ETV Bharat / entertainment

'ਦਿ ਕਰੂ' 'ਚ ਕਪਿਲ ਸ਼ਰਮਾ ਦੀ ਹੋਵੇਗੀ ਖਾਸ ਭੂਮਿਕਾ, ਤੱਬੂ ਨੇ ਖਾਸ ਅੰਦਾਜ਼ 'ਚ ਕੀਤਾ ਧੰਨਵਾਦ - ਕਪਿਲ ਸ਼ਰਮਾ

ਬਾਲੀਵੁੱਡ ਅਦਾਕਾਰਾ ਤੱਬੂ ਨਿਰਦੇਸ਼ਕ ਰਾਜੇਸ਼ ਕ੍ਰਿਸ਼ਨਨ ਦੀ ਫਿਲਮ 'ਦਿ ਕਰੂ' 'ਚ ਕੰਮ ਕਰਦੀ ਨਜ਼ਰ ਆਵੇਗੀ। ਇਸ ਫਿਲਮ 'ਚ ਕਾਮੇਡੀਅਨ ਕਪਿਲ ਸ਼ਰਮਾ ਦੀ ਖਾਸ ਭੂਮਿਕਾ ਹੋਵੇਗੀ। ਹਾਲ ਹੀ 'ਚ ਤੱਬੂ ਨੇ ਸੋਸ਼ਲ ਮੀਡੀਆ 'ਤੇ ਕਪਿਲ ਦਾ ਧੰਨਵਾਦ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ।

tabu thanked kapil sharma
tabu thanked kapil sharma
author img

By

Published : Jun 21, 2023, 10:46 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਤੱਬੂ ਨਿਰਮਾਤਾ ਰੀਆ ਕਪੂਰ ਦੀ ਫਿਲਮ 'ਦਿ ਕਰੂ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦਾ ਸ਼ੈਡਿਊਲ ਖਤਮ ਹੋਣ ਤੋਂ ਬਾਅਦ ਤੱਬੂ ਨੇ ਕਾਮੇਡੀਅਨ ਕਪਿਲ ਸ਼ਰਮਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤੱਬੂ ਨੇ ਫੋਟੋ ਦੇ ਨਾਲ ਕੈਪਸ਼ਨ ਦਿੱਤਾ 'ਆਪ ਆਏ ਬਹਾਰ ਆਈ'। ਦਰਅਸਲ ਕਪਿਲ ਇਸ ਫਿਲਮ 'ਚ ਖਾਸ ਭੂਮਿਕਾ 'ਚ ਨਜ਼ਰ ਆਉਣਗੇ।

ਤੱਬੂ ਨੇ ਆਪਣੀ ਆਉਣ ਵਾਲੀ ਕਾਮੇਡੀ ਫਿਲਮ 'ਦਿ ਕਰੂ' ਦਾ ਪਹਿਲਾਂ ਸ਼ੈਡਿਊਲ ਪੂਰਾ ਕਰ ਲਿਆ ਹੈ। ਆਉਣ ਵਾਲੀ ਫਿਲਮ 'ਚ ਕਾਮੇਡੀਅਨ ਕਪਿਲ ਸ਼ਰਮਾ ਵੀ ਖਾਸ ਭੂਮਿਕਾ 'ਚ ਨਜ਼ਰ ਆਉਣਗੇ। 20 ਜੂਨ ਨੂੰ ਅਦਾਕਾਰਾ ਨੇ ਕਪਿਲ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਅਤੇ ਫਿਲਮ ਦਾ ਹਿੱਸਾ ਬਣਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ 'ਆਪ ਆਏ ਬਹਾਰ ਆਈ। ਇਸ ਫਿਲਮ ਦਾ ਹਿੱਸਾ ਬਣਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਕਪਿਲ ਦਾ ਧੰਨਵਾਦ। ਤੁਹਾਡੇ ਸ਼ੋਅ ਵਿੱਚ ਆਉਣ ਤੋਂ ਲੈ ਕੇ ਤੁਹਾਡੇ ਸਹਿ-ਸਟਾਰ ਦੇ ਤੌਰ 'ਤੇ ਕੰਮ ਕਰਨਾ ਬਹੁਤ ਵਧੀਆ ਅਨੁਭਵ ਹੈ'।

ਕਪਿਲ ਸ਼ਰਮਾ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ, 'ਮੈਮ ਤੁਹਾਡੇ ਨਾਲ ਸਕ੍ਰੀਨ ਸ਼ੇਅਰ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਇੰਨਾ ਆਰਾਮਦਾਇਕ ਮਹਿਸੂਸ ਕਰਵਾਉਣ ਲਈ ਤੁਹਾਡਾ ਧੰਨਵਾਦ'।

ਰੀਆ ਕਪੂਰ ਦੀ ਆਉਣ ਵਾਲੀ ਫਿਲਮ 'ਦਿ ਕਰੂ' ਇਸ ਸਾਲ ਦੀਆਂ ਸਭ ਤੋਂ ਉਡੀਕੀਆਂ ਗਈਆਂ ਫਿਲਮਾਂ 'ਚੋਂ ਇਕ ਹੈ। ਫਿਲਮ 'ਚ ਤੱਬੂ ਤੋਂ ਇਲਾਵਾ ਕ੍ਰਿਤੀ ਸੈਨਨ, ਕਰੀਨਾ ਕਪੂਰ ਖਾਨ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਰਾਜੇਸ਼ ਕ੍ਰਿਸ਼ਨਨ ਨੇ ਕੀਤਾ ਹੈ ਅਤੇ ਰੀਆ ਕਪੂਰ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ ਹੈ। 'ਦਿ ਕਰੂ' ਤਿੰਨ ਮਿਹਨਤੀ ਔਰਤਾਂ ਦੀ ਕਹਾਣੀ ਹੈ, ਜਿਸ 'ਚ ਉਹ ਕੁਝ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਦੀਆਂ ਹਨ। ਜਿੱਥੋਂ ਨਿਕਲਣਾ ਮੁਸ਼ਕਿਲ ਹੁੰਦਾ ਹੈ, ਬਾਅਦ ਵਿੱਚ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.