ETV Bharat / state

ਤਰਨ ਤਾਰਨ 'ਚ ਪੁਲਿਸ ਨਾਲ ਮੁਕਾਬਲੇ ਮਗਰੋਂ ਨਸ਼ਾ ਤਸਕਰ ਕਾਬੂ, ਮੁਲਜ਼ਮ ਦੀ ਲੱਤ 'ਚ ਲੱਗੀ ਗੋਲ਼ੀ - DRUG SMUGGLER ARRESTED

ਤਰਨ ਤਾਰਨ ਵਿੱਚ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤਾ ਹੈ।

encounter with police in Tarn Taran
ਤਰਨ ਤਾਰਨ 'ਚ ਪੁਲਿਸ ਨਾਲ ਮੁਕਾਬਲੇ ਮਗਰੋਂ ਨਸ਼ਾ ਤਸਕਰ ਕਾਬੂ (ETV BHARAT (ਪੱਤਰਕਾਰ,ਤਰਨ ਤਾਰਨ))
author img

By ETV Bharat Punjabi Team

Published : Dec 26, 2024, 7:25 AM IST

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਵਿੱਚ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਦੇਰ ਰਾਤ ਮੁਕਾਬਲਾ ਹੋਇਆ ਹੈ। ਪੁਲਿਸ ਨੇ ਮੁਕਾਬਲੇ ਮਗਰੋਂ ਨਸ਼ਾ ਤਸਕਰ ਨੂੰ ਕਾਬੂ ਵੀ ਕਰ ਲਿਆ ਹੈ। ਮੌਕੇ ਉੱਤੇ ਮੌਜੂਦ ਪੁਲਿਸ ਅਫਸਰਾਂ ਮੁਤਾਬਿਕ ਮੁਲਜ਼ਮ ਨੇ ਪਹਿਲਾਂ ਪੁਲਿਸ ਉੱਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਨੂੰ ਗੋਲੀ ਵੱਜੀ ਹੈ।

ਮੁਲਜ਼ਮ ਦੀ ਲੱਤ 'ਚ ਲੱਗੀ ਗੋਲ਼ੀ (ETV BHARAT (ਪੱਤਰਕਾਰ,ਤਰਨ ਤਾਰਨ))

ਨਾਕੇ ਤੋਂ ਫਰਾਰ ਹੋਇਆ ਸੀ ਮੁਲਜ਼ਮ

ਪੁਲਿਸ ਦੇ ਸੀਨੀਅਰ ਅਫਸਰਾਂ ਦੀ ਮੰਨੀਏ ਤਾਂ ਨਾਕੇ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਰਾਤ ਸਮੇਂ ਜਦੋਂ ਨਸ਼ਾ ਤਸਕਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾ ਮੁਲਜ਼ਮ ਨੇ ਰੁਕਣ ਦੀ ਬਜਾਏ ਨਾਕੇ ਦੀ ਬੇਰੀਕੇਡਿੰਗ ਤੋੜਦਿਆਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅਗਲੇ ਨਾਕੇ ਉੱਤੇ ਤਾਇਨਾਤ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਗਿਆ ਅਤੇ ਪੁਲਿਸ ਨੇ ਮੁਲਜ਼ਮ ਨੂੰ ਘੇਰ ਲਿਆ। ਇਸ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਨੂੰ ਪੁਲਿਸ ਨੇ ਕਾਰ ਵਿੱਚੋਂ ਉਤਰ ਕੇ ਆਤਮ ਸਮਰਪਣ ਕਰਨ ਦਾ ਇਸ਼ਾਰਾ ਕੀਤਾ ਪਰ ਮੁਲਜ਼ਮ ਨੇ ਕਾਰ ਵਿੱਚੋਂ ਉਤਰ ਕੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ।

ਏਐੱਸਾਈ ਦੀ ਪੱਗ ਨੂੰ ਛੂਹ ਕੇ ਨਿਕਲੀ ਗੋਲ਼ੀ

ਪੁਲਿਸ ਮੁਤਾਬਿਕ ਨਸ਼ਾ ਤਸਕਰ ਨੇ ਸਰੰਡਰ ਕਰਨ ਦੀ ਬਜਾਏ ਜਦੋਂ ਪੁਲਿਸ ਉੱਤੇ ਦੋ ਰਾਊਂਡ ਫਾਇਰ ਕੀਤੇ ਤਾਂ ਇੱਕ ਗੋਲੀ ਏਐੱਸਆਈ ਦੀ ਪੱਗ ਨੂੰ ਛੂਹ ਕੇ ਨਿਕਲ ਗਈ। ਇਸ ਤੋਂ ਬਾਅਦ ਮੁਸਤੈਦੀ ਨਾਲ ਜਵਾਬੀ ਫਾਇਰਿੰਗ ਕਰਦਿਆਂ ਪੁਲਿਸ ਨੇ ਨਸ਼ਾ ਤਸਕਰ ਦੀ ਲੱਤ ਨੂੰ ਨਿਸ਼ਾਨਾ ਬਣਾਇਆ ਅਤੇ ਲੱਤ ਵਿੱਚ ਗੋਲੀ ਲੱਗਣ ਨਾਲ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬਰਾਮਦਗੀ ਅਤੇ ਪਛਾਣ

ਪੁਲਿਸ ਨੇ ਨਸ਼ਾ ਤਸਕਰ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਕਰਨ ਦੇ ਨਾਲ ਇੱਕ ਕਾਰ ਵੀ ਜ਼ਬਤ ਕੀਤੀ ਹੈ। ਮੁਲਜ਼ਮ ਦੀ ਪਛਾਣ ਲਵਕਰਨ ਸਿੰਘ ਵਾਸੀ ਬਾਕੀਪੁਰ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਨਸ਼ਾ ਤਸਕਰ ਹੋਰ ਮਾਮਲਿਆਂ ਵਿੱਚ ਅੱਤ ਲੋੜੀਂਦਾ ਸੀ ਅਤੇ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.