ਹੈਦਰਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੇ 'ਗਰਬਾ' ਗੀਤ 'ਤੇ ਆਧਾਰਿਤ ਇੱਕ ਮਿਊਜ਼ਿਕ ਵੀਡੀਓ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ 'ਗਰਬਾ' ਗੀਤ ਗੁਜ਼ਰਾਤ ਦੇ ਸੱਭਿਆਚਾਰ ਦਾ ਗੌਰਵ ਅਤੇ ਵਿਰਸਾ ਹੈ। ਗੁਜ਼ਰਾਤ 'ਚ ਧੂੰਮਧਾਮ ਨਾਲ ਨਵਰਾਤਰੀ ਦਾ ਤਿਓਹਾਰ ਮਨਾਇਆ ਜਾਂਦਾ ਹੈ ਅਤੇ ਦੁਰਗਾ ਪੰਡਾਲ 'ਚ ਦੇਵੀ ਮਾਂ ਦੀ ਪੂਜਾ ਕਰਦੇ ਹੋਏ ਗਰਬਾ ਖੇਡਣ ਦਾ ਰਿਵਾਜ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨਮੰਤਰੀ ਨੇ 'ਗਰਬਾ' ਗੀਤ ਸਾਲ ਪਹਿਲਾ ਲਿਖਿਆ ਸੀ।
ਧਵਨੀ ਭਾਨੁਸ਼ਾਲੀ ਨੇ ਗਾਇਆ ਪ੍ਰਧਾਨਮੰਤਰੀ ਦਾ ਲਿਖਿਆ ਗੀਤ: ਪ੍ਰਧਾਨਮੰਤਰੀ ਮੋਦੀ ਦਾ 'ਗਰਬਾ' ਗੀਤ ਨਵਰਾਤਰੀ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਧਵਨੀ ਭਾਨੁਸ਼ਾਲੀ ਨੇ ਗਾਇਆ ਹੈ ਅਤੇ ਤਨਿਸ਼ਕ ਬਾਗਚੀ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਨਿਰਮਾਤਾ ਜੈਕੀ ਭਗਨਾਨੀ ਹਨ। ਇਹ ਗੀਤ Youtube 'ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। Youtube ਚੈਨਲ ਨੇ ਇਸ ਗੀਤ ਦਾ ਐਲਾਨ ਕਰਦੇ ਹੋਏ ਲਿਖਿਆ," ਪ੍ਰਧਾਨਮੰਤਰੀ ਮੋਦੀ ਦੇ ਲਿਖੇ ਗੀਤ 'ਗਰਬਾ' 'ਚ ਸਾਨੂੰ ਤਨਿਸ਼ਕ ਬਾਗਚੀ ਅਤੇ ਧਵਨੀ ਭਾਨੁਸ਼ਾਲੀ ਦੀ ਆਵਾਜ਼ ਦਾ ਜਾਦੂ ਦੇਖਣ ਨੂੰ ਮਿਲੇਗਾ।" ਇਸ ਗੀਤ ਨੂੰ ਨਦੀਮ ਸ਼ਾਹ ਨੇ ਡਾਈਰੈਕਟ ਕੀਤਾ ਹੈ। ਇਸਦੇ ਨਾਲ ਹੀ ਚੈਨਲ ਨੇ ਲਿਖਿਆ," ਆਪਣੀ ਟੀਮ ਤਿਆਰ ਕਰੋ, ਆਪਣੇ ਡਾਂਡੀਆ ਅਤੇ ਘੱਗਰਾ ਤਿਆਰ ਕਰੋ ਅਤੇ 'ਗਰਬਾ' ਨੂੰ ਆਪਣਾ ਨਵਰਾਤਰੀ ਗੀਤ ਬਣਾਓ।"
-
Dear @narendramodi Ji, #TanishkBagchi and I loved Garba penned by you and we wanted to make a song with a fresh rhythm, composition and flavour. @Jjust_Music helped us bring this song and video to life.
— Dhvani Bhanushali (@dhvanivinod) October 14, 2023 " class="align-text-top noRightClick twitterSection" data="
Watch here - https://t.co/WSYdPImzSJ pic.twitter.com/yoZnhEyzC4
">Dear @narendramodi Ji, #TanishkBagchi and I loved Garba penned by you and we wanted to make a song with a fresh rhythm, composition and flavour. @Jjust_Music helped us bring this song and video to life.
— Dhvani Bhanushali (@dhvanivinod) October 14, 2023
Watch here - https://t.co/WSYdPImzSJ pic.twitter.com/yoZnhEyzC4Dear @narendramodi Ji, #TanishkBagchi and I loved Garba penned by you and we wanted to make a song with a fresh rhythm, composition and flavour. @Jjust_Music helped us bring this song and video to life.
— Dhvani Bhanushali (@dhvanivinod) October 14, 2023
Watch here - https://t.co/WSYdPImzSJ pic.twitter.com/yoZnhEyzC4
ਧਵਨੀ ਭਾਨੁਸ਼ਾਲੀ ਨੇ ਗੀਤ ਗਰਬਾ ਨੂੰ ਲੈ ਕੇ ਕੀਤਾ ਟਵੀਟ: ਗਾਇਕਾ ਧਵਨੀ ਭਾਨੁਸ਼ਾਲੀ ਨੇ X 'ਤੇ ਟਵੀਟ ਕਰਦੇ ਹੋਏ ਲਿਖਿਆ," ਨਰਿੰਦਰ ਮੋਦੀ ਜੀ, ਤਨਿਸ਼ਕ ਬਾਗਚੀ ਅਤੇ ਮੈਨੂੰ ਤੁਹਾਡੇ ਦੁਆਰਾ ਲਿਖਿਆ ਗੀਤ 'ਗਰਬਾ' ਬਹੁਤ ਪਸੰਦ ਆਇਆ।" ਇਸਦੇ ਨਾਲ ਹੀ ਉਨ੍ਹਾਂ ਨੇ ਚੈਨਲ ਲਈ ਲਿਖਿਆ ਕਿ ਚੈਨਲ ਨੇ ਇਸ ਗੀਤ ਅਤੇ ਵੀਡੀਓ ਨੂੰ ਵਧੀਆ ਬਣਾਉਣ 'ਚ ਸਾਡੀ ਮਦਦ ਕੀਤੀ ਹੈ।
- Goreyan Naal Lagdi Zameen Jatt: 'ਮੁੰਡਾ ਸਾਊਥਾਲ ਦਾ' ਤੋਂ ਬਾਅਦ ਅਰਮਾਨ ਬੇਦਿਲ ਨੇ ਕੀਤਾ ਨਵੀਂ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਐਲਾਨ, ਦੇਖੋ ਫਿਲਮ ਦਾ ਪਹਿਲਾਂ ਪੋਸਟਰ
- Baapu Da kalakaar First Look: ਪੰਜਾਬੀ ਫਿਲਮ 'ਬਾਪੂ ਦਾ ਕਲਾਕਾਰ' ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਦੇਵੇਗੀ ਦਸਤਕ
- Kareena-Priyanka: ਪ੍ਰਿਅੰਕਾ ਚੋਪੜਾ ਨਾਲ ਸਾਲਾਂ ਪੁਰਾਣੀ 'ਕੈਟ ਫਾਈਟ' 'ਤੇ ਕਰੀਨਾ ਨੇ ਤੋੜੀ ਚੁੱਪ, ਕਿਹਾ- ਇਹ ਸਭ ਬਕਵਾਸ...
-
Thank you @dhvanivinod, Tanishk Bagchi and the team of @Jjust_Music for this lovely rendition of a Garba I had penned years ago! It does bring back many memories. I have not written for many years now but I did manage to write a new Garba over the last few days, which I will… https://t.co/WAALGzAfnc
— Narendra Modi (@narendramodi) October 14, 2023 " class="align-text-top noRightClick twitterSection" data="
">Thank you @dhvanivinod, Tanishk Bagchi and the team of @Jjust_Music for this lovely rendition of a Garba I had penned years ago! It does bring back many memories. I have not written for many years now but I did manage to write a new Garba over the last few days, which I will… https://t.co/WAALGzAfnc
— Narendra Modi (@narendramodi) October 14, 2023Thank you @dhvanivinod, Tanishk Bagchi and the team of @Jjust_Music for this lovely rendition of a Garba I had penned years ago! It does bring back many memories. I have not written for many years now but I did manage to write a new Garba over the last few days, which I will… https://t.co/WAALGzAfnc
— Narendra Modi (@narendramodi) October 14, 2023
ਪ੍ਰਧਾਨਮੰਤਰੀ ਮੋਦੀ ਨੇ ਕਈ ਸਾਲ ਪਹਿਲਾ ਲਿਖਿਆ ਸੀ ਗੀਤ ਗਰਬਾ: ਇਸ ਟਵੀਟ ਦੇ ਜਵਾਬ 'ਚ ਪ੍ਰਧਾਨਮੰਤਰੀ ਮੋਦੀ ਨੇ ਧਵਨੀ ਭਾਨੁਸ਼ਾਲੀ ਨੂੰ ਟੈਗ ਕਰਦੇ ਹੋਏ ThankYou ਲਿਖਿਆ ਹੈ। ਉਨ੍ਹਾਂ ਨੇ ਲਿਖਿਆ," ਗਰਬਾ ਗੀਤ ਨੂੰ ਮੈ ਸਾਲ ਪਹਿਲਾ ਲਿਖਿਆ ਸੀ। ਮੈ ਕਈ ਸਾਲਾਂ ਤੋਂ ਨਹੀਂ ਲਿਖਿਆ ਹੈ, ਪਰ ਪਿਛਲੇ ਕੁਝ ਦਿਨਾਂ 'ਚ ਮੈਂ ਗੀਤ ਗਰਬਾ ਲਿਖਣ 'ਚ ਸਫ਼ਲ ਰਿਹਾ।"