ETV Bharat / entertainment

Mastaney Teaser Release: ਸਿੱਖ ਯੋਧਿਆਂ ਦੀਆਂ ਸੱਚੀਆਂ ਘਟਨਾਵਾਂ ਨੂੰ ਬਿਆਨ ਕਰੇਗੀ ਸਿੰਮੀ-ਜੱਸੜ ਦੀ ਫਿਲਮ 'ਮਸਤਾਨੇ', ਟੀਜ਼ਰ ਹੋਇਆ ਰਿਲੀਜ਼

ਆਉਣ ਵਾਲੀ ਫਿਲਮ 'ਮਸਤਾਨੇ' ਦਾ ਟੀਜ਼ਰ ਹਾਲ ਹੀ 'ਚ ਇੰਟਰਨੈੱਟ 'ਤੇ ਰਿਲੀਜ਼ ਹੋਇਆ ਹੈ। ਇਹ ਟੀਜ਼ਰ ਦਰਸ਼ਕਾਂ ਨੂੰ ਸੱਚਮੁੱਚ ਖੁਸ਼ੀ ਦੇ ਰਿਹਾ ਹੈ। ਇਸ ਟੀਜ਼ਰ ਨੇ ਸਾਰੇ ਪੰਜਾਬੀ ਸਰੋਤਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਫਿਲਮ ਨੂੰ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਹੋ ਰਹੇ ਹਨ।

author img

By

Published : Jun 21, 2023, 10:03 AM IST

Mastaney Teaser Release
Mastaney Teaser Release

ਚੰਡੀਗੜ੍ਹ: ਅਸੀਂ 2023 ਦੇ ਅੱਧ ਤੱਕ ਪਹੁੰਚ ਗਏ ਹਾਂ ਅਤੇ ਹੁਣ ਤੱਕ ਦਾ ਸਾਲ ਫਿਲਮਾਂ, ਸਿਨੇਮਾ ਅਤੇ ਮੰਨੋਰੰਜਨ ਦੇ ਲਿਹਾਜ਼ ਨਾਲ ਸ਼ਾਨਦਾਰ ਰਿਹਾ ਹੈ। ਪਰ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਸਾਲ ਦਾ ਦੂਜਾ ਅੱਧ ਹੁਣ ਤੱਕ ਦੇ ਮੰਨੋਰੰਜਨ ਦੇ ਅੰਕੜਿਆਂ ਨਾਲੋਂ ਵੀ ਜ਼ਿਆਦਾ ਮੰਨੋਰੰਜਕ ਹੋਣ ਵਾਲਾ ਹੈ। 2023 ਦੇ ਅਗਲੇ ਮਹੀਨੇ ਵੱਡੇ ਪੰਜਾਬੀ ਪ੍ਰੋਜੈਕਟਾਂ ਦੀ ਇੱਕ ਲਾਈਨਅੱਪ ਨਾਲ ਭਰੇ ਹੋਏ ਹਨ।

ਅਜਿਹਾ ਹੀ ਇੱਕ ਵੱਡਾ ਪ੍ਰੋਜੈਕਟ ਆਉਣ ਵਾਲੀ ਫਿਲਮ 'ਮਸਤਾਨੇ' ਹੈ। ਫਿਲਮ ਦੀ ਘੋਸ਼ਣਾ 2022 ਵਿੱਚ ਕੀਤੀ ਗਈ ਸੀ ਅਤੇ ਫਿਲਮ ਹੁਣ ਇਸ ਸਾਲ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰੋਜੈਕਟ ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਸਿਨੇ ਵਰਲਡ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ ਅਤੇ ਫਿਲਮ ਦਾ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਨਿਰਦੇਸ਼ਕ ਸ਼ਰਨ ਆਰਟ ਨੇ ਕੀਤਾ ਹੈ।

ਮਸਤਾਨੇ ਵਿੱਚ 'ਰੱਬ ਦਾ ਰੇਡੀਓ' ਫੇਮ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ। 'ਰੱਬ ਦਾ ਰੇਡੀਓ' ਤੋਂ ਬਾਅਦ ਜੋੜੀ ਨੂੰ ਪਹਿਲਾਂ ਹੀ ਸਰੋਤਿਆਂ ਦੁਆਰਾ ਪਿਆਰ ਕੀਤਾ ਜਾ ਰਿਹਾ ਹੈ। ਲੀਡ ਜੋੜੀ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਹੋਰ ਬਹੁਤ ਸਾਰੇ ਮੰਝੇ ਕਲਾਕਾਰਾਂ ਦੀ ਇੱਕ ਲਾਈਨਅੱਪ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਏਗੀ।

'ਮਸਤਾਨੇ' ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਸ ਨੇ ਦਰਸ਼ਕਾਂ ਵਿੱਚ ਕਾਫੀ ਰੌਣਕ ਪੈਦਾ ਕੀਤੀ ਹੈ। ਫਿਲਮ, ਜੋ ਕਿ ਇੱਕ ਪੀਰੀਅਡ ਡਰਾਮਾ ਹੈ, ਇਸ ਦਾ ਇੰਤਜ਼ਾਰ ਸਿਰਫ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਹੀ ਨਹੀਂ, ਸਗੋਂ ਇਤਿਹਾਸ ਅਤੇ ਇਤਿਹਾਸਕ ਘਟਨਾਵਾਂ ਦੇ ਬਹੁਤ ਸਾਰੇ ਪ੍ਰੇਮੀ ਵੀ ਕਰ ਰਹੇ ਹਨ। ਫਿਲਮ ਦਾ ਟੀਜ਼ਰ ਇੰਟਰਨੈੱਟ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ।

ਟੀਜ਼ਰ ਛੋਟਾ ਹੈ, ਫਿਰ ਵੀ ਫਿਲਮ ਦੇ ਥੀਮ ਅਤੇ ਸੰਕਲਪ ਦੀ ਸਮਝ ਪ੍ਰਦਾਨ ਕਰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਇਤਿਹਾਸ ਦੀਆਂ ਕਥਾਵਾਂ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਇਤਿਹਾਸ ਦੀ ਇੱਕ ਮਹਾਂਕਾਵਿ ਕਹਾਣੀ 'ਤੇ ਆਧਾਰਿਤ ਹੈ। ਇਹ ਫਿਲਮ 18ਵੀਂ ਸਦੀ 'ਤੇ ਆਧਾਰਿਤ ਹੈ, ਜਦੋਂ ਨਾਦਰ ਸ਼ਾਹ ਨੇ ਦਿੱਲੀ 'ਤੇ ਹਮਲਾ ਕੀਤਾ ਸੀ ਅਤੇ ਉਸ ਦੀ ਫ਼ੌਜ ਦਾ ਨਿਡਰ ਸਿੱਖ ਯੋਧਿਆਂ ਨਾਲ ਮੁਕਾਬਲਾ ਹੋਇਆ ਸੀ।

'ਮਸਤਾਨੇ' ਸਿੱਖ ਸਾਮਰਾਜ ਦੇ ਉਭਾਰ ਤੋਂ ਲੈ ਕੇ ਸ਼ੇਰ ਦਿਲ ਯੋਧਿਆਂ ਦੀ ਕਿੱਸਾ ਕਹਾਣੀ ਹੋਵੇਗੀ ਅਤੇ ਫਿਲਮ ਦਾ ਟੀਜ਼ਰ ਇਸੇ ਕਥਨ ਦਾ ਪ੍ਰਮਾਣ ਹੈ। ਫਿਲਮ ਅਗਸਤ 2023 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਇਸਦੀ ਉਡੀਕ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.