ETV Bharat / entertainment

Jawan Advance Booking: ਨਵੇਂ ਰਿਕਾਰਡ ਕਾਇਮ ਕਰਨ ਲਈ ਤਿਆਰ ਹੈ 'ਕਿੰਗ ਖਾਨ' ਦੀ 'ਜਵਾਨ', ਹੁਣ ਤੱਕ ਵਿਕੀਆਂ ਇੰਨੇ ਲੱਖ ਟਿਕਟਾਂ - ਜਵਾਨ ਦੀ ਐਡਵਾਂਸ ਬੁਕਿੰਗ

Jawan Advance Booking: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਬਾਕਸ ਆਫਿਸ ਉਤੇ ਧਮਾਕਾ ਕਰਨ ਜਾ ਰਹੀ ਹੈ। ਜਵਾਨ ਦੀ ਐਡਵਾਂਸ ਬੁਕਿੰਗ ਭਾਰਤ ਵਿੱਚ 1 ਸਤੰਬਰ ਨੂੰ ਸ਼ੁਰੂ ਹੋਈ ਸੀ, ਬੁਕਿੰਗ ਕਾਫੀ ਚੰਗੀ ਹੋ ਰਹੀ ਹੈ।

Jawan Advance Booking
Jawan Advance Booking
author img

By ETV Bharat Punjabi Team

Published : Sep 4, 2023, 11:21 AM IST

ਹੈਦਰਾਬਾਦ: ਸ਼ਾਹਰੁਖ ਖਾਨ ਦੀ 2023 ਦੀ ਦੂਜੀ ਫਿਲਮ ਜਵਾਨ ਰਿਲੀਜ਼ ਲਈ ਤਿਆਰ ਹੈ। ਅੰਕੜੇ ਦੱਸਦੇ ਹਨ ਜਵਾਨ ਬਾਕਸ ਆਫਿਸ ਉਤੇ ਧਮਾਕਾ ਕਰਨ ਜਾ ਰਹੀ ਹੈ, ਕਿਉਂਕਿ ਜਵਾਨ ਲਈ ਐਡਵਾਂਸ ਬੁਕਿੰਗ ਫਿਲਮ ਦੇ ਬਲਾਕਬਸਟਰ ਹੋਣ ਦਾ ਸੰਕੇਤ ਦੇ ਰਹੀ ਹੈ। ਜਵਾਨ ਦੀ ਐਡਵਾਂਸ ਬੁਕਿੰਗ 1 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਭਾਰਤ ਵਿੱਚ ਫਿਲਮ ਦੀਆਂ ਲਗਭਗ 6 ਲੱਖ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।

ਇਹ ਫਿਲਮ ਸ਼ਾਹਰੁਖ ਖਾਨ ਲਈ ਇੱਕ ਵਿਲੱਖਣ ਰਿਕਾਰਡ ਕਾਇਮ ਕਰ ਸਕਦੀ ਹੈ। ਪਠਾਨ ਦੇ ਨਾਲ ਸਾਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲਾ ਸੁਪਰਸਟਾਰ ਇੱਕ ਸਾਲ ਵਿੱਚ ਲਗਾਤਾਰ ਦੋ ਵਿਸ਼ਵਵਿਆਪੀ ਓਪਨਰ 100 ਕਰੋੜ ਰੁਪਏ ਕਮਾਉਣ ਵਾਲਾ ਪਹਿਲਾਂ ਭਾਰਤੀ ਅਦਾਕਾਰ ਬਣਨ ਲਈ ਤਿਆਰ ਹੈ।

  • CONFIRMED: #Jawan is all set to be #ShahRukhKhan’s second ₹ 100cr+ worldwide opener.

    The overseas presales are simply astounding. Will post the T-3 nos tomorrow. #SRK is the 1st Bolly Actor to have ₹ 100cr+ ww opening in his kitty.
    Now two. Both, in the same year. Mass. 🔥 pic.twitter.com/GIXD6KgJyZ

    — Nishit Shaw (@NishitShawHere) September 3, 2023 " class="align-text-top noRightClick twitterSection" data=" ">

ਜਵਾਨ ਦੀ ਐਡਵਾਂਸ ਬੁਕਿੰਗ: ਜਵਾਨ ਦੀ ਹਿੰਦੀ ਭਾਸ਼ਾ ਲਈ ਐਡਵਾਂਸ ਬੁਕਿੰਗ ਲਗਭਗ 5,41,126 ਹੈ, ਜੋ ਕਿ ਕੁੱਲ 15.59 ਕਰੋੜ ਰੁਪਏ ਹੈ। ਇਸ ਦੌਰਾਨ ਤਾਮਿਲ ਭਾਸ਼ਾ ਲਈ 19,899 ਟਿਕਟਾਂ ਵਿਕੀਆਂ ਹਨ, ਜਦੋਂ ਕਿ ਤੇਲਗੂ ਭਾਸ਼ਾ ਲਈ 16,230 ਟਿਕਟਾਂ ਦੀ ਸੇਲ ਹੋ ਚੁੱਕੀ ਹੈ। ਇਸ ਨਾਲ ਭਾਰਤ ਵਿੱਚ ਜਵਾਨ ਦੀ ਐਡਵਾਂਸ ਬੁਕਿੰਗ ਦੀ ਕੁੱਲ ਰਕਮ 16.93 ਕਰੋੜ ਰੁਪਏ ਹੋ ਗਈ ਹੈ।

ਵਿਦੇਸ਼ਾਂ ਵਿੱਚ ਵੀ ਜਵਾਨ ਦੀ ਕਾਫੀ ਚਰਚਾ ਹੋ ਰਹੀ ਹੈ। ਵਪਾਰ ਵਿਸ਼ਲੇਸ਼ਕ ਨਿਸ਼ਿਤ ਸ਼ਾਅ ਦੇ ਅਨੁਸਾਰ 'ਯੂਕੇ ਵਿੱਚ ਜਵਾਨ ਦਾ ਪਹਿਲਾਂ ਦਿਨ ਪਠਾਨ ਨੂੰ ਹਰਾ ਸਕਦਾ ਹੈ।" ਕਿਉਂਕਿ ਅਡਵਾਂਸ ਬੁਕਿੰਗ ਲਈ UK ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਨਿਸ਼ਿਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਵਾਨ ਦੀ ਸ਼ਾਨਦਾਰ ਪ੍ਰੀ-ਵਿਕਰੀ ਨਾਲ ਪਠਾਨ ਫਿਲਮ ਵੀ ਪਿੱਛੇ ਰਹਿ ਸਕਦੀ ਹੈ ਅਤੇ ਜਵਾਨ ਫਿਲਮ ਪਹਿਲੇ ਦਿਨ ਵਰਲਡ ਵਾਈਡ 100 ਕਰੋੜ ਕਮਾ ਸਕਦੀ ਹੈ। ਜੇਕਰ ਜਵਾਨ ਬਾਕਸ ਆਫਿਸ 'ਤੇ ਸ਼ਾਅ ਦੁਆਰਾ ਕੀਤੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਕਿੰਗ ਖਾਨ ਪਹਿਲੇ ਬਾਲੀਵੁੱਡ ਅਦਾਕਾਰ ਹੋਣਗੇ ਜਿਨ੍ਹਾਂ ਨੇ ਦੁਨੀਆ ਭਰ 'ਚ 100 ਕਰੋੜ ਰੁਪਏ ਦੋ ਵਾਰ ਕਮਾਏ ਹੋਣਗੇ।

  • " class="align-text-top noRightClick twitterSection" data="">

ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਟ੍ਰੇਲਰ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ, ਟ੍ਰੇਲਰ ਜੋ ਕਿ 31 ਅਗਸਤ ਨੂੰ ਰਿਲੀਜ਼ ਹੋਇਆ ਸੀ, ਹੁਣ ਇਕੱਲੇ ਉਸਨੂੰ ਯੂਟਿਊਬ 'ਤੇ 41 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਅਨਿਰੁਧ ਰਵੀਚੰਦਰ ਦੇ 'ਜ਼ਿੰਦਾ ਬੰਦਾ' ਨੂੰ 64 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਿਸ ਨਾਲ ਗੀਤ ਬਾਲੀਵੁੱਡ ਵਿੱਚ ਤਰੰਗਾਂ ਪੈਦਾ ਕਰ ਰਿਹਾ ਹੈ।

ਜਵਾਨ ਬਾਰੇ: ਐਟਲੀ ਦੁਆਰਾ ਨਿਰਦੇਸ਼ਤ ਜਵਾਨ ਵਿੱਚ ਤਾਮਿਲ ਫਿਲਮ ਉਦਯੋਗ ਦੇ ਦੋ ਸਭ ਤੋਂ ਵੱਡੇ ਸਿਤਾਰੇ, ਨਯਨਤਾਰਾ ਅਤੇ ਵਿਜੇ ਸੇਤੂਪਤੀ ਵੀ ਹਨ, ਜਦੋਂ ਕਿ ਦੀਪਿਕਾ ਪਾਦੂਕੋਣ ਦੀ ਵਿਸ਼ੇਸ਼ ਦਿੱਖ ਨੇ ਲੋਕਾਂ ਆਕਰਸ਼ਿਤ ਕੀਤਾ ਹੈ। ਇਸ ਜੋੜੀ ਵਿੱਚ ਸਾਨਿਆ ਮਲਹੋਤਰਾ, ਪ੍ਰਿਆਮਣੀ, ਰਿਧੀ ਡੋਗਰਾ ਅਤੇ ਹੋਰ ਵੀ ਮੰਝੇ ਹੋਏ ਕਲਾਕਾਰ ਸ਼ਾਮਲ ਹਨ। ਜਵਾਨ 7 ਸਤੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.