ETV Bharat / entertainment

Sidhu Moosewala Song Mera Na: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ', 10 ਮਿੰਟ 'ਚ ਮਿਲੇ ਇੱਕ ਮਿਲੀਅਨ ਵਿਊਜ਼ - pollywood news

Sidhu Moosewala song 'Mera Na': ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਤੀਜਾ ਗੀਤ 'ਮੇਰਾ ਨਾਂ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਕੁੱਝ ਹੀ ਮਿੰਟਾਂ ਵਿੱਚ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

Sidhu Moosewala Song Mera Na
Sidhu Moosewala Song Mera Na
author img

By

Published : Apr 7, 2023, 10:19 AM IST

Updated : Apr 7, 2023, 10:57 AM IST

ਚੰਡੀਗੜ੍ਹ: ਲੰਮੇ ਸਮੇਂ ਤੋਂ ਉਡੀਕਿਆਂ ਜਾ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਉਸ ਦੇ ਦੋ ਗੀਤ, 'ਵਾਰ' ਅਤੇ 'ਐਸਵਾਈਐਲ' ਪਿਛਲੇ ਸਾਲ ਰਿਲੀਜ਼ ਹੋਏ ਸਨ। ਦੋਵੇਂ ਗੀਤ ਮੂਸੇਵਾਲਾ ਦੀ ਵਿਲੱਖਣ ਸ਼ੈਲੀ ਅਤੇ ਗੀਤਕਾਰੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ।

ਹੁਣ ਉਸਦੇ ਪ੍ਰਸ਼ੰਸਕ ਇੱਕ ਹੋਰ ਗੀਤ 'ਮੇਰਾ ਨਾਂ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜੋ ਕਿ ਬਰਨਾ ਬੁਆਏ, ਯੂਕੇ-ਅਧਾਰਤ ਗ੍ਰੈਮੀ-ਜੇਤੂ ਰੈਪਰ ਨਾਲ ਬਣਾਇਆ ਗਿਆ ਹੈ। ਉਹ ਗੀਤ ਅੱਜ 7 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ। ਨਵੇਂ ਗੀਤ 'ਮੇਰਾ ਨਾਂ' ਨੂੰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਉਤੇ ਵੀ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ YouTube ਚੈਨਲ 'ਤੇ ਵੀ ਉਪਲਬਧ ਹੈ।

ਨਵਾਂ ਗੀਤ ਬਾਰੇ: ਖਾਸ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੀ ਬਹੁਤ ਮਜ਼ਬੂਤ ​​ਫੈਨ ਫਾਲੋਇੰਗ ਸੀ। ਉਸ ਦੇ ਗੀਤਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਦੇ ਨਾਲ ਹੀ ਇਹ ਸਿਲਸਿਲਾ ਉਸਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਉਨ੍ਹਾਂ ਦੇ ਇਸ ਗੀਤ ਨੂੰ ਵੀ ਲੋਕ ਕਾਫੀ ਪਿਆਰ ਦੇ ਰਹੇ ਹਨ। ਰਿਲੀਜ਼ ਦੇ 10 ਮਿੰਟਾਂ ਦੇ ਅੰਦਰ ਹੀ ਇਸ ਗੀਤ ਨੂੰ 1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗੀਤ 'ਮੇਰਾ ਨਾਂ ਮੇਰਾ ਨਾਂ' ਤੋਂ ਸ਼ੁਰੂ ਹੁੰਦਾ ਹੈ। ਗੀਤ ਗਾਇਕ ਦੀ ਪ੍ਰਸਿੱਧੀ ਨੂੰ ਬਿਆਨ ਕਰਦਾ ਹੈ। ਹੁਣ ਪ੍ਰਸ਼ੰਸਕ ਇਸ ਗੀਤ ਉਤੇ ਤਰ੍ਹਾਂ ਦੇ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਕਈ ਪ੍ਰਸ਼ੰਸਕ ਤਾਂ ਗੀਤ ਸੁਣ ਕੇ ਭਾਵੁਕ ਹੋ ਗਏ ਹਨ ਅਤੇ ਕਈ ਗੀਤ ਉਤੇ ਪਿਆਰ ਦਾ ਮੀਂਹ ਬਰਸਾ ਰਹੇ ਹਨ।

  • " class="align-text-top noRightClick twitterSection" data="">

ਗਾਇਕ ਦੇ ਪਹਿਲੇ ਦੋ ਗੀਤ: ਇਸ ਤੋਂ ਪਹਿਲਾਂ ਰਿਲੀਜ਼ ਹੋਇਆ ਗੀਤ 'ਵਾਰ' ਵੀ ਰਿਲੀਜ਼ ਹੋਣ 'ਤੇ ਇਸੇ ਤਰ੍ਹਾਂ ਦੀ ਧੂੰਮਾਂ ਪਾਉਂਦਾ ਨਜ਼ਰ ਆਇਆ ਸੀ। ਗੀਤ ਵਿੱਚ ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਬਾਰੇ ਗੱਲ ਕੀਤੀ ਗਈ ਸੀ, ਜੋ ਅਜੇ ਵੀ ਦੁਨੀਆ ਦੇ ਸਭ ਤੋਂ ਉੱਤਮ ਯੋਧਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਗੀਤ SYL ਵਿੱਚ ਸਿੱਧੂ ਨੇ ਭਾਰਤੀ ਰਾਜਾਂ ਹਰਿਆਣਾ ਅਤੇ ਪੰਜਾਬ ਵਿਚਕਾਰ ਟਕਰਾਅ ਦੀ ਗੱਲ ਕੀਤੀ ਅਤੇ ਇਸ ਤੱਥ ਦੀ ਵੀ ਗੱਲ ਕੀਤੀ ਕਿ ਉਹ ਇੱਕ ਵਾਰ ਪੰਜਾਬ ਰਾਜ ਦੇ ਰੂਪ ਵਿੱਚ ਇੱਕੋ ਸਨ ਫਿਰ ਇਹਨਾਂ ਨੂੰ ਵੰਡਿਆ ਗਿਆ। ਤੁਹਾਨੂੰ ਦੱਸ ਦਈਏ ਕਿ ਐਸਵਾਈਐਲ ਪਾਣੀ ਦੀ ਸਪਲਾਈ ਨੂੰ ਲੈ ਕੇ ਦੋਵਾਂ ਰਾਜਾਂ ਦਰਮਿਆਨ ਵਿਵਾਦ ਦਾ ਇੱਕ ਮਹੱਤਵਪੂਰਨ ਕੇਂਦਰ ਬਿੰਦੂ ਹੈ, ਜੋ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਹੈ ਪਰ ਅਜੇ ਤੱਕ ਹੱਲ ਨਹੀਂ ਹੋਇਆ ਹੈ। ਹੈਰਾਨੀ ਵਾਲੀ ਗੱਲ਼ ਇਹ ਹੈ ਕਿ ਗੀਤ ਨੂੰ ਥੋੜੇ ਸਮੇਂ ਬਾਅਦ ਹੀ ਹਟਾ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੇ ਉਸ ਦੇ ਪਰਿਵਾਰ ਦੇ ਨਾਲ-ਨਾਲ ਉਸ ਦੇ ਚਹੇਤਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਨਾਲ ਹੀ ਉਸ ਦੇ ਪਿਤਾ ਬਲਕੌਰ ਸਿੰਘ ਨੇ ਅਗਲੇ 7-8 ਸਾਲਾਂ ਤੱਕ ਆਪਣੇ ਪੁੱਤਰ ਦੇ ਗੀਤ ਰਿਲੀਜ਼ ਕਰਦੇ ਰਹਿਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ:SRK-Virat : ਜਿੱਤ ਤੋਂ ਬਾਅਦ ਸ਼ਾਹਰੁਖ ਖਾਨ ਨੇ ਵਿਰਾਟ 'ਤੇ ਲੁਟਾਇਆ ਪਿਆਰ, ਪ੍ਰਸ਼ੰਸਕਾਂ ਬੋਲੇ- 'ਪਿਕ ਆਫ ਦਿ ਡੇਅ'

Last Updated : Apr 7, 2023, 10:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.