ETV Bharat / entertainment

Babbu Maan Twitter Account Banned: ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੈਨ, ਜਾਣੋ ਕਾਰਨ - ਪੰਜਾਬੀ ਗਾਇਕ ਬੱਬੂ

Babbu Maan Twitter account banned:ਪੰਜਾਬੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਥੇ ਇਸ ਦੇ ਕਾਰਨ ਜਾਣੋ...

Babbu Maan Twitter account banned
Babbu Maan Twitter account banned
author img

By

Published : Mar 29, 2023, 10:58 AM IST

Updated : Mar 29, 2023, 11:45 AM IST

ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਗਾਇਕ ਬੱਬੂ ਮਾਨ ਦੇ ਪ੍ਰਸ਼ੰਸਕ ਹੋ ਤਾਂ ਯਕੀਨਨ ਇਹ ਖ਼ਬਰ ਤੁਹਾਡੇ ਲਈ ਹੈ, ਜੀ ਹਾਂ...ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿੱਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਗਾਇਕ ਬੱਬੂ ਮਾਨ ਦੇ ਟਵਿੱਟਰ 'ਤੇ 2 ਲੱਖ 42 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਅੱਜ ਹੀ ਗਾਇਕ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਲਈ ਵੀ ਖਤਰਾ ਮੰਡਰਾ ਰਿਹਾ ਹੈ। ਸੂਤਰਾਂ ਮੁਤਾਬਕ ਬੱਬੂ ਮਾਨ ਨੂੰ ਧਮਕੀ ਭਰੀ ਕਾਲ ਆਈ ਸੀ।

Babbu Maan Twitter account banned
Babbu Maan Twitter account banned

ਬੱਬੂ ਮਾਨ ਬਾਰੇ: ਬੱਬੂ ਦਾ ਅਸਲੀ ਨਾਂ ਤੇਜਿੰਦਰ ਸਿੰਘ ਮਾਨ ਹੈ। ਬੱਬੂ ਮਾਨ ਦਾ ਜ਼ਿਆਦਾਤਰ ਕੰਮ ਪੰਜਾਬੀ ਸੰਗੀਤ ਅਤੇ ਫਿਲਮਾਂ 'ਤੇ ਕੇਂਦਰਿਤ ਹੈ। ਉਸ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਵੱਡੇ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬੱਬੂ ਦੇ ਪ੍ਰਸ਼ੰਸਕ ਮੁੱਖ ਤੌਰ 'ਤੇ ਦੁਨੀਆਂ ਭਰ ਵਿੱਚ ਪੰਜਾਬੀ ਬੋਲਣ ਵਾਲੀ ਆਬਾਦੀ ਵਿੱਚੋਂ ਹਨ। ਗਾਇਕ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਵਸਨੀਕ ਹੈ।

ਬੱਬੂ ਮਾਨ ਦੇ ਗੀਤ ਅਤੇ ਫਿਲਮਾਂ: 'ਸੱਜਣ ਰੁਮਾਲ ਦੇ ਗਿਆ' ਬੱਬੂ ਮਾਨ ਦੀ ਪਹਿਲੀ ਐਲਬਮ ਸੀ ਜਿਸਨੇ 1998 ਵਿੱਚ ਗਾਇਕੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਹ ਆਪਣੀ ਪਹਿਲੀ ਐਲਬਮ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋ ਗਿਆ। ਇਸ ਤੋਂ ਬਾਅਦ 2001 'ਚ ਆਏ ਉਨ੍ਹਾਂ ਦੇ ਗੀਤ 'ਸੌਣ ਦੀ ਝੜੀ' ਨੇ ਉਨ੍ਹਾਂ ਨੂੰ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਮਸ਼ਹੂਰ ਕਰ ਦਿੱਤਾ।

ਗਾਇਕ ਹੋਣ ਦੇ ਨਾਲ-ਨਾਲ ਬੱਬੂ ਮਾਨ ਇੱਕ ਐਕਟਰ ਦੇ ਰੂਪ ਵਿੱਚ ਵੀ ਫਿਲਮਾਂ ਵਿੱਚ ਨਜ਼ਰ ਆਏ। ਉਨ੍ਹਾਂ ਨੇ 2003 'ਚ ਫਿਲਮ 'ਹਵਾਏਂ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸਨੇ 'ਰੱਬ ਨੇ ਬਣਾਈਆਂ ਜੋੜੀਆਂ', 'ਹਸ਼ਰ: ਏ ਲਵ ਸਟੋਰੀ', 'ਵਾਦਾ ਰਹਾ', 'ਏਕਮ - ਮਿੱਟੀ ਦਾ ਪੁੱਤਰ' ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ।

ਬੱਬੂ ਨੇ ਪੰਜਾਬੀ ਦੇ ਨਾਲ ਨਾਲ ਹਿੰਦੀ ਗੀਤ ਵੀ ਗਾਏ ਹਨ। 'ਮੇਰਾ ਗਮ' ਉਨ੍ਹਾਂ ਦੀ ਪਹਿਲੀ ਹਿੰਦੀ ਐਲਬਮ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇੱਕ ਸਮਾਂ ਸੀ ਜਦੋਂ ਬੱਬੂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਦੇਵਤੇ ਵਾਂਗ ਪੂਜਿਆ ਜਾਂਦਾ ਸੀ। ਉਸ ਦੇ ਪੁਰਾਣੇ ਗੀਤ ਅੱਜ ਵੀ ਨਵੀਂ ਪੀੜ੍ਹੀ ਵਿਚ ਵੀ ਬਹੁਤ ਸੁਣੇ ਜਾਂਦੇ ਹਨ।

ਇਹ ਵੀ ਪੜ੍ਹੋ: Film Tufang: ਫਿਲਮ 'ਤੁਫ਼ੰਗ' ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ ਗੁਰੀ ਅਤੇ ਜਗਜੀਤ ਸੰਧੂ

Last Updated : Mar 29, 2023, 11:45 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.