ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਅਜ਼ੀਮ ਫਨਕਾਰ ਵਜੋਂ ਲਗਾਤਾਰ ਆਪਣੀ ਉਪਸਥਿਤੀ ਦਰਜ ਕਰਵਾ ਰਹੇ ਹਨ ਡਾ. ਸਤਿੰਦਰ ਸਰਤਾਜ, ਜੋ ਇਸ ਸਾਲ ਦਾ ਅੰਤ ਅਤੇ ਨਵੇਂ ਸਾਲ ਦਾ ਆਗਾਜ਼ ਆਪਣੀ ਸੂਫੀ ਗਾਇਕੀ ਦੇ ਅਨੂਠੇ ਰੰਗਾਂ ਦੁਆਰਾ ਕਰਨਗੇ। ਪੰਜਾਬੀ ਗਾਇਕੀ ਅਤੇ ਸਿਨੇਮਾ ਦੀ ਦੁਨੀਆਂ ਵਿੱਚ ਲਗਾਤਾਰਤਾ ਨਾਲ ਬਰਾਬਰ ਸਰਗਰਮ ਹਨ। ਇਹ ਬੇਹਤਰੀਨ ਗਾਇਕ ਅਤੇ ਅਦਾਕਾਰ, ਜੋ ਦੁਨੀਆ ਭਰ ਵਿੱਚ ਆਪਣੀ ਗਾਇਨ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕਰਨ ਵਿੱਚ ਸਫ਼ਲ ਰਹੇ ਹਨ।
ਉਕਤ ਅਧੀਨ ਇਹ ਸੁਰੀਲੇ ਗਾਇਕ ਅਤੇ ਅਦਾਕਾਰ 31 ਦਸੰਬਰ ਨੂੰ ਉਹ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਹੋਣ ਵਾਲੇ ਗ੍ਰੈਂਡ ਕੰਨਸਰਟ ਅਧੀਨ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ, ਉਥੇ 6 ਜਨਵਰੀ 2024 ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਵੀ ਉਨਾਂ ਦੀ ਸ਼ਾਨਦਾਰ ਰੰਗਾਂ ਨਾਲ ਭਰੀ ਗਾਇਕੀ ਦਾ ਵੱਡੀ ਗਿਣਤੀ ਦਰਸ਼ਕ ਆਨੰਦ ਮਾਣਨਗੇ।
ਡਾ. ਸਤਿੰਦਰ ਸਰਤਾਜ ਦੀ ਆਪਣੀ ਪ੍ਰਬੰਧਕੀ ਟੀਮ ਵੱਲੋਂ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤੇ ਜਾ ਰਹੇ ਉਕਤ ਸ਼ੋਅਜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਿਸ ਦੌਰਾਨ ਆਪਣੀ ਇੱਕ ਹੋਰ ਨਵੇਂ ਸਾਲ ਸ਼ੁਰੂਆਤ ਨੂੰ ਲੈ ਕੇ ਬਾਕਮਾਲ ਸੂਫੀ ਗਾਇਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
- Satinder Sartaj Song Jalsa: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਬਾਲੀਵੁੱਡ ਵੱਲ ਭਰੀ ਉੱਚੀ ਪਰਵਾਜ਼, ਅਕਸ਼ੈ ਕੁਮਾਰ ਦੀ ਨਵੀਂ ਫਿਲਮ ਲਈ ਗਾਇਆ ਗੀਤ ਹੋਇਆ ਰਿਲੀਜ਼
- Satinder Sartaj-Neeru Bajwa Film Shayar: ਸ਼ੁਰੂ ਹੋਈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ‘ਸ਼ਾਯਰ’ ਦੀ ਸ਼ੂਟਿੰਗ, ਉਦੈ ਪ੍ਰਤਾਪ ਸਿੰਘ ਕਰਨਗੇ ਨਿਰਦੇਸ਼ਿਤ
- Satinder Sartaj Upcoming Film: ਸੰਪੂਰਨਤਾ ਪੜਾਅ ਵੱਲ ਵਧੀ ਸਤਿੰਦਰ ਸਰਤਾਜ ਦੀ ਇਹ ਨਵੀਂ ਫਿਲਮ, ਕਈ ਨਾਮੀ ਐਕਟਰਜ਼ ਵੀ ਆਉਣਗੇ ਨਜ਼ਰ
ਉਨਾਂ ਇਸੇ ਸੰਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਬਿਆਨ ਕਰਦਿਆਂ ਕਿਹਾ ਕਿ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਅਲਫਾਜ਼ ਹਮੇਸ਼ਾ ਘੱਟ ਜਾਂਦੇ ਹਨ, ਉਨਾਂ ਦੇ ਲਗਾਤਾਰ ਦਿੱਤੇ ਜਾ ਰਹੇ ਇਸ ਪਿਆਰ ਅਤੇ ਸਨੇਹ ਅੱਗੇ।
ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਬੇਹਤਰੀਨ ਗਾਇਕ ਅਤੇ ਅਦਾਕਾਰ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ 'ਤੇ ਹਨ, ਜੋ ਜਿੱਥੇ ਪੰਜਾਬੀ ਸੰਗੀਤ ਵਿਚ ਪੜ੍ਹਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ।
ਉਥੇ ਪੰਜਾਬੀ ਫਿਲਮ ਸਨਅਤ ਵਿੱਚ ਵੀ ਉਨਾਂ ਦੀ ਧਾਂਕ ਦਿਨ-ਬ-ਦਿਨ ਹੋਰ ਅਸਰਦਾਇਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ, ਜਿਸ ਦਾ ਹੋਰ ਪ੍ਰਭਾਵੀ ਇਜ਼ਹਾਰ ਕਰਵਾਏਗੀ ਨਵੇਂ ਸਾਲ ਦੌਰਾਨ ਰਿਲੀਜ਼ ਹੋਣ ਵਾਲੀ ਉਨਾਂ ਦੀ ਨਵੀਂ ਫਿਲਮ ਸ਼ਾਇਰ, ਜਿਸ ਵਿੱਚ ਹਾਲੀਆ ਸੁਪਰ-ਡੁਪਰ ਹਿੱਟ ਰਹੀ 'ਕਲੀ ਜੋਟਾ' ਤੋਂ ਬਾਅਦ ਇੱਕ ਵਾਰ ਫਿਰ ਉਹ ਨੀਰੂ ਬਾਜਵਾ ਨਾਲ ਸਿਲਵਰ ਸਕਰੀਨ 'ਤੇ ਸਾਹਮਣੇ ਆਉਣਗੇ, ਜਿੰਨਾਂ ਦੀ ਮਿਊਜ਼ਿਕਲ ਡਰਾਮਾ ਆਧਾਰਿਤ ਇਸ ਫਿਲਮ ਦਾ ਉਨਾਂ ਦੇ ਚਾਹੁੰਣ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।