ਚੰਡੀਗੜ੍ਹ: ਪੰਜਾਬੀ ਫਿਲਮ 'ਮਸਤਾਨੇ' 25 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, 'ਮਸਤਾਨੇ' ਨੇ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੋਇਆ ਸੀ, ਫਿਰ ਜਦੋਂ ਫਿਰ ਰਿਲੀਜ਼ ਹੋਈ ਤਾਂ ਫਿਲਮ ਨੇ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਫਿਲਮ ਨੇ ਪੂਰੀ ਦੁਨੀਆਂ ਵਿੱਚ ਪਹਿਲੇ ਵੀਕੈਂਡ ਉਤੇ 25 ਕਰੋੜ ਦੀ ਕਮਾਈ ਕੀਤੀ, ਜਿਸ ਦੇ ਨਤੀਜੇ ਵਜੋਂ ਫਿਲਮ ਨੇ ਪੂਰੀ ਦੁਨੀਆਂ ਵਿੱਚੋਂ 83.47 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਮਸਤਾਨੇ ਪੰਜਾਬੀ ਦੀ ਦੂਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ। ਜਦੋਂ ਕਿ ਪਹਿਲੇ ਸਥਾਨ ਉਤੇ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 3' ਹੈ, ਜੋ ਕਿ ਇਸ ਸਾਲ ਹੀ ਰਿਲੀਜ਼ ਹੋਈ ਸੀ।
ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣ ਤੋਂ ਬਾਅਦ ਮਸਤਾਨੇ ਫਿਲਮ ਹੁਣ OTT ਉਤੇ ਵੀ ਧਮਾਲਾਂ ਪਾਉਣ ਜਾ ਰਹੀ ਹੈ। ਹਾਲ ਹੀ ਵਿੱਚ OTT ਪਲੇਟਫਾਰਮ ਚੌਪਾਲ ਨੇ ਮਸਤਾਨੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਫਿਲਮ 9 ਨਵੰਬਰ ਨੂੰ ਚੌਪਾਲ ਉਤੇ ਰਿਲੀਜ਼ ਹੋ ਜਾਵੇਗੀ। ਜਾਣਕਾਰੀ ਸਾਂਝੀ ਕਰਦੇ ਹੋਏ OTT ਪਲੇਟਫਾਰਮ ਨੇ ਲਿਖਿਆ ਹੈ ਕਿ 'ਸਿਨੇਮਾ ਘਰ 'ਚ ਇਤਿਹਾਸ ਬਣਾਉਣ ਤੋਂ ਬਾਅਦ 'ਮਸਤਾਨੇ' ਆਉਣ ਜਾ ਰਹੀ ਹੈ @chaupaltv ਐਪ ਉਤੇ 9 ਨਵੰਬਰ 2023 ਨੂੰ।'
- Mastaney Box Office Collection Day 10: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਨੇ 10 ਦਿਨਾਂ 'ਚ ਕੀਤੀ ਇੰਨੀ ਕਮਾਈ, ਅਦਾਕਾਰ ਨੇ ਕੀਤਾ ਸਭ ਦਾ ਧੰਨਵਾਦ
- Mastaney Box Office Collection Day 12: 'ਮਸਤਾਨੇ' ਨੇ ਪੂਰੀ ਦੁਨੀਆਂ 'ਚ ਕਮਾਏ 60 ਕਰੋੜ ਰੁਪਏ, 12ਵੇਂ ਦਿਨ ਕੀਤੀ ਇੰਨੀ ਕਮਾਈ
- Punjabi Movie Mastaney: ਪਾਲੀਵੁੱਡ ਦੀ ਦੂਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ 'ਮਸਤਾਨੇ', ਜਾਣੋ ਸਾਰਾ ਕਲੈਕਸ਼ਨ
ਤੁਹਾਨੂੰ ਦੱਸ ਦਈਏ ਕਿ ਮਸਤਾਨੇ ਦੀ ਕਹਾਣੀ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਹੈ। 1739 ਵਿੱਚ ਨਾਦਰ ਸ਼ਾਹ ਦੀਆਂ ਫ਼ੌਜਾਂ ਨੇ ਦਿੱਲੀ ਉੱਤੇ ਹਮਲਾ ਕੀਤਾ ਅਤੇ ਸੈਂਕੜੇ ਨਾਗਰਿਕਾਂ ਦਾ ਕਤਲੇਆਮ ਕੀਤਾ। ਫਿਰ ਸਿੱਖਾਂ ਨੇ ਹਮਲੇ ਦਾ ਵਿਰੋਧ ਕੀਤਾ ਅਤੇ ਅੰਤ ਵਿੱਚ ਉਹ ਨਾਦਰ ਸ਼ਾਹ ਦੀ ਫੌਜ ਨੂੰ ਦਿੱਲੀ ਤੋਂ ਭਜਾਉਣ ਵਿੱਚ ਕਾਮਯਾਬ ਹੋ ਗਏ। ਮਸਤਾਨੇ ਦੀ ਕਹਾਣੀ ਸਿੱਖ ਲੋਕਾਂ ਦੀ ਆਜ਼ਾਦੀ ਦੀ ਭਾਲ ਵਿਚ ਉਨ੍ਹਾਂ ਦੀ ਤਾਕਤ ਅਤੇ ਬਹਾਦਰੀ ਦੀ ਯਾਦ ਦਿਵਾਉਣ ਦਾ ਕੰਮ ਕਰਦੀ ਹੈ।
ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਸਿੰਮੀ ਚਾਹਲ, ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਮੇਤ ਕਈ ਮੰਝੇ ਹੋਏ ਕਲਾਕਾਰ ਹਨ। ਫਿਲਮ ਨੂੰ ਸ਼ਰਨ ਆਰਟ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।