ETV Bharat / entertainment

Film kali jotta collection: ਲੋਕਾਂ ਦੇ ਦਿਲਾਂ ਉਤੇ ਛਾਅ ਗਈ ਹੈ 'ਕਲੀ ਜੋਟਾ', ਇਥੇ ਪੂਰੀ ਕਮਾਈ ਅਤੇ ਬਜਟ ਜਾਣੋ!

2023 ਦੀ ਪਹਿਲੀ ਰਿਲੀਜ਼ ਹੋਈ ਪੰਜਾਬੀ ਫਿਲਮ 'ਕਲੀ ਜੋਟਾ' ਨੇ ਜ਼ਬਰਦਸਤ ਕਮਾਈ ਕਰਕੇ ਪੰਜਾਬੀ ਦੀਆਂ ਚੰਗੀਆਂ ਫਿਲਮਾਂ ਵਿੱਚ ਜਗ੍ਹਾਂ ਬਣਾ ਲਈ ਹੈ। ਫਿਲਮ ਨੇ ਹੁਣ ਤੱਕ ਕਿੰਨੀ ਕਮਾਈ ਕੀਤੀ ਅਤੇ ਕੀ ਫਿਲਮ ਦਾ ਬਜਟ ਸੀ, ਆਓ ਇਥੇ ਸਭ ਕੁੱਝ ਜਾਣੀਏ...।

Film kali jotta collection
Film kali jotta collection
author img

By

Published : Feb 22, 2023, 12:54 PM IST

ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਔਰਤ ਦੁਆਰਾ ਫਿਲਮ ਦੀ ਕਹਾਣੀ ਲਿਖੀ ਗਈ ਸੀ, ਜੀ ਹਾਂ...ਅਸੀਂ 3 ਫਰਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਕਲੀ ਜੋਟਾ' ਬਾਰੇ ਗੱਲ਼ ਕਰ ਰਹੇ ਹਾਂ, ਅੱਜ ਫਿਲਮ ਆਪਣੇ ਰਿਲੀਜ਼ ਦੇ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਪਰ ਪੰਜਾਬੀ ਸਿਨੇਮਾਘਰਾਂ ਵਿੱਚ ਅਜੇ ਵੀ 'ਕਲੀ ਜੋਟਾ' ਦਾ ਜਾਦੂ ਬਰਕਰਾਰ ਹੈ। ਫਿਲਮ ਨੇ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ।

ਬਜਟ ਅਤੇ ਕਲੈਕਸ਼ਨ: ਹੁਣ ਅਸੀਂ ਜੇਕਰ ਫਿਲਮ ਦੀ ਕਮਾਈ ਦੀ ਗੱਲ਼ ਕਰੀਏ ਤਾਂ ਫਿਲਮ ਨੇ ਹੁਣ 30 ਕਰੋੜ ਤੋਂ ਵੱਧ ਕਮਾਈ ਕਰ ਲਈ ਹੈ, ਜੋ ਕਿ ਪੰਜਾਬੀ ਫਿਲਮ ਜਗਤ ਲਈ ਵੱਡੀ ਅਤੇ ਖੁਸ਼ੀ ਦੀ ਗੱਲ ਹੈ। ਫਿਲਮ ਦੇ ਨਿਰਦੇਸ਼ਕ ਵਿਜੇ ਅਰੋੜਾ ਨੇ ਦੋ ਵਾਰ ਫਿਲਮ ਦਾ ਕਲੈਕਸ਼ਨ ਡਾਟਾ ਸਾਂਝਾ ਕੀਤਾ ਸੀ, ਰਿਲੀਜ਼ ਦੇ 10 ਦਿਨ ਬਾਅਦ ਫਿਲਮ ਨੇ 13.44 ਕਰੋੜ ਦੀ ਕਮਾਈ ਕੀਤੀ ਸੀ ਅਤੇ ਰਿਲੀਜ਼ ਦੇ ਦੂਜੇ ਹਫ਼ਤੇ ਪੂਰਾ ਕਲੈਕਸ਼ਨ 25.41 ਕਰੋੜ ਹੋ ਗਿਆ ਸੀ ਅਤੇ ਹੁਣ ਰਿਪੋਰਟਾਂ ਮੁਤਾਬਕ ਅੰਦਾਜ਼ਾ ਲਾ ਸਕਦੇ ਹਾਂ ਕਿ ਫਿਲਮ ਨੇ 30 ਕਰੋੜ ਨੂੰ ਪਾਰ ਕਰ ਲਿਆ ਹੈ। ਫਿਲਮ ਦੇ ਬਜਟ ਦੀ ਗੱਲ਼ ਕਰੀਏ ਤਾਂ 6 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ ਧਮਾਕੇਦਾਰ ਕਮਾਈ ਕੀਤੀ ਹੈ।

ਫਿਲਮ ਦੀ ਸਟਾਰ ਕਾਸਟ: ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਇਸ ਫਿਲਮ ਵਿੱਚ ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਦੇਵਗਨ, ਬਲਵਿੰਦਰ ਬੁਲੇਟ ਆਦਿ ਨਜ਼ਰ ਆਏ ਹਨ।

ਫਿਲਮ ਦੀ ਕਹਾਣੀ: ਫਿਲਮ ਦੀ ਕਹਾਣੀ ਇੱਕ ਅਜਿਹੀ ਔਰਤ ਦੀ ਹੈ, ਜੋ ਆਪਣੇ ਸੁਪਨੇ, ਆਪਣੀ ਆਜ਼ਾਦੀ ਨੂੰ ਬਹੁਤ ਪਸੰਦ ਕਰਦੀ ਹੈ, ਪਰ ਉਸ ਦੀ ਇਹ ਖੁਸ਼ੀ ਦੁੱਖ ਦਰਦ, ਮਾਨਸਿਕ ਬਿਮਾਰੀ ਵਿੱਚ ਬਦਲ ਜਾਂਦੀ ਹੈ, ਫਿਲਮ ਇਹ ਦੱਸਣ ਦੀ ਕੋਸ਼ਿਸ ਕਰਦੀ ਹੈ ਕਿ ਰੇਪ ਦੀ ਸਜ਼ਾ ਦੇ ਨਾਲ ਨਾਲ, ਔਰਤਾਂ ਉਤੇ ਮਾਨਸਿਕ ਤਸੀਹੇ ਦੇਣ ਵਾਲੇ ਵਿਅਕਤੀਆਂ ਲਈ ਵੀ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਫਿਲਮ ਵਿੱਚ ਨੀਰੂ ਨੇ ਰਾਬੀਆ, ਸਤਿੰਦਰ ਸਰਤਾਜ ਨੇ ਦੀਦਾਰ ਅਤੇ ਵਾਮਿਕਾ ਨੇ ਅਨੰਤ ਕੌਰ ਜੋ ਕਿ ਪੇਸ਼ੇ ਵਜੋਂ ਵਕੀਲ ਹੁੰਦੀ ਹੈ ਦਾ ਕਿਰਦਾਰ ਨਿਭਾਇਆ।

ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਨੇ ਕੀਤਾ ਹੈ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਦਿਲਚਸਪ ਗੱਲ਼ ਇਹ ਹੈ ਕਿ ਹਰਿੰਦਰ ਕੌਰ ਪੰਜਾਬੀ ਦੀ ਪਹਿਲੀ ਔਰਤ ਫਿਲਮ ਲੇਖਿਕਾ ਬਣ ਗਈ ਹੈ।

ਇਹ ਵੀ ਪੜ੍ਹੋ: Sonam Bajwa: ਸੋਨਮ ਬਾਜਵਾ ਨੇ ਚੱਲਦੇ ਸ਼ੋਅ ਵਿੱਚ ਕਪਿਲ ਸ਼ਰਮਾ ਨੂੰ ਕੀਤਾ ਅਜਿਹਾ ਮਜ਼ਾਕ, ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.