ਚੰਡੀਗੜ੍ਹ: ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ। ਇਹ ਗੀਤ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਹੈ। ਗੀਤ ਦਾ ਸਿਰਲੇਖ ਐੱਸਵਾਈਐੱਲ ਹੈ। ਇਹ ਮਸਲਾ ਦਰਿਆਈ ਪਾਣੀਆਂ ਨੂੰ ਲੈ ਕੇ ਹੈ। ਇਸ ਗੀਤ ਵਿੱਚ ਗਾਇਕ ਨੇ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨੂੰ ਇੱਕ ਕਰਨ ਦੀ ਗੱਲ ਵੀ ਕਹੀ ਗਈ ਹੈ।
ਜ਼ਿਕਰਯੋਗ ਇਹ ਹੈ ਕਿ ਭਾਵੇਂ ਸਿੱਧੂ ਇਸ ਗੀਤ ਨੂੰ ਰਿਲੀਜ਼ ਅਤੇ ਪ੍ਰਮੋਸ਼ਨ ਕਰਨ ਸਮੇਂ ਨਹੀਂ ਸੀ ਪਰ ਇਸ ਗੀਤ ਨੂੰ ਜਦੋਂ ਰਿਲੀਜ਼ ਕੀਤਾ ਗਿਆ ਤਾਂ ਕੁੱਝ ਹੀ ਸਮੇਂ ਵਿੱਚ ਗੀਤ ਲੱਖਾਂ ਕਰੋੜਾਂ ਵਾਰ ਦੇਖਿਆ ਗਿਆ ਅਤੇ ਗੀਤ ਟ੍ਰੇਂਡ ਬਣਿਆ ਹੋਇਆ ਹੈ।
- " class="align-text-top noRightClick twitterSection" data="">
ਜੇਕਰ ਤਾਜ਼ਾ ਰਿਪੋਰਟ ਦੀ ਗੱਲ ਕਰੀਏ ਤਾਂ ਗੀਤ 16 ਘੰਟਿਆਂ ਵਿੱਚ 1,37,70,943 ਵਾਰ ਦੇਖਿਆ ਗਿਆ ਹੈ। ਗੀਤ ਵਿੱਚ ਪਾਣੀ ਹੀ ਮੁੱਖ ਵਿਸ਼ਾ ਹੈ। ਗਾਇਕ, ਬੋਲ, ਸੰਗੀਤਕਾਰ ਖੁਦ ਸਿੱਧੂ ਮੂਸੇ ਵਾਲਾ ਹੀ ਹੈ, ਕਲਾਕਾਰੀ ਅਤੇ ਵੀਡੀਓ ਨਵਕਰਨ ਬਰਾੜ ਨੇ ਕੀਤੀ।
ਗੀਤ ਦਾ ਕੀ ਹੈ ਮੁੱਦਾ: ਦੱਸਿਆ ਜਾ ਰਿਹਾ ਹੈ ਕਿ ਗੀਤ ਦੇ ਕਈ ਬੋਲ ਪਹਿਲਾਂ ਦੀ ਲੀਕ ਹੋ ਗਏ ਸਨ, ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦਾ ਹੈ। ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਹੈ। ਗੀਤ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ਼ ਕੀਤੀ ਗਈ ਹੈ, ਗੀਤ ਵਿੱਚ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਸਿਆਸਤ ਉਤੇ ਕਰਾਰੀ ਸੱਟ ਮਾਰੀ ਗਈ ਹੈ। ਗੀਤ ਵਿੱਚ ਜਰਨਲ ਅਡਵਾਇਰ ਦੀ ਗੱਲ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ:ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ SYL ਗੀਤ