ਚੰਡੀਗੜ੍ਹ: ਸਿਤਾਰਿਆਂ ਅਤੇ ਵਿਵਾਦਾਂ ਦਾ ਕਾਫੀ ਪੁਰਾਣਾ ਰਿਸ਼ਤਾ ਹੈ, ਆਏ ਦਿਨ ਕੋਈ ਨਾ ਕੋਈ ਸਿਤਾਰਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਹੁਣ ਇੱਕ ਵਿਵਾਦ ਨਾਲ ਗਾਇਕ ਮਾਸਟਰ ਸਲੀਮ (Master Saleem Controversy) ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਸ਼ਿਵ ਸੈਨਾ ਊਧਵ ਬਾਲਾਸਾਹਿਬ ਠਾਕਰੇ ਦੇ ਮੈਂਬਰਾਂ ਨੇ ਹਿਮਾਚਲ ਪ੍ਰਦੇਸ਼ ਦੇ ਥਾਣੇ ਵਿੱਚ ਗਾਇਕ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਦਾ ਕਾਰਨ ਗਾਇਕ ਦੀ ਇੱਕ ਟਿੱਪਣੀ ਹੈ।
ਕੀ ਹੈ ਮਾਮਲਾ: ਮਾਸਟਰ ਸਲੀਮ (Master Saleem Controversy) ਨੇ ਇੱਕ ਪ੍ਰੋਗਰਾਮ 'ਚ ਸਟੇਜ ਉਤੇ ਚਿੰਤਪੁਰਨੀ ਮੰਦਰ ਦੇ ਪੁਜਾਰੀਆਂ ਦਾ ਨਾਂ ਲਿਆ ਅਤੇ ਕਿਹਾ ਕਿ ਇਥੋਂ ਦੇ ਪੁਜਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਪਿਤਾ ਬਾਬਾ ਮੁਰਾਦ ਸ਼ਾਹ ਜੀ ਦਾ ਕੀ ਹਾਲ ਹੈ। ਹੁਣ ਪੁਜਾਰੀਆਂ ਦਾ ਕਹਿਣਾ ਹੈ ਕਿ ਗਾਇਕ ਸਲੀਮ ਨੇ ਹਿੰਦੂ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਇਆ ਹੈ ਅਤੇ ਮਾਤਾ ਚਿੰਤਪੁਰਨੀ ਦਰਬਾਰ ਦੇ ਪੁਜਾਰੀਆਂ ਦੇ ਨਾਂ ਉਤੇ ਝੂਠੀਆਂ ਅਫਵਾਹਾਂ ਫੈਲਾ ਦੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗਾਇਕ ਨੂੰ ਮੰਦਰ ਵਿੱਚ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ।
- Sonakshi Sinha: ਐਤਵਾਰ ਦੀ ਰਾਤ ਨੂੰ ਸੋਨਾਕਸ਼ੀ ਸਿਨਹਾ ਨੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਲਿਆ ਡਿਨਰ ਡੇਟ ਦਾ ਆਨੰਦ, ਦੇਖੋ ਵੀਡੀਓ
- Mastaney Box Office Collection Day 10: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਨੇ 10 ਦਿਨਾਂ 'ਚ ਕੀਤੀ ਇੰਨੀ ਕਮਾਈ, ਅਦਾਕਾਰ ਨੇ ਕੀਤਾ ਸਭ ਦਾ ਧੰਨਵਾਦ
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
ਗਾਇਕ ਨੇ ਦਿੱਤਾ ਸਪੱਸ਼ਟੀਕਰਨ: ਇਸ ਬਾਰੇ ਗਾਇਕ ਸਲੀਮ ਨੇ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਚਿੰਤਪੁਰਨੀ ਦਰਬਾਰ ਗਏ ਸਨ। ਆਪਣੀ ਮਾਂ ਅੱਗੇ ਮੱਥਾ ਟੇਕਣ ਤੋਂ ਬਾਅਦ ਇੱਕ ਪੁਜਾਰੀ ਨੇ ਉਸ ਤੋਂ ਸਾਂਈ ਜੀ ਦੀ ਹਾਲਤ ਬਾਰੇ ਪੁੱਛਿਆ। ਸਲੀਮ ਨੇ ਕਿਹਾ ਕਿ ਉਹ ਬਾਬਾ ਮੁਰਾਦ ਸ਼ਾਹ ਅਤੇ ਲਾਡੀ ਸ਼ਾਹ ਜੀ ਨੂੰ ਆਪਣਾ ਪਿਤਾ ਮੰਨਦਾ ਹੈ, ਕਿਉਂਕਿ ਉਹ ਉਸਦੇ ਗੁਰੂ ਹਨ।
ਗਾਇਕ ਨੇ ਅੱਗੇ ਕਿਹਾ 'ਮੈਂ ਸ਼ੁਰੂ ਤੋਂ ਹੀ ਬਾਬਾ ਮੁਰਾਦ ਸ਼ਾਹ ਜੀ ਨੂੰ ਆਪਣਾ ਪਿਤਾ ਆਖਦਾ ਰਿਹਾ ਹਾਂ ਅਤੇ ਅਚਾਨਕ ਮੇਰੇ ਮੂੰਹੋਂ ਇਹ ਸ਼ਬਦ ਨਿਕਲਿਆ। ਉਹ ਕਦੇ ਵੀ ਕਿਸੇ ਦੀ ਤੁਲਨਾ ਮਾਤਾ ਰਾਣੀ ਨਾਲ ਨਹੀਂ ਕਰ ਸਕਦਾ। ਮਾਤਾ ਰਾਣੀ ਸਾਰੇ ਸੰਸਾਰ ਦੀ ਮਾਤਾ ਹੈ। ਸਾਡੇ ਕੁਝ ਭਰਾਵਾਂ ਨੂੰ ਮੇਰੇ ਇਸ ਤਰੀਕੇ ਨਾਲ ਬੋਲਣ 'ਤੇ ਇਤਰਾਜ਼ ਸੀ, ਜਿਸ ਕਾਰਨ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ'।