ETV Bharat / entertainment

OMG!...ਕੌਣ ਦਿੰਦਾ ਸੀ ਸੰਨੀ ਲਿਓਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ? ਸਾਲਾਂ ਬਾਅਦ ਅਦਾਕਾਰਾ ਨੇ ਕੀਤਾ ਖੁਲਾਸਾ ! - ਸੰਨੀ ਲਿਓਨ ਦੀ ਖਬਰ

Sunny Leone On Death Threats: ਸੰਨੀ ਲਿਓਨ ਨੇ ਇਕ ਫਿਲਮ ਪ੍ਰਮੋਸ਼ਨ ਦੌਰਾਨ ਆਪਣੀ ਜ਼ਿੰਦਗੀ ਨਾਲ ਜੁੜੀ ਇਕ ਗੱਲ ਦਾ ਖੁਲਾਸਾ ਕੀਤਾ...ਪੜ੍ਹੋ ਪੂਰੀ ਖ਼ਬਰ...।

ਸੰਨੀ ਲਿਓਨ
ਸੰਨੀ ਲਿਓਨ
author img

By

Published : Dec 24, 2022, 2:07 PM IST

ਹੈਦਰਾਬਾਦ: ਬਾਲੀਵੁੱਡ ਦੀ 'ਬੇਬੀ ਡੌਲ' ਸੰਨੀ ਲਿਓਨ (Sunny Leone latest news) ਨੇ ਫਿਲਮ ਇੰਡਸਟਰੀ 'ਚ ਆਪਣੇ ਦਮ 'ਤੇ ਨਾਮ ਕਮਾਇਆ ਹੈ। ਅੱਜ ਉਹ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਹਾਲਾਂਕਿ ਸੰਨੀ ਦਾ ਅਤੀਤ ਕਾਲੇ ਸੰਸਾਰ ਨਾਲ ਭਰਿਆ ਹੋਇਆ ਸੀ, ਪਰ ਸੰਨੀ ਵਿੱਚ ਕੁਝ ਕਰਨ ਦਾ ਜਜ਼ਬਾ ਸੀ। ਅੱਜ ਸੰਨੀ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਮਸ਼ਹੂਰ ਹੈ। ਇਨ੍ਹੀਂ ਦਿਨੀਂ ਸੰਨੀ ਆਪਣੀ ਤਾਮਿਲ ਫਿਲਮ 'ਓ ਮਾਈ ਗੋਸਟ' ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਦੌਰਾਨ ਇਕ ਇੰਟਰਵਿਊ 'ਚ ਸੰਨੀ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਸਨਸਨੀਖੇਜ਼ ਗੱਲਾਂ ਦਾ ਖੁਲਾਸਾ ਕੀਤਾ ਹੈ। ਸੰਨੀ ਨੇ ਕਿਹਾ ਹੈ ਕਿ ਉਸ ਨੂੰ ਛੋਟੀ ਉਮਰ 'ਚ ਨਾ ਸਿਰਫ ਟ੍ਰੋਲ ਹੋਣਾ ਪਿਆ ਸਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।

ਭਾਰਤ ਤੋਂ ਆਉਂਦੀਆਂ ਸਨ ਨਫ਼ਰਤ ਦੀਆਂ ਚਿੱਠੀਆਂ: ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਲਿਓਨ ਨੇ ਦੱਸਿਆ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਜਦੋਂ ਉਸ ਨੇ ਬਾਲੀਵੁੱਡ ਵੱਲ ਜਾਣ ਦਾ ਮਨ ਬਣਾਇਆ ਅਤੇ ਜਦੋਂ ਉਸ ਨੂੰ ਬਿੱਗ ਬੌਸ ਤੋਂ ਆਫਰ ਮਿਲਿਆ ਤਾਂ ਉਸ ਨੂੰ ਧਮਕੀਆਂ ਮਿਲਣੀਆਂ (Sunny Leone On Death Threats) ਸ਼ੁਰੂ ਹੋ ਗਈਆਂ। ਸੰਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਭਾਰਤ ਤੋਂ ਨਫ਼ਰਤ ਵਾਲੇ ਮੇਲ ਆਏ ਸਨ, ਜਿਸ ਕਰਕੇ ਉਸ ਨੇ ਇਸ ਪ੍ਰੋਜੈਕਟ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸੰਨੀ ਕਾਫੀ ਸਮਝਦਾਰੀ ਨਾਲ ਭਾਰਤ ਆਈ ਸੀ ਅਤੇ ਬਿੱਗ ਬੌਸ ਦਾ ਹਿੱਸਾ ਵੀ ਬਣੀ ਸੀ।

ਮਿਲੀ ਜਾਨੋਂ ਮਾਰਨ ਦੀਆਂ ਧਮਕੀਆਂ: ਸੰਨੀ ਨੇ ਇੰਟਰਵਿਊ ਵਿੱਚ ਹੋਰ ਖੁਲਾਸਾ ਕੀਤਾ ਅਤੇ ਦੱਸਿਆ ਕਿ ਇਹ ਸਭ ਮੇਰੀ ਬਾਲਗ ਫਿਲਮ ਇੰਡਸਟਰੀ ਦੇ ਟੈਗ ਨਾਲ ਸ਼ੁਰੂ ਹੋਇਆ ਸੀ। ਲੋਕ ਮੈਨੂੰ ਪਸੰਦ ਨਹੀਂ ਕਰਦੇ ਸਨ ਅਤੇ ਭਾਰਤੀ ਨਹੀਂ ਚਾਹੁੰਦੇ ਸਨ ਕਿ ਮੈਂ ਭਾਰਤ ਆਵਾਂ, ਉਹ ਮੈਨੂੰ ਮਾਰਨ ਦੀਆਂ ਧਮਕੀਆਂ (Sunny Leone On Death Threats) ਦਿੰਦੇ ਸਨ।

'ਛੋਟੀ ਉਮਰ 'ਚ ਹੋਈ ਟ੍ਰੋਲ': ਸੰਨੀ ਨੇ ਦੱਸਿਆ ਕਿ ਉਹ ਸਿਰਫ 19 ਤੋਂ 20 ਸਾਲ ਦੀ ਸੀ ਜਦੋਂ ਉਸ ਨੂੰ ਨਫਰਤ ਭਰੇ ਪੱਤਰ ਆਉਂਦੇ ਸਨ। ਸੰਨੀ ਨੇ ਕਿਹਾ 'ਮੈਨੂੰ ਛੋਟੀ ਉਮਰ 'ਚ ਹੀ ਟ੍ਰੋਲ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਜਦੋਂ ਇਸ ਉਮਰ 'ਚ ਅਜਿਹਾ ਹੁੰਦਾ ਐ ਤਾਂ ਇਸ ਨੂੰ ਸੰਭਾਲਣਾ ਮੁਸ਼ਕਿਲ ਹੁੰਦਾ ਹੈ, ਮੈਂ ਉਸ ਸਮੇਂ ਇਕੱਲੀ ਸੀ।'

ਸੰਨੀ ਲਿਓਨ ਦਾ ਕਰੀਅਰ: ਸੰਨੀ ਲਿਓਨ ਦੇ ਵਰਕਫਰੰਟ ਨੂੰ ਦੇਖਦੇ ਹੋਏ ਭਾਰਤ ਵਿੱਚ ਸੰਨੀ ਦਾ ਸਿੱਕਾ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਚੱਲਿਆ। ਸਾਲ 2011 'ਚ ਸੰਨੀ ਬਿੱਗ ਬੌਸ ਦੇ 5ਵੇਂ ਸੀਜ਼ਨ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹਨੇ ਫਿਲਮ 'ਜਿਸਮ-2' (2012) ਨਾਲ ਬਾਲੀਵੁੱਡ 'ਚ ਧਮਾਕਾ ਕੀਤਾ। ਸੰਨੀ ਨੇ ਫਿਲਮ 'ਚ ਸ਼ਾਹਰੁਖ ਖਾਨ ਨਾਲ ਇਕ ਆਈਟਮ ਗੀਤ ਵੀ ਕੀਤਾ ਹੈ।

ਇਹ ਵੀ ਪੜ੍ਹੋ:Hardy Sandhu In Rocknight Show: 'ਕਿਆ ਬਾਤ ਹੈ' ਫੇਮ ਹਾਰਡੀ ਸੰਧੂ ਦੇ ਗੀਤਾਂ 'ਤੇ ਨੱਚਿਆ ਕਾਨਪੁਰ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.