸਰਾਜ ਸਿੰਘ, ਕਾਸ਼ੀ ਤੂਫਾਨ, ਅਮਨਦੀਪ ਕੌਰ, ਬਲਜੀਤ ਕੌਰ, ਸੁਮਨਪ੍ਰੀਤ ਕੌਰ ਸਿੱਧੂ ,ਰਮਨਜੀਤ ਕੌਰ ਮਾਨ, ਸਗਮਜੋਤ ਸਿੰਘ ਬੁੱਟਰ, ਰੀਨਾ ਰਾਣੀ, ਭਾਗਿਆ ਸ਼੍ਰੀ, ਪਰਮਜੀਤ ਕੌਰ, ਖੁਸ਼ਪ੍ਰੀਤ ਮਾਨ, ਹਰਸਿਮਰਤ ਕੌਰ, ਨਵਜੋਤ ਕੌਰ, ਪ੍ਰਿਅੰਕਾ ਅਤੇ ਗੁਰਦਿਆਲ ਸਿੰਘ ਆਦਿ ਵੀ ਸ਼ਾਮਿਲ ਹਨ।
- ਅੱਜ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ 'ਵਾਰਨਿੰਗ 2' ਦਾ ਟੀਜ਼ਰ, ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਆਵੇਗੀ ਨਜ਼ਰ
- Raj Singh Jhinger: ਇਸ ਦਿਨ ਰਿਲੀਜ਼ ਹੋਵੇਗਾ ਪੰਜਾਬੀ ਫਿਲਮ 'ਡਰੀਮਲੈਂਡ' ਦਾ ਗੀਤ 'ਇਸ਼ਕ ਬੇਜ਼ੁਬਾਨ', ਰਾਜ ਸਿੰਘ ਝਿੰਜਰ ਆਉਣਗੇ ਨਜ਼ਰ
- New Film Mithde: ਅੰਬਰਦੀਪ ਸਿੰਘ ਨੇ ਕੀਤਾ ਨਵੀਂ ਫਿਲਮ 'ਮਿੱਠੜੇ' ਦਾ ਐਲਾਨ, ਮੋਸ਼ਨ ਪੋਸਟਰ ਹੋਇਆ ਰਿਲੀਜ਼
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦਾ ਜ਼ਿਲ੍ਹਾ ਬਠਿੰਡਾ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਪ੍ਰਭਾਵਪੂਰਨ ਫਿਲਮ ਦਾ ਗੀਤ-ਸੰਗੀਤ ਅਤੇ ਬੈਂਕ ਗਰਾਊਂਡ ਪੱਖ ਵੀ ਬੜਾ ਬੇਹਤਰੀਨ ਸਿਰਜਿਆ ਗਿਆ ਹੈ, ਜਿਸ ਨੂੰ ਸੰਗੀਤਬੱਧ ਕੀਤਾ ਹੈ ਮਾਲਵਾ ਨਾਲ ਹੀ ਸੰਬੰਧਤ ਪ੍ਰਤਿਭਾਸ਼ਾਲੀ ਸੰਗੀਤਕਾਰ ਨੂਰਦੀਪ ਸਿੱਧੂ ਨੇ, ਜੋ ਸੰਗੀਤਕ ਗਲਿਆਰਿਆਂ ਵਿੱਚ ਆਪਣੀਆਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਬਾ-ਕਮਾਲ ਕੋਸ਼ਿਸ਼ਾਂ ਦੇ ਚੱਲਦਿਆਂ ਇਨੀਂ ਦਿਨੀਂ ਕਾਫ਼ੀ ਸਲਾਹੁਤਾ ਲਗਾਤਾਰ ਹਾਸਿਲ ਕਰ ਰਹੇ ਹਨ।
ਹਾਲ ਹੀ ਦੇ ਦਿਨਾਂ ਵਿੱਚ 'ਟਾਹਲੀ' ਜਿਹੀ ਚਰਚਿਤ ਅਤੇ ਸੰਦੇਸ਼ਮਕ ਪੰਜਾਬੀ ਲਘੂ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਫਿਲਮਕਾਰ ਅਮਨ ਮਹਿਮੀ ਦੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਲਕੀਰ ਦਾ ਫਕੀਰ ਬਣਨ ਦੀ ਬਜਾਏ ਆਪਣੀਆਂ ਅਲਹਦਾ ਪੈੜਾਂ ਸਿਰਜਣ ਵਿੱਚ ਲਗਾਤਾਰ ਤਨਦੇਹੀ ਨਾਲ ਤਰੱਦਦਸ਼ੀਲ ਹਨ, ਜਿਸ ਦਾ ਬਾਖੂਬੀ ਇਜ਼ਹਾਰ ਉਨਾਂ ਵੱਲੋਂ ਹੁਣ ਤੱਕ ਬਣਾਈਆਂ 'ਤੁੰਗਲ', 'ਜਸਟਿਸ', 'ਸ਼੍ਰੀ ਮਤੀ ਜੀ' ਆਦਿ ਜਿਹੀਆਂ ਕਈ ਪੰਜਾਬੀ ਲਘੂ ਫਿਲਮਾਂ ਭਲੀਭਾਂਤ ਕਰਵਾ ਚੁੱਕੀਆਂ ਹਨ।