ਚੰਡੀਗੜ੍ਹ: 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਪਹਿਲਾਂ ਗੀਤ ‘ਗੇੜਾ’ ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਵੱਲੋਂ ਪਲੇਬੈਕ ਕੀਤਾ ਗਿਆ ਹੈ। ‘ਵੇਸਟਾ ਵੰਡਰ ਮੋਸ਼ਨ ਪਿਕਚਰਜ਼’ ਅਤੇ ‘ਅੰਬਰਸਰੀਏ ਪ੍ਰੋਡੋਕਸ਼ਨਜ਼’ ਦੇ ਬੈਨਰਜ਼ ਅਧੀਨ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਲੱਡਾ ਸਿਆਂ ਘੁੰਮਣ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਲੇਖਕ ਕਰਨ ਸੰਧੂ ਅਤੇ ਧੀਰਜ ਕੁਮਾਰ, ਸਿਨੇਮਾਟੋਗ੍ਰਾਫ਼ਰ ਮਨੋਜ ਸਾਅ, ਕੋਰਿਓਗ੍ਰਾਫ਼ਰ ਰਿਚੀ ਬਰਟਨ ਹਨ।
- " class="align-text-top noRightClick twitterSection" data="">
ਇਸੇ ਮਹੀਨੇ 14 ਜੁਲਾਈ ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿਚ ਹਰੀਸ਼ ਵਰਮਾ ਅਤੇ ਸਿੰਮੀ ਚਹਿਲ ਲੀਡ ਭੂਮਿਕਾ ਅਦਾ ਕਰ ਰਹੇ ਹਨ। ਫਿਲਮ ਦਾ ਨਿਰਮਾਣ ਜਤਿੰਦਰ ਸਿੰਘ ਲਵਲੀ ਅਤੇ ਸਹਿ ਨਿਰਮਾਤਾ ਧੀਰਜ ਕੁਮਾਰ ਅਤੇ ਕਰਨ ਸੰਧੂ ਵੱਲੋਂ ਸੁਯੰਕਤ ਰੂਪ ਵਿਚ ਕੀਤਾ ਗਿਆ ਹੈ, ਜਦਕਿ ਇਸ ਫਿਲਮ ਦਾ ਵਰਲਡਵਾਈਡ ਡਿਸਟੀਬਿਊਸ਼ਨ ਅਮਰਿੰਦਰ ਗਿੱਲ ਦੇ ਘਰੇਲੂ ਪ੍ਰੋੋਡੋਕਸ਼ਨ, ਮਿਊਜ਼ਿਕ ਅਤੇ ਡਿਸਟੀਬਿਊਸ਼ਨਜ਼ ਬੈਨਰਜ਼ ‘ਰਿਦਮ ਬੁਆਏਜ਼’ ਦੁਆਰਾ ਕੀਤਾ ਜਾਵੇਗਾ।
- Harish Magon Death: 'ਗੋਲਮਾਲ' ਅਤੇ 'ਨਮਕ ਹਲਾਲ' 'ਚ ਸ਼ਾਨਦਾਰ ਕਿਰਦਾਰ ਨਿਭਾਉਣ ਵਾਲੇ ਹਰੀਸ਼ ਮਗਨ ਦਾ ਹੋਇਆ ਦੇਹਾਂਤ, ਸਿਨੇ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਦਿੱਤੀ ਸ਼ਰਧਾਂਜਲੀ
- Satyaprem Ki Katha Box Office Collection Day 4: ਲੋਕਾਂ ਦੇ ਦਿਲਾਂ 'ਤੇ ਰਾਜ਼ ਕਰ ਰਹੀ ਹੈ ਫਿਲਮ 'ਸੱਤਿਆਪ੍ਰੇਮ ਕੀ ਕਥਾ', ਚੌਥੇ ਦਿਨ ਕੀਤੀ ਇੰਨੀ ਕਮਾਈ
- Carry on Jatta 3: ਫਿਲਮ 'ਕੈਰੀ ਆਨ ਜੱਟਾ 3' 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ, ਨਿਰਮਾਤਾਵਾਂ ਖਿਲਾਫ਼ ਸ਼ਿਕਾਇਤ ਦਰਜ
ਪੰਜਾਬ ਦੇ ਇਤਿਹਾਸਿਕ, ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜ਼ਿਆਦਾਤਰ ਫਿਲਮਾਈ ਗਈ ਇਸ ਪਰਿਵਾਰਿਕ-ਡਰਾਮਾ-ਕਾਮੇਡੀ ਫਿਲਮ ਦੁਆਰਾ ਲਾਡਾ ਸਿਆਂ ਘੁੰਮਣ ਵੀ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਕਤ ਫਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤ ਸੰਬੰਧੀ ਫਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਗੀਤਕਾਰ ਡੀ.ਆਰਪ ਵੱਲੋਂ ਬਹੁਤ ਹੀ ਭਾਵਨਾਤਮਕ ਸ਼ਬਦਾਂ ਦੁਆਲੇ ਬੁਣੇ ਗਏ ਅਤੇ ਦਿ ਬੋਸ ਵੱਲੋਂ ਸੰਗੀਤਬੱਧ ਕੀਤੇ ਗਏ ਇਸ ਗੀਤ ਨੂੰ ਗੁਰਨਾਮ ਭੁੱਲਰ ਵੱਲੋਂ ਖੁੰਬ ਕੇ ਗਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਪਲੇਬੈਕ ਕੀਤਾ ਗਿਆ ਇਹ ਗਾਣਾ ਫਿਲਮ ਦਾ ਖਾਸ ਆਕਰਸ਼ਨ ਵੀ ਕਿਹਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦਾ ਸੈਟਅੱਪ ਚਾਹੇ ਮੇਨ ਸਟਰੀਮ ਸਿਨੇਮਾ ਆਧਾਰਿਤ ਰੱਖਿਆ ਗਿਆ ਹੈ, ਪਰ ਇਸ ਦੀ ਕਹਾਣੀ ਤੋਂ ਲੈ ਕੇ ਹਰ ਪੱਖ ਚਾਹੇ ਉਹ ਗੀਤ, ਸੰਗੀਤ ਹੋਵੇ ਜਾਂ ਨਿਰਦੇਸ਼ਨ ਹਰ ਪਹਿਲੂ ਦਰਸ਼ਕਾਂ ਨੂੰ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਏਗਾ। ਉਨ੍ਹਾਂ ਦੱਸਿਆ ਕਿ ਫਿਲਮ ਦਾ ਤਕਰੀਬਨ ਹਰ ਗੀਤ ਵੱਖੋਂ ਵੱਖਰੇ ਰੰਗਾਂ ਨਾਲ ਅੋਤ ਪੋਤ ਰੱਖਿਆ ਗਿਆ ਹੈ, ਜਿੰਨ੍ਹਾਂ ਵਿਚਲੇ ਸ਼ਬਦ ਪਿਆਰ, ਸਨੇਹ ਭਰੀਆਂ ਭਾਵਨਾਵਾਂ ਦੇ ਨਾਲ ਨਾਲ ਆਪਸੀ ਰਿਸ਼ਤਿਆਂ ਦੀ ਅਪਣੱਤ ਵੀ ਬਿਆਨ ਕਰਨਗੇ।
ਤਕਨੀਕੀ ਪੱਖੋਂ ਉਚ ਗੁਣਵੱਤਾ ਅਧੀਨ ਬਣਾਈ ਗਈ ਇਸ ਫਿਲਮ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਨਾਲ ਜੁੜੇ ਜਿਆਦਾਤਰ ਚਿਹਰੇ ਪਹਿਲੀ ਵਾਰ ਆਪਣੀ ਸਿਨੇਮਾ ਸਿਰਜਨਾਤਮਕਤਾ ਦਾ ਪ੍ਰਗਟਾਵਾ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਿਨਾਂ ਕਿਸੇ ਫਿਲਮੀ ਮਿਆਰ ਸਮਝੌਤੇ ਇਸ ਫਿਲਮ ਨੂੰ ਹਰ ਪੱਖੋਂ ਬੇਹਤਰੀਨ ਬਣਾਉਣ ਲਈ ਤਨਦੇਹੀ ਅਤੇ ਜਨੂੰਨੀਅਤ ਨਾਲ ਇਸ ਨੂੰ ਸੋਹਣੇ ਮੁਹਾਂਦਰੇ ਅਧੀਨ ਢਾਲਿਆ ਗਿਆ ਹੈ, ਜਿਸ ਦੇ ਮੱਦੇਨਜ਼ਰ ਹੀ ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਦਰਸ਼ਕਾਂ ਵੱਲੋਂ ਖਾਸੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਹੈ।