ਚੰਡੀਗੜ੍ਹ: ਪੰਜਾਬ ਦੇ ਕਈ ਅਜਿਹੇ ਅਦਾਕਾਰ ਅਤੇ ਅਦਾਕਾਰਾਂ ਹਨ ਜੋ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਹਨ। ਉਨ੍ਹਾਂ ਵਿਚੋਂ ਇਕ ਸੋਨਮ ਬਾਜਵਾ ਹੈ, ਜਿਸ ਨੂੰ ਪੰਜਾਬੀ ਫਿਲਮਾਂ ਦੀ 'ਦੀਪਿਕਾ ਪਾਦੂਕੋਣ' ਕਿਹਾ ਜਾਂਦਾ ਹੈ। ਤੁਸੀਂ ਸੋਨਮ ਬਾਜਵਾ ਨੂੰ ਯਕੀਨਨ ਬਿਕਨੀ ਵਿੱਚ ਬੀਚ ਉਤੇ ਜ਼ਰੂਰ ਦੇਖਿਆ ਹੋਵੇਗਾ, ਪਰ ਕੀ ਤੁਸੀਂ ਅਦਾਕਾਰਾ ਨੂੰ ਚਮਕਦੀ ਡਰੈੱਸ ਵਿੱਚ ਬੀਚ ਉਤੇ ਪੋਜ਼ ਦਿੰਦੇ ਹੋਏ ਦੇਖਿਆ ਹੈ? ਜੇਕਰ ਨਹੀਂ ਤਾਂ ਆਓ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਅਜਿਹੀ ਹੀ ਵੀਡੀਓ ਦਿਖਾਵਾਂਗੇ।
- " class="align-text-top noRightClick twitterSection" data="
">
ਦਰਅਸਲ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ' ਕਿੰਨਾ ਦਿਨ ਸੀ...ਮੇਰੇ ਪਸੰਦੀਦਾ @aviraj ਦੁਆਰਾ ਸ਼ੂਟ ਕੀਤਾ ਗਿਆ, ਵਾਲ, ਮੇਕਅੱਪ, ਸਟਾਈਲਿੰਗ ਅਤੇ ਸਿਰਜਣਾਤਮਕ ਦਿਸ਼ਾ ਤੁਹਾਡੇ ਦੁਆਰਾ ਸੱਚਮੁੱਚ।' ਵੀਡੀਓ ਵਿੱਚ ਸੋਨਮ ਬਾਜਵਾ ਨੇ ਲਾਲ ਰੰਗ ਦੀ ਚਮਕਦੀ ਡਰੈੱਸ ਪਾ ਰੱਖੀ ਹੈ, ਜੋ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਫਿਲਮਾਂ 'ਚ ਹੀ ਨਹੀਂ ਸੋਨਮ ਬਾਜਵਾ ਨੇ ਬੀਚ 'ਤੇ ਵੀ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
- " class="align-text-top noRightClick twitterSection" data="
">
ਹੁਣ ਜਦੋਂ ਹੀ ਵੀਡੀਓ ਨੂੰ ਅਦਾਕਾਰਾ ਨੇ ਅਪਲੋਡ ਕੀਤਾ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਉਤੇ ਤੂਫਾਨ ਲਿਆ ਦਿੱਤਾ, ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ। ਇੱਕ ਨੇ ਲਿਖਿਆ 'ਮੋਬਾਈਲ ਹੈਂਗ ਕਰ ਗਿਆ ਯਰ', ਇੱਕ ਹੋਰ ਨੇ ਲਿਖਿਆ 'ਭਾਰਤ ਦਾ ਰਾਸ਼ਟਰੀ ਕ੍ਰਸ਼, ਕਿੰਨੀ ਸੋਹਣੀ ਲੱਗ ਰਹੀ ਇਹ।' ਇਨ੍ਹਾਂ ਤਸਵੀਰਾਂ 'ਤੇ ਇਕ ਯੂਜ਼ਰ ਨੇ ਲਿਖਿਆ 'ਕੌਣ ਕਹਿੰਦਾ ਹੈ ਪਾਣੀ ਅੱਗ ਨਹੀਂ ਫੜ ਸਕਦਾ'।
ਸੋਨਮ ਬਾਰੇ ਕੁੱਝ ਦਿਲਚਸਪ ਗੱਲਾਂ: ਸੋਨਮ ਬਾਜਵਾ ਹਿੰਦੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਅਤੇ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਵੀ ਲਾਈਮਲਾਈਟ 'ਚ ਆਉਂਦੀ ਹੈ। ਸੋਨਮ ਬਾਜਵਾ ਕਈ ਸੁੰਦਰਤਾ ਮੁਕਾਬਲੇ ਜਿੱਤ ਚੁੱਕੀ ਹੈ। ਸੋਨਮ ਨੇ ਆਪਣਾ ਏਅਰਹੋਸਟੈੱਸ ਕਰੀਅਰ ਛੱਡ ਕੇ ਫਿਲਮਾਂ 'ਚ ਐਂਟਰੀ ਕਰਨ ਦਾ ਫੈਸਲਾ ਕੀਤਾ ਸੀ। ਸੋਨਮ ਦੇ ਇੰਸਟਾਗ੍ਰਾਮ ਪੇਜ 'ਤੇ 9.7 ਮਿਲੀਅਨ ਫਾਲੋਅਰਜ਼ ਹਨ।
- " class="align-text-top noRightClick twitterSection" data="
">
ਇਸ ਤੋਂ ਪਹਿਲਾਂ ਸੋਨਮ ਬਾਜਵਾ ਦੇ ਹੌਟ ਅਵਤਾਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਸਨ। ਉਹਨਾਂ ਤਸਵੀਰਾਂ ਅਤੇ ਵੀਡੀਓ ਵਿੱਚ ਅਦਾਕਾਰਾ ਨੇ ਕਾਲੀ ਡਰੈੱਸ ਪਾ ਰੱਖੀ ਸੀ। ਜੋ ਮਿੰਟਾਂ ਵਿੱਚ ਹੀ ਇੰਟਰਨੈੱਟ ਉਤੇ ਵਾਇਰਲ ਹੋ ਗਈ ਸੀ।
ਇਹ ਵੀ ਪੜ੍ਹੋ:Kali Jotta Collection: ਪੰਜਾਬੀ ਦੀਆਂ ਪਹਿਲੀਆਂ 10 ਹਿੱਟ ਫਿਲਮਾਂ 'ਚ ਸ਼ਾਮਿਲ ਹੋਈ 'ਕਲੀ ਜੋਟਾ', ਹੁਣ ਤੱਕ ਕੀਤੀ ਇੰਨੀ ਕਮਾਈ