ਬੈਂਗਲੁਰੂ: ਦਿੱਗਜ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਸਿਧਾਂਤ ਨੂੰ ਐਤਵਾਰ ਨੂੰ ਬੈਂਗਲੁਰੂ 'ਚ ਨਸ਼ੀਲੇ ਪਦਾਰਥ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇੱਥੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਸੀ ਜਿੱਥੇ ਪਾਰਟੀ ਵਿੱਚ ਸਿਧਾਂਤ ਕਪੂਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਡਰੱਗ ਟੈਸਟ ਪਾਜ਼ੀਟਿਵ ਆਇਆ ਹੈ। ਸਿਧਾਂਤ ਦੇ ਨਾਲ ਹੀ ਚਾਰ ਲੋਕਾਂ ਨੂੰ ਜ਼ਮਾਨਤ ਮਿਲ ਗਈ ਹੈ।
ਇਸ ਮਾਮਲੇ 'ਚ ਡੀਸੀਪੀ ਈਸਟ ਬੈਂਗਲੁਰੂ ਭੀਮਾਸ਼ੰਕਰ ਗੁਲੇਦ ਨੇ ਜਾਣਕਾਰੀ ਦਿੱਤੀ ਹੈ ਕਿ ਸਿਧਾਂਤ ਕਪੂਰ ਅਤੇ ਚਾਰ ਲੋਕਾਂ ਨੂੰ ਸਟੇਸ਼ਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਦੋਂ ਉਸ ਨੂੰ ਬੁਲਾਇਆ ਜਾਵੇਗਾ ਤਾਂ ਉਸ ਨੂੰ ਥਾਣੇ ਆਉਣਾ ਪਵੇਗਾ। ਇਸ ਦੇ ਨਾਲ ਹੀ ਪੁਲਿਸ ਦੇ ਡਿਪਟੀ ਕਮਿਸ਼ਨਰ ਡਾ. ਭੀਮਾਸ਼ੰਕਰ ਐਸ. ਗੁਲੇਦ ਨੇ ਕਿਹਾ, ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੇ ਨਸ਼ਾ ਕੀਤਾ ਸੀ। ਉਸ ਦੇ ਖੂਨ ਦੀ ਜਾਂਚ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਹ ਨਸ਼ੇ ਕਰ ਰਿਹਾ ਸੀ। ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।
ਹੋਟਲ 'ਚ ਹੋ ਰਹੀ ਸੀ ਰੇਵ ਪਾਰਟੀ: ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਐਮ.ਜੀ ਰੋਡ 'ਤੇ ਸਥਿਤ ਇਕ ਹੋਟਲ 'ਚ ਰੇਵ ਪਾਰਟੀ ਚੱਲ ਰਹੀ ਸੀ, ਜਦੋਂ ਪੁਲਿਸ ਦੀ ਟੀਮ ਨੇ ਉਥੇ ਛਾਪਾ ਮਾਰਿਆ। ਜਿੱਥੋਂ ਸਿਧਾਂਤ ਕਪੂਰ ਦੇ ਨਾਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪਾਰਟੀ ਵਿੱਚ ਕਰੀਬ 35 ਲੋਕ ਸਨ। ਸਿਧਾਂਤ ਵੀ ਇਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਜਦੋਂ ਸਾਰਿਆਂ ਨੇ ਆਪਣਾ ਮੈਡੀਕਲ ਟੈਸਟ ਕਰਵਾਇਆ ਤਾਂ ਸਿਧਾਂਤ ਸਮੇਤ ਪੰਜ ਲੋਕਾਂ ਦਾ ਟੈਸਟ ਪਾਜ਼ੀਟਿਵ ਆਇਆ।
-
Actor Shraddha Kapoor's brother Siddhanth Kapoor and four others have been released on station bail. They will further have to appear before the Police as and when called: Bheema Shankar Gulled, DCP East Bengaluru
— ANI (@ANI) June 13, 2022 " class="align-text-top noRightClick twitterSection" data="
">Actor Shraddha Kapoor's brother Siddhanth Kapoor and four others have been released on station bail. They will further have to appear before the Police as and when called: Bheema Shankar Gulled, DCP East Bengaluru
— ANI (@ANI) June 13, 2022Actor Shraddha Kapoor's brother Siddhanth Kapoor and four others have been released on station bail. They will further have to appear before the Police as and when called: Bheema Shankar Gulled, DCP East Bengaluru
— ANI (@ANI) June 13, 2022
ਪੁਲਿਸ ਨੇ ਪਾਰਟੀ ਤੋਂ ਸੱਤ 'ਐਕਸਟੈਸੀ' ਗੋਲੀਆਂ ਅਤੇ ਭੰਗ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ 22ਏ, 22ਬੀ ਅਤੇ 27ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਟੀਵੀ ਐਕਟਰ ਅੰਕਿਤ ਗੇਰਾ ਦੇ ਘਰ ਗੂੰਜੀ ਕਿਲਕਾਰੀ, ਪਤਨੀ ਨੇ ਦਿੱਤਾ ਬੇਟੇ ਨੂੰ ਜਨਮ