ETV Bharat / entertainment

ਨਿਰਦੇਸ਼ਕ ਮਨਦੀਪ ਚਾਹਲ ਨੇ ਇਸ ਨਵੀਂ ਫਿਲਮ ਦਾ ਕੀਤਾ ਐਲਾਨ,  ਲੀਡ ਭੂਮਿਕਾ ਵਿਚ ਨਜ਼ਰ ਆਵੇਗਾ ਇਹ ਗਾਇਕ - ਪੰਜਾਬੀ ਸਿਨੇਮਾ

ਨਿਰਦੇਸ਼ਕ ਮਨਦੀਪ ਚਾਹਲ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਫਿਲਮ ਵਿੱਚ ਕਈ ਮਸ਼ਹੂਰ ਚਿਹਰੇ ਨਜ਼ਰ ਆਉਣਗੇ।

director Mandeep Chahal
director Mandeep Chahal
author img

By

Published : Jul 21, 2023, 11:32 AM IST

Updated : Jul 21, 2023, 12:03 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਚਰਚਿਤ ਅਤੇ ਬੈਕ-ਟੂ-ਬੈਕ ਫਿਲਮਾਂ ਕਰ ਰਹੇ ਸਫ਼ਲ ਨਿਰਦੇਸ਼ਕਾਂ ਵਿਚ ਆਪਣਾ ਸ਼ੁਮਾਰ ਕਰਵਾ ਰਹੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਵੱਲੋਂ ਆਪਣੀ ਨਵੀਂ ਫਿਲਮ 'ਸੜ ਨਾ ਰੀਸ ਕਰ' ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਮਸ਼ਹੂਰ ਅਤੇ ਨੌਜਵਾਨ ਗਾਇਕ ਸ਼ਿਵਜੋਤ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।

ਗਿੱਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਜਸਕਰਨ ਸਿੰਘ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਨਿਰਮਲ ਰਿਸ਼ੀ, ਮਲਕੀਤ ਰੌਣੀ, ਰੂਬੀ ਅਨਮ, ਬਲਬੀਰ ਬੋਪਾਰਾਏ, ਬੋਬ ਖ਼ਹਿਰਾ ਜਿਹੇ ਮੰਝੇ ਹੋਏ ਕਲਾਕਾਰਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਵੀ ਕਈ ਨਾਮੀ ਚਿਹਰੇ ਨਜ਼ਰ ਆਉਣਗੇ, ਜਿੰਨ੍ਹਾਂ ਵਿਚ ਜ਼ੁਬਾਬ ਰਾਣਾ, ਵਲੀ ਹਾਮਿਦ ਅਲੀ, ਅਜ਼ਹਰ ਬੱਟ ਆਦਿ ਸ਼ਾਮਿਲ ਹਨ।

ਪੰਜਾਬ ਅਤੇ ਕੈਨੇਡਾ ਵਿਖੇ ਫਿਲਮਾਈ ਜਾਣ ਵਾਲੀ ਇਸ ਫਿਲਮ ਦੇ ਸਹਿ ਨਿਰਮਾਤਾ ਲਵਪ੍ਰੀਤ ਸਿੰਘ ਅਤੇ ਅਜ਼ਹਰ ਭੱਟ, ਸਿਨੇਮਾਟੋਗ੍ਰਾਫ਼ਰ ਅਜ਼ੀਜ਼ ਸਿੱਦਿਕੀ, ਕਾਰਜਕਾਰੀ ਨਿਰਮਾਤਾ ਬਲਜੀਤ ਚੁੰਬਰ, ਕਲਾ ਨਿਰਦੇਸ਼ਕ ਰੋਮੀ ਆਰਟਸ, ਐਸੋਸੀਏਟ ਨਿਰਦੇਸ਼ਕ ਜਿੰਮੀ ਗਿੱਦਗੜ੍ਹਬਾਹਾ ਹਨ, ਜਦਕਿ ਕਹਾਣੀ ਲੇਖਨ ਚੰਦਰ ਕੰਬੋਜ਼ ਦੁਆਰਾ ਕੀਤਾ ਗਿਆ ਹੈ।

ਕਾਮੇਡੀ ਅਤੇ ਡਰਾਮਾ ਕਹਾਣੀ ਆਧਾਰਿਤ ਇਸ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਨਿਰਦੇਸ਼ਕ ਮਨਦੀਪ ਚਾਹਲ ਨੇ ਦੱਸਿਆ ਕਿ ਉਨਾਂ ਦੀ ਹਰ ਫਿਲਮ ਦੀ ਤਰ੍ਹਾਂ ਇਸ ਫਿਲਮ ਦਾ ਵਿਸ਼ਾ ਠੇਠ ਦਿਲਚਸਪ ਰੱਖਿਆ ਗਿਆ ਹੈ, ਜਿਸ ਵਿਚ ਹਾਸੇ ਅਤੇ ਗੰਭੀਰਤਾ ਦੋਨੋਂ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਉਨ੍ਹਾਂ ਕਿਹਾ ਕਿ ਆਪਣੀਆਂ ਪਿਛਲੀਆਂ ਫਿਲਮਾਂ ਤੋਂ ਇਸ ਵਾਰ ਕੁਝ ਹਟਵਾਂ ਕਰਨ ਦਾ ਵੀ ਯਤਨ ਕਰ ਰਿਹਾ ਹੈ, ਜਿਸ ਨੂੰ ਉਮੀਦ ਹੈ ਕਿ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਮਿਲੇਗਾ। ਪੰਜਾਬੀ ਫਿਲਮ ਇੰਡਸਟਰੀ ਵਿਚ ਬਤੌਰ ਨਿਰਦੇਸ਼ਕ ਪੜ੍ਹਾਅ ਦਰ ਪੜ੍ਹਾਅ ਉਚ ਬੁਲੰਦੀਆਂ ਵੱਲ ਵੱਧ ਰਹੇ ਇਸ ਪ੍ਰਤਿਭਾਸ਼ਾਲੀ ਨਿਰਦੇਸ਼ਕ ਵੱਲੋਂ ਹਾਲੀਆ ਸਮੇਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹਾਂ ਵਿਚ ਬੀਤੇ ਦਿਨ੍ਹੀਂ ਰਿਲੀਜ਼ ਹੋਈ ਮੁਕੇਸ਼ ਰਿਸ਼ੀ ਨਿਰਮਿਤ 'ਨਿਡਰ' ਤੋਂ ਇਲਾਵਾ ਰੋਸ਼ਨ ਪ੍ਰਿੰਸ-ਸ਼ਰਨ ਕੌਰ ਨਾਲ ‘ਮੁੰਡਾ ਫ਼ਰੀਦਕੋਟੀਆਂ’, 'ਪੰਜਾਬੀਆਂ ਦਾ ਕਿੰਗ', 'ਅਰਜੁਨ', 'ਜਸਟ ਯੂ ਐਂਡ ਮੀ' ਆਦਿ ਸ਼ਾਮਿਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸ਼ੁਰੂ ਹੋਣ ਜਾ ਰਹੀ ਉਕਤ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆਂ ਹਿੱਸੇ ਅਤੇ ਇਸ ਦੇ ਆਸਪਾਸ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਪੂਰੀ ਕੀਤੀ ਜਾਵੇਗੀ, ਜਿਸ ਵਿਚ ਕੈਨੇਡਾ ਵਸੇਂਦੇ ਕਈ ਪੰਜਾਬੀ ਫਿਲਮ ਅਤੇ ਥੀਏਟਰ ਕਲਾਕਾਰ ਵੀ ਸ਼ਾਮਿਲ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਤੋਂ ਬਾਅਦ ਉਨਾਂ ਦੀ ਮੁਕੇਸ਼ ਰਿਸ਼ੀ ਦੁਆਰਾ ਹੀ ਨਿਰਮਿਤ ਕੀਤੀ ਜਾਣ ਵਾਲੀ 'ਫ਼ੈਟਮ' ਵੀ ਸੈੱਟ 'ਤੇ ਜਾਵੇਗੀ, ਜਿਸ ਵਿਚ ਇਕ ਵਾਰ ਫਿਰ ਉਨਾਂ ਦਾ ਬੇਟਾ ਰਾਘਵ ਰਿਸ਼ੀ ਲੀਡ ਭੂਮਿਕਾ ਵਿਚ ਆਪਣੀ ਇਕ ਹੋਰ ਸਿਨੇਮਾ ਈਨਿੰਗ ਖੇਡਦਾ ਨਜ਼ਰ ਆਵੇਗਾ।

Last Updated : Jul 21, 2023, 12:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.