ETV Bharat / entertainment

Threat To Karan Aujla and Sherry Mann: ਜੱਸਾ ਗਰੁੱਪ ਨੇ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਦਿੱਤੀ ਧਮਕੀ, ਕਿਹਾ-'ਹਿਸਾਬ ਕਰਾਂਗੇ' - Karan Aujla latest news

ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਬੰਬੀਹਾ ਗੈਂਗ ਨਾਲ ਸੰਬੰਧ ਰੱਖਣ ਵਾਲੇ ਜੱਸਾ ਗਰੁੱਪ ਵੱਲੋਂ ਫੇਸਬੁੱਕ 'ਤੇ ਧਮਕੀ ਦਿੱਤੀ ਗਈ ਹੈ। ਜੱਸਾ ਗਰੁੱਪ ਨੇ ਲਿਖਿਆ ਹੈ ਕਿ ਕਰਨ ਔਜਲਾ ਅਤੇ ਸ਼ੈਰੀ ਮਾਨ ਭਾਵੇਂ ਜਿੰਨਾ ਮਰਜ਼ੀ ਸਪੱਸ਼ਟੀਕਰਨ ਦਿੰਦੇ ਰਹਿਣ, ਪਰ ਉਹ ਇਹਨਾਂ ਦਾ ਹਿਸਾਬ ਜ਼ਰੂਰ ਕਰਨਗੇ।

Threat To Karan Aujla and Sherry Mann
Threat To Karan Aujla and Sherry Mann
author img

By

Published : Apr 29, 2023, 1:11 PM IST

ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਕਈ ਦਿਨਾਂ ਤੋਂ ਕਈ ਮੁੱਦਿਆਂ ਕਾਰਨ ਸੁਰਖ਼ੀਆਂ ਵਿੱਚ ਬਣੇ ਹੋਏ ਹਨ, ਹੁਣ ਇੱਕ ਵਾਰ ਫਿਰ ਗਾਇਕ ਚਰਚਾ ਦਾ ਵਿਸ਼ਾ ਬਣ ਗਏ ਹਨ ਕਿਉਂਕਿ ਗਾਇਕ ਨੂੰ ਬੰਬੀਹਾ ਗੈਂਗ ਨਾਲ ਸੰਬੰਧ ਰੱਖਣ ਵਾਲੇ ਜੱਸਾ ਗਰੁੱਪ ਵੱਲੋਂ ਫੇਸਬੁੱਕ 'ਤੇ ਧਮਕੀ ਦਿੱਤੀ ਗਈ ਹੈ।

ਦੱਸ ਦੇਈਏ ਕਿ ਕੈਲੀਫੋਰਨੀਆ 'ਚ ਆਯੋਜਿਤ ਪ੍ਰੋਗਰਾਮ ਦੀ ਵੀਡੀਓ 'ਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਕਰਨ ਔਜਲਾ ਨਾਲ ਸਟੇਜ 'ਤੇ ਨਜ਼ਰ ਆਇਆ। ਉਦੋਂ ਤੋਂ ਬੰਬੀਹਾ ਗੈਂਗ ਸਰਗਰਮ ਹੋ ਗਿਆ ਹੈ। ਜੱਸਾ ਗਰੁੱਪ ਨੇ ਲਿਖਿਆ ਕਿ 'ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਪਰਿਵਾਰ ਦਾ ਫਾਇਦਾ ਉਠਾਇਆ ਹੈ। ਗਰੁੱਪ ਨੇ ਲਿਖਿਆ ਕਿ ਮੀਡੀਆ ਨੇ ਵੀ ਲਾਰੈਂਸ ਦਾ ਇੰਟਰਵਿਊ ਲੈ ਕੇ ਮਸ਼ਹੂਰ ਕਰ ਦਿੱਤਾ ਹੈ। ਲਾਰੈਂਸ ਕਦੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ ਅਤੇ ਕਦੇ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਦਿੰਦਾ ਹੈ।'

ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਧਮਕੀ
ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਧਮਕੀ

ਜੱਸਾ ਗਰੁੱਪ ਦੀ ਪੋਸਟ: ਗਰੁੱਪ ਨੇ ਲਿਖਿਆ ਕਿ 'ਲਾਰੈਂਸ ਦੇ ਚੋਰ ਭਰਾ ਨੂੰ ਮੀਡੀਆ ਨੇ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਨਾਲ ਨੱਚ ਦੇ ਦੇਖ ਲਿਆ, ਇਹਨਾਂ ਦੋਨਾਂ ਨੂੰ ਮੇਰੀ ਇੱਕ ਸਲਾਹ ਹੈ ਕਿ ਤੁਹਾਡਾ ਵੀ ਹਿਸਾਬ ਕਰਾਂਗੇ, ਜਿੰਨੀਆਂ ਸਫਾਈਆਂ ਦੇਣੀਆਂ ਦੇ ਦੇਵੋ, ਜਿਨਾਂ ਨੱਚਣਾ ਨੱਚ ਲਓ।'

ਅੱਗੇ ਲਿਖਿਆ 'ਲਾਰੈਂਸ ਅਜਿਹਾ ਵਿਅਕਤੀ ਹੈ ਜੋ ਦੂਜੇ ਲੋਕਾਂ 'ਤੇ ਨਿਰਭਰ ਕਰਦਾ ਹੈ। ਉਹ ਖੁਦ ਚੂਹੇ ਵਾਂਗ ਮੋਰੀ ਵਿਚ ਲੁੱਕ ਕੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਲਾਰੈਂਸ ਅਤੇ ਉਸਦੇ ਭਰਾ ਅਨਮੋਲ ਨੇ ਚੋਰੀ ਕਰਨੀ ਛੱਡ ਦਿੱਤੀ ਅਤੇ ਪੰਜਾਬੀ ਗਾਇਕਾਂ ਨਾਲ ਨੱਚਣਾ ਸ਼ੁਰੂ ਕਰ ਦਿੱਤਾ, ਉਹ ਵੀ ਅਮਰੀਕਾ ਵਿੱਚ। ਹੁਣ ਗੋਲਡੀ ਬਰਾੜ ਰਹਿ ਗਿਆ ਹੈ, ਕੱਲ੍ਹ ਨੂੰ ਉਹ ਵੀ ਉਸ ਨਾਲ ਨੱਚਦਾ ਨਜ਼ਰ ਆਵੇਗਾ। ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਮਿਲਣ ਦੀ ਗੱਲ ਹੈ, ਉਹ ਜ਼ਰੂਰ ਕਰਵਾਉਣਗੇ। ਬਾਕੀ ਸਿੱਧੂ ਦੇ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦਾ ਹਿਸਾਬ ਲਿਆ ਜਾਵੇਗਾ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।'

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕਈ ਅਜਿਹੇ ਮਾਮਲੇ ਹਨ, ਜਿਹਨਾਂ ਉਤੇ ਗਾਇਕ ਕਰਨ ਔਜਲਾ ਲਗਾਤਾਰ ਸਫਾਈਆਂ ਦੇ ਰਹੇ ਹਨ, ਬੀਤੇ ਦਿਨੀਂ ਸ਼ਾਰਪ ਘੁੰਮਣ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕਰਨ ਔਜਲਾ ਨੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕੀ ਮੇਰਾ ਨਾਂ ਇਹਨਾਂ ਸਭ ਚੀਜ਼ਾਂ ਨਾਲ ਨਾ ਜੋੜੋ। ਨਹੀਂ ਤਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ।

ਇਹ ਵੀ ਪੜ੍ਹੋ: Sharpy Ghuman Arrest Case: ਸ਼ਾਰਪੀ ਘੁੰਮਣ ਨਾਲ ਨਾਂ ਜੋੜਨ ਕਾਰਨ ਭੜਕੇ ਕਰਨ ਔਜਲਾ, ਕਿਹਾ-'ਮੈਂ ਕਰਾਂਗਾ ਕੇਸ'

ETV Bharat Logo

Copyright © 2025 Ushodaya Enterprises Pvt. Ltd., All Rights Reserved.