ETV Bharat / entertainment

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਜਦਾ ਕਰਨ ਸ਼੍ਰੀ ਫਤਹਿਗੜ੍ਹ ਸਾਹਿਬ ਪੁੱਜੇ ਗਿੱਪੀ ਗਰੇਵਾਲ ਦੇ ਬੇਟੇ ਅਤੇ ਪਤਨੀ, ਸਾਂਝੀਆਂ ਕੀਤੀਆਂ ਤਸਵੀਰਾਂ - GIPPY GREWAL WIFE AND SON

ਹਾਲ ਹੀ ਵਿੱਚ ਗਿੱਪੀ ਗਰੇਵਾਲ ਦੀ ਪਤਨੀ ਅਤੇ ਬੇਟੇ ਸ਼੍ਰੀ ਫਤਹਿਗੜ੍ਹ ਸਾਹਿਬ ਪੁੱਜੇ, ਜਿੱਥੋਂ ਦੀਆਂ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Gippy Grewal Wife And Son
ਗਿੱਪੀ ਗਰੇਵਾਲ ਦੀ ਪਤਨੀ ਅਤੇ ਬੇਟੇ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : 12 hours ago

ਚੰਡੀਗੜ੍ਹ: ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਦੇ ਹੋਣਹਾਰ ਸਪੁੱਤਰ ਅਤੇ ਪ੍ਰਤਿਭਾਵਾਨ ਬਾਲ ਅਦਾਕਾਰ ਸ਼ਿੰਦਾ ਗਰੇਵਾਲ ਅਪਣੀ ਮਾਂ ਰਵਨੀਤ ਕੌਰ ਗਰੇਵਾਲ ਅਤੇ ਦੋਨੋਂ ਭਰਾਵਾਂ ਗੁਰਬਾਜ਼ ਸਿੰਘ ਗਰੇਵਾਲ ਅਤੇ ਏਕਮ ਸਿੰਘ ਗਰੇਵਾਲ ਸਮੇਤ ਸ਼੍ਰੀ ਫਤਹਿਗੜ੍ਹ ਸਾਹਿਬ ਪੁੱਜੇ, ਜਿਸ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ-ਏ-ਦੀਦਾਰ ਵੀ ਕੀਤੇ।

ਸ਼ਹਾਦਤ ਦਿਵਸ ਸਮਾਰੋਹਾਂ ਦੀ ਜਾਰੀ ਲੜੀ ਅਧੀਨ ਇੱਥੇ ਪੁੱਜੇ ਸ਼ਿੰਦਾ ਗਰੇਵਾਲ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨ ਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਅਤੇ ਗੁ. ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨਾਂ ਵਿਖੇ ਵੀ ਸੱਜਦਾ ਕੀਤਾ ਗਿਆ।

ਪੰਜਾਬੀ ਸਿਨੇਮਾ ਦੇ ਚਰਚਿਤ ਅਤੇ ਸਫ਼ਲ ਬਾਲ ਅਦਾਕਾਰ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਸ਼ਿੰਦਾ ਗਰੇਵਾਲ, ਜੋ ਕੈਨੇਡਾ ਵਿਖੇ ਵਸੇਂਦਾ ਰੱਖਣ ਦੇ ਬਾਵਜੂਦ ਅਪਣੀਆਂ ਅਸਲ ਜੜ੍ਹਾਂ ਨਾਲ ਬਰਾਬਰਤਾ ਨਾਲ ਜੁੜੇ ਹੋਏ ਹਨ, ਜਿਸ ਦਾ ਅਹਿਸਾਸ ਉਨ੍ਹਾਂ ਦੇ ਲਗਾਤਾਰ ਕੀਤੇ ਜਾ ਰਹੇ ਪੰਜਾਬ ਅਤੇ ਇੱਥੋਂ ਦੇ ਇਤਿਹਾਸਿਕ ਅਸਥਾਨਾਂ ਦੇ ਦੌਰੇ ਵੀ ਭਲੀਭਾਂਤ ਕਰਵਾ ਰਹੇ ਹਨ।

ਉਕਤ ਫੇਰੇ ਦੌਰਾਨ ਜੋੜ ਮੇਲੇ ਨਾਲ ਸੰਬੰਧਤ ਇਤਿਹਾਸ ਜਾਣਨ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆਏ ਸ਼ਿੰਦਾ ਗਰੇਵਾਲ, ਜਿੰਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ ਅੱਜਕੱਲ੍ਹ ਇਸੇ ਧਰਤੀ ਉਪਰ ਆਉਣ ਪੰਜਾਬੀ ਫਿਲਮ 'ਅਕਾਲ' ਦੀ ਸ਼ੂਟਿੰਗ ਨੂੰ ਆਖਰੀ ਛੋਹਾਂ ਦੇ ਰਹੇ ਹਨ, ਜਿਸ ਦਾ ਨਿਰਮਾਣ ਉਨ੍ਹਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਅਧੀਨ ਕੀਤਾ ਜਾ ਰਿਹਾ ਹੈ, ਜਿਸ ਕਿ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.