ETV Bharat / entertainment

'ਬਲੈਸਿੰਗ ਆਫ ਬਾਪੂ ਰਿਟਰਨਜ਼' ਨਾਲ ਸਾਹਮਣੇ ਆਉਣਗੇ ਗਾਇਕ ਗਗਨ ਕੋਕਰੀ, ਗੀਤ ਜਲਦ ਹੋਵੇਗਾ ਰਿਲੀਜ਼ - ਗਗਨ ਕੋਕਰੀ

Gagan Kokri New Song Blessings of Baapu Returns: ਗਾਇਕ ਗਗਨ ਕੋਕਰੀ ਜਲਦ ਹੀ ਨਵੇਂ ਗੀਤ 'ਬਲੈਸਿੰਗ ਆਫ ਬਾਪੂ ਰਿਟਰਨਜ਼' ਲੈ ਕੇ ਆ ਰਹੇ ਹਨ, ਇਹ ਗੀਤ ਜਲਦ ਹੀ ਸ਼ੋਸਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Gagan Kokri New Song Blessings of Baapu Returns

author img

By ETV Bharat Entertainment Team

Published : Nov 28, 2023, 11:50 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਮਿਆਰੀ ਗਾਇਕੀ ਸਦਕਾ ਚੋਖਾ ਨਾਮਣਾ ਖੱਟ ਰਹੇ ਅਤੇ ਸਲਾਹੁਤਾ ਹਾਸਲ ਕਰ ਰਹੇ ਹਨ ਚਰਚਿਤ ਅਤੇ ਮਸ਼ਹੂਰ ਗਾਇਕ ਗਗਨ ਸੰਧੂ ਕੋਕਰੀ, ਜੋ ਹੁਣ ਆਪਣਾ ਨਵਾਂ ਅਤੇ ਇੱਕ ਹੋਰ ਉਮਦਾ ਗਾਣਾ 'ਬਲੈਸਿੰਗਸ ਆਫ ਬਾਪੂ ਰਿਟਰਨਜ਼' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨਾਂ ਦੁਆਰਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।

'ਵਾਈਟ ਹਿੱਲ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਮਨ ਨੂੰ ਮੋਹ ਲੈਣ ਵਾਲੇ ਗਾਣੇ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਹਨ, ਜਿੰਨਾਂ ਵੱਲੋਂ ਕਾਫ਼ੀ ਵੱਡੇ ਪੱਧਰ 'ਤੇ ਇਸ ਗਾਣੇ ਨੂੰ ਅਗਲੇ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ।

ਰਿਲੀਜ਼ ਹੋ ਰਹੇ ਇਸ ਗਾਣੇ ਨੂੰ ਲੈ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਹੋਇਆ ਬਾਕਮਾਲ ਗਾਇਕੀ ਹੁਨਰ ਰੱਖਦੇ ਗਾਇਕ ਗਗਨ ਕੋਕਰੀ ਨੇ ਕਿਹਾ ਕਿ ਮੈਂ ਸਰੋਤਿਆਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਗਾਇਕੀ ਕਰੀਅਰ ਦੌਰਾਨ ਹੁਣ ਤੱਕ ਜਿੰਨਾਂ ਵੀ ਗਾਇਆ ਹੈ, ਉਹਨਾਂ ਮੇਰੇ ਸਭਨਾਂ ਗਾਣਿਆਂ ਨੂੰ ਹਮੇਸ਼ਾ ਮਣਾਂਮੂਹੀ ਪਿਆਰ ਅਤੇ ਸਨੇਹ ਨਾਲ ਨਿਵਾਜ਼ਿਆ ਹੈ, ਉਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਬੇਹੱਦ ਮਾਣ ਹੈ ਕਿ ਮੈਂ ਬੇਬੇ, ਬਾਪੂ, ਭੈਣ, ਭਰਾ 'ਤੇ ਸਭ ਤੋਂ ਵੱਧ ਗਾਇਆ, ਕਿਉਂਕਿ ਇਹ ਰਿਸ਼ਤੇ ਮੇਰੇ ਲਈ ਸਭ ਤੋਂ ਉੱਚੇ ਰਹੇ ਹਨ ਮੇਰੀ ਜਿੰਦਗੀ ਵਿੱਚ ਅਤੇ ਅੱਗੇ ਵੀ ਰਹਿਣਗੇ।

ਗਾਇਕ ਗਗਨ ਕੋਕਰੀ
ਗਾਇਕ ਗਗਨ ਕੋਕਰੀ

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਇਸ ਹੋਣਹਾਰ ਗਾਇਕ ਦੇ ਮਨਾਂ ਨੂੰ ਝਕਝੋਰਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਦਾ ਗਾਇਆ ਹਰ ਗੀਤ ਆਪਸੀ ਰਿਸ਼ਤਿਆਂ ਦੀਆਂ ਮਨਮੋਹਦੀਆਂ ਬਾਤਾਂ ਪਾਉਣ ਅਤੇ ਇੰਨਾਂ ਭਾਵਨਾਤਮਕ ਸਾਂਝਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਿਹਾ ਹੈ, ਜਿੰਨਾਂ ਵੱਲੋਂ ਗਾਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵਿੱਚ 'ਬਲੈਸਿੰਗਸ ਆਫ ਬੇਬੇ', 'ਬਲੈਸਿੰਗਸ ਆਫ ਬਾਪੂ', 'ਬਲੈਸਿੰਗਸ ਆਫ ਸਿਸਟਰ', 'ਬਲੈਸਿੰਗਸ ਆਫ ਬ੍ਰਦਰ' ਆਦਿ ਸ਼ੁਮਾਰ ਰਹੇ ਹਨ।

ਗਾਇਕ ਗਗਨ ਕੋਕਰੀ
ਗਾਇਕ ਗਗਨ ਕੋਕਰੀ

ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਵੀ ਗਗਨ ਕੋਕਰੀ ਨੇ ਆਪਣੀ ਧਾਂਕ ਲਗਾਤਾਰ ਕਾਇਮ ਰੱਖੀ ਹੋਈ ਹੈ, ਜੋ 'ਲਾਟੂ', 'ਯਾਰਾਂ ਵੇ' ਆਦਿ ਜਿਹੀਆਂ ਫਿਲਮਾਂ ਦੁਆਰਾ ਆਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.