ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜ੍ਹੇ ਨੌਜਵਾਨ ਨਿਰਦੇਸ਼ਕਾਂ ਵੱਲੋਂ ਕੁਝ ਨਾ ਕੁਝ ਅਲੱਗ ਕਰਨ ਲਈ ਲਗਾਤਾਰ ਸਿਰੜ੍ਹਤਾ ਨਾਲ ਯਤਨ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦੀ ਲੜ੍ਹੀ ਵਜੋਂ ਸਾਹਮਣੇ ਆਉਣ ਜਾ ਰਹੀ ਫਿਲਮ ‘ਜਵਾਈ ਭਾਈ’ ਹੈ, ਜਿਸ ਦਾ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
ਏਥਰੀਜੀ ਇੰਟਰਟੇਨਮੈਂਟ ਇੰਕ ਅਤੇ ਗੁਰਬੀਰ ਸਿੰਘ ਸੰਧੂ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ 4 ਜੁਲਾਈ ਨੂੰ ਓਟੀਟੀ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਵਿੱਕੀ ਸਿੰਘ ਅਤੇ ਕੈਲੀ ਭੁੱਲਰ ਨੇ ਕੀਤਾ ਹੈ, ਜਦਕਿ ਨਿਰਮਾਣ ਵਿਸ਼ਵਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ ਹੈ। ਕਾਮੇਡੀ ਅਤੇ ਪਰਿਵਾਰਿਕ ਡਰਾਮਾ ਕਹਾਣੀ ਆਧਾਰਿਤ ਇਸ ਫਿਲਮ ਦੀ ਸਟਾਰ ਕਾਸਟ ਵਿਚ ਨਿਸ਼ਾ ਬਾਨੋ, ਮਿੰਟੂ, ਪ੍ਰਕਾਸ਼ ਗਾਧੂ, ਹਨੀ ਸ਼ੇਰਗਿੱਲ, ਪਰਮਿੰਦਰ ਗਿੱਲ, ਮਾਬੇਲ ਜੇਕਬ, ਜੈਵੀਰ ਗੋਂਦਾਰਾ, ਰੇਨੂੰ ਮੋਹਾਲੀ, ਸੁਦੇਸ਼ ਵਿੰਕਲ, ਗੋਨੀ ਸੱਗੂ, ਚਰਨਜੀਤ ਸੰਧੂ, ਸਵੀਰਾਜ ਸੰਧੂ, ਅਮਨ ਗੋਂਦਾਰਾ, ਸਵਰਨਜੀਤ ਬਿੱਲੂ, ਕੁਲਵੀਰ ਮੁਸ਼ਕਾਬਾਦ, ਮਲਿਕ ਕਰਨਾਲ, ਸੁਰਜੀਤ ਗਿੱਲ, ਡਿੰਪਲ ਬਗਰਾਏ, ਅਰਸ਼ ਗਿੱਲ, ਸ਼ੈਰੀ ਓਪਲ, ਅਨਾਈਲ ਬੁਆਏ, ਹੈਪੀ ਚਾਹਲ, ਸਿਕਲਾ ਮਹਿਰਾ, ਸਵਰਨ ਸਿੰਘ, ਸਾਜਨ, ਹਰਮਨ, ਜਸਵਿੰਦਰ ਜੱਸੀ, ਅਲਕਾ, ਸੰਮੀ ਆਦਿ ਸ਼ਾਮਿਲ ਹਨ।
- Parmish Verma: ਇੰਤਜ਼ਾਰ ਖਤਮ...ਸਾਹਮਣੇ ਆਈ ਫਿਲਮ "ਮੈਂਟਲ ਰਿਟਰਨਜ਼" ਦੀ ਰਿਲੀਜ਼ ਡੇਟ, ਫਿਲਮ ਅਗਲੇ ਸਾਲ ਹੋਵੇਗੀ ਰਿਲੀਜ਼
- ਕਰਨ ਦਿਓਲ-ਦਿਸ਼ਾ ਆਚਾਰੀਆ ਦੇ ਸੰਗੀਤ ਸਮਾਰੋਹ 'ਚ ਦਾਦਾ ਧਰਮਿੰਦਰ ਨੇ 'ਯਮਲਾ ਪਗਲਾ ਦੀਵਾਨਾ...' 'ਤੇ ਕੀਤਾ ਡਾਂਸ, ਦੇਖੋ ਵੀਡੀਓ
- ਰਾਜਸਥਾਨ 'ਚ ਵੱਜੇਗੀ ਪਰਿਣੀਤੀ-ਰਾਘਵ ਦੇ ਵਿਆਹ ਦੀ ਸ਼ਹਿਨਾਈ, ਇਹਨਾਂ ਨਾਮਵਰ ਹਸਤੀਆਂ ਨੇ ਵੀ ਇਥੇ ਲਏ ਨੇ ਸੱਤ ਫੇਰੇ
ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਰੱਖਦੇ ਪ੍ਰਤਿਭਾਵਾਨ ਕਾਮੇਡੀ ਐਕਟਰ ਮਿੰਟੂ ਅਤੇ ਗੋਪਾਲ ਝਾਹ ਦੁਆਰਾ ਲਿਖੀ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਬਿੱਟੂ ਗਿੱਲ, ਅਸੋਸੀਏਟ ਨਿਰਦੇਸ਼ਕ ਬੱਲ ਬਲਜੀਤ, ਕਲਾ ਨਿਰਦੇਸ਼ਕ ਸਿਮਰਤ ਸੰਧੂ, ਲਾਈਨ ਨਿਰਮਾਤਾ ਦਵਿੰਦਰ ਵਿਰਕ, ਕਾਸਟਿਊਮ ਡਿਜਾਈਨਰ ਹਰਮੀਤ ਕੌਰ ਹੈਰੀ ਅਤੇ ਕਾਸਟਿੰਗ ਨਿਰਦੇਸ਼ਕ ਹਨੀ ਸ਼ੇਰਗਿੱਲ ਹਨ।
ਉਕਤ ਫਿਲਮ ਦੇ ਨਿਰਦੇਸ਼ਕ ਵਿੱਕੀ ਸਿੰਘ ਅਤੇ ਕੈਲੀ ਭੁੱਲਰ ਅਨੁਸਾਰ ਮਿਆਰੀ ਕਾਮੇਡੀ ਅਤੇ ਪਰਿਵਾਰਿਕ ਰਿਸ਼ਤਿਆਂ ਵਿਚਕਾਰ ਭੱਬਲਭੂਸਾ ਪੈਦਾ ਕਰਨ ਵਾਲੀ ਕਈ ਦਿਲਚਸਪ ਪਰਸਥਿਤੀਆਂ ਦੁਆਲੇ ਕੇਂਦਰਿਤ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਫਿਲਮਾਂ ਤੋਂ ਬਿਲਕੁਲ ਅਲਹਦਾ ਮੁਹਾਂਦਰੇ ਅਧੀਨ ਬਣਾਈ ਗਈ ਇਸ ਫਿਲਮ ਦਾ ਹਰ ਦ੍ਰਿਸ਼ ਦਰਸ਼ਕਾਂ ਨੂੰ ਨਵੇਂਪਣ ਅਤੇ ਤਰੋਤਾਜ਼ਗੀ ਦਾ ਅਹਿਸਾਸ ਕਰਵਾਏਗਾ।
ਉਨਾਂ ਕਿਹਾ ਕਿ ਅਜੋਕੇ ਦੌੜ੍ਹਭੱਜ ਅਤੇ ਮਨੁੱਖੀ ਲਾਲਸਾਵਾਂ ਭਰੇ ਦੌਰ ਦੌਰਾਨ ਹਰ ਇਨਸਾਨ ਅਤੇ ਪਰਿਵਾਰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿੰਨ੍ਹਾਂ ਨੂੰ ਇੰਨ੍ਹਾਂ ਉਲਝਨਾ ਵਿਚੋਂ ਕੁਝ ਰਾਹਤ ਭਰੇ ਪਲ ਦੇਣ ਲਈ ਉਮਦਾ ਮੰਨੋਰੰਜਨ ਮੁਹੱਈਆ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸੇ ਸੋਚ ਅਧੀਨ ਸਿਰਜੀ ਗਈ ਇਸ ਫਿਲਮ ਦੀ ਕਹਾਣੀ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿਚ ਇਸ ਨਾਲ ਜੁੜੇ ਸਮੁੱਚੇ ਕਲਾਕਾਰਾਂ ਅਤੇ ਤਕਨੀਸ਼ਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।