ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ (Harinder Sandhu upcoming song) ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋਕ-ਗਾਇਕੀ ਨੂੰ ਨਵੇਂ ਅਯਾਮ ਦਿੰਦੇ ਆ ਰਹੇ ਮਲਵਈ ਫ਼ਨਕਾਰ ਹਰਿੰਦਰ ਸੰਧੂ ਆਪਣਾ ਨਵਾਂ ਟਰੈਕ 'ਥਾਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦਾ ਮਿਊਜ਼ਿਕ ਸੰਗੀਤ ਸਮਰਾਟ ਚਰਨਜੀਤ ਆਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ।
ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਅਤੇ ਸਫ਼ਲ ਪਹਿਚਾਣ ਰੱਖਦੇ ਚਰਨਜੀਤ ਅਹੂਜਾ (Harinder Sandhu upcoming song) ਲੰਮੇ ਸਮੇਂ ਬਾਅਦ ਇਸ ਗਾਣੇ ਦੁਆਰਾ ਪੰਜਾਬੀ ਸੰਗੀਤਕ ਜਗਤ ਵਿੱਚ ਵਾਪਸੀ ਕਰਨ ਜਾ ਰਹੇ ਹਨ, ਜੋ ਬਹੁਤ ਸਾਰੇ ਗਾਇਕਾਂ ਨੂੰ ਹਿੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ ਗੁਰਦਾਸ ਮਾਨ, ਹੰਸਰਾਜ ਹੰਸ, ਸਵ: ਸਰਦੂਲ ਸਿਕੰਦਰ, ਸੁਰਜੀਤ ਬਿੰਦਰਖੀਆ ਤੋਂ ਲੈ ਕੇ ਬਹੁਤ ਸਾਰੇ ਉੱਚਕੋਟੀ ਗਾਇਕ ਸ਼ਾਮਿਲ ਰਹੇ ਹਨ।
- " class="align-text-top noRightClick twitterSection" data="">
ਉਕਤ ਗਾਣੇ ਅਤੇ ਪ੍ਰੋਜੈਕਟ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ 'ਜਨਾਬ ਚਰਨਜੀਤ ਅਹੂਜਾ ਸਾਹਿਬ ਤੱਕ ਪਹੁੰਚਣ ਲਈ ਮੈਨੂੰ ਤੀਹ ਸਾਲ ਲੱਗ ਗਏ। ਪਰ ਸ਼ੁਕਰਗੁਜ਼ਾਰ ਹਾਂ ਆਪਣੇ ਗਾਇਕ ਸਾਥੀਆਂ ਜਸਵੰਤ ਸੰਦੀਲਾ ਅਤੇ ਕੁਲਵਿੰਦਰ ਕੰਵਲ ਹੋਰਾਂ ਦਾ, ਜਿੰਨ੍ਹਾਂ ਦੇ ਹੌਂਸਲੇ ਸਦਕਾ ਮੈਂ ਅਹੂਜਾ ਸਾਹਿਬ ਦੇ ਸਟੂਡੀਓ ਪਹੁੰਚਣ ਦੀ ਹਿੰਮਤ ਕੀਤੀ। ਜਦੋਂ ਅਹੂਜਾ ਸਾਹਿਬ ਨੇ ਕਿਹਾ ਸੁਣਾਓ ਕੁੱਝ ਤਾਂ ਸੰਘ ਸੁੱਕਣ ਲੱਗਾ, ਤਰਜ਼ਾਂ ਭੁੱਲ ਗਈਆਂ।'
ਉਹਨਾਂ ਦੱਸਿਆ ਕਿ ਬਹੁਤ ਹੀ ਯਾਦਗਾਰੀ ਰਿਹਾ ਹੈ ਇਹ ਸੰਗੀਤਕ ਤਜ਼ਰਬਾ ਮੇਰੇ ਲਈ, ਜਿਸ ਦੇ ਬੋਲ ਹਨ...'ਅੱਜ ਮਾਹੀਆ ਕਿੱਧਰ ਦੀ ਖਿੱਚ ਲਈ ਤਿਆਰੀ' ਅਤੇ ਇਸ ਗਾਣੇ ਵਿੱਚ ਸਹਿ ਗਾਇਕਾ ਵਜੋਂ ਸਾਥ ਅਮਨ ਧਾਲੀਵਾਲ ਵੱਲੋਂ ਦਿੱਤਾ ਗਿਆ ਹੈ।
- Hans Raj Hans And Jasbir Jassi: ਗਾਇਕ ਜਸਬੀਰ ਜੱਸੀ ਦੇ ਡੇਰਿਆਂ ਵਾਲੇ ਬਿਆਨ 'ਤੇ ਬੋਲੇ ਹੰਸ ਰਾਜ ਹੰਸ, ਕਿਹਾ-ਪੁੱਤ ਸੋਚ ਕੇ ਬੋਲਿਆ ਕਰੋ...
- Dastaan E Sirhind: ਗੁਰਪ੍ਰੀਤ ਘੁੱਗੀ ਦੀ ਫਿਲਮ 'ਦਾਸਤਾਨ-ਏ-ਸਰਹਿੰਦ' ਨੂੰ ਬੰਦ ਕਰਵਾਉਣ ਪਹੁੰਚੀ ਨਿਹੰਗ ਸਿੰਘ ਜਥੇਬੰਦੀ, ਕਿਹਾ-ਇਹੋ ਜਿਹੀਆਂ ਫਿਲਮਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ...
- ਗਾਇਕੀ ਤੋਂ ਬਾਅਦ ਹੁਣ ਲੇਖਕ ਦੇ ਤੌਰ 'ਤੇ ਨਵੇਂ ਆਗਾਜ਼ ਵੱਲ ਵਧੇ ਹਰਿੰਦਰ ਸੰਧੂ, ਲਘੂ ਫਿਲਮ ‘ਸ਼ੋਸ਼ਲ ਮੀਡੀਆ’ ਕਰਨਗੇ ਦਰਸ਼ਕਾਂ ਦੇ ਸਨਮੁੱਖ
ਉਹਨਾਂ ਦੱਸਿਆ ਕਿ ਇਹ ਗਾਣਾ ਤਿਆਰ ਕੀਤੇ ਗਏ ਈਪੀ ਦਾ ਪਹਿਲਾਂ ਹਿੱਸਾ ਹੈ, ਜਿਸ ਨੂੰ 5 ਨਵੰਬਰ ਨੂੰ ਰਿਲੀਜ਼ ਕਰ ਰਹੇ ਹਾਂ। ਗਾਣੇ ਦੇ ਥੀਮ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਸੁਣਦੇ ਆਏ ਆਂ, ਫਿਲਮਾਂ 'ਚ ਵੀ ਦੇਖਦੇ ਆਏ ਆਂ ਅਤੇ ਜ਼ਿੰਦਗੀ ਵਿੱਚ ਵੀ ਅਕਸਰ ਵੇਖਿਆ, ਦੋ ਜਾਂ ਦੋ ਤੋਂ ਵੱਧ ਪਾਤਰ ਬਰਾਬਰ ਚੱਲਦੇ ਆ ਕੋਈ ਨੈਗੇਟਿਵ 'ਤੇ ਕੋਈ ਪੋਜੀਟਿਵ। ਇਸੇ ਤਰ੍ਹਾਂ ਦੋਗਾਣਿਆਂ ਵਿੱਚ ਵੀ ਦੋ ਪਾਤਰ ਹੁੰਦੇ ਹਨ ਇੱਕ ਮੇਲ ਇੱਕ ਫੀਮੇਲ। ਉਹ ਰੋਮਾਂਟਿਕ ਵੀ ਹੋ ਸਕਦੇ ਆ ਇੱਕ ਦੂਜੇ ਦੇ ਵਿਰੋਧੀ ਵੀ ਹੋ ਸਕਦੇ ਆਂ ਅਤੇ ਦੋਵੇਂ ਸਮਾਜ ਸੁਧਾਰਕ ਵੀ ਹੋ ਸਕਦੇ, ਸੋ ਇਸੇ ਤਰ੍ਹਾਂ ਦੀਆਂ ਨੈਗੇਟਿਵ ਅਤੇ ਪੋਜੀਟਿਵ ਪਰ-ਸਥਿਤੀਆਂ ਦਾ ਵਰਣਨ ਕਰਦਾ ਹੈ ਇਹ ਗਾਣਾ, ਜਿਸ ਦੁਆਰਾ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।'
ਉਨਾਂ ਦੱਸਿਆ ਕਿ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਪ੍ਰਭਾਵੀ ਅਤੇ ਮਿਆਰੀ ਬਣਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ।