ਚੰਡੀਗੜ੍ਹ: 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', ' ਸੌਂਕਣ ਸੌਂਕਣੇ' ਵਰਗੀਆਂ ਫਿਲਮਾਂ ਦੇਣ ਵਾਲੇ ਜ਼ੀ ਸਟੂਡੀਓਜ਼ ਹੁਣ ਗਿੱਪੀ ਗਰੇਵਾਲ ਅਤੇ ਤਾਨੀਆ ਨਾਲ ਇਕ ਹੋਰ ਸ਼ਾਨਦਾਰ ਫਿਲਮ "ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ" (Uchiyan Ne Gallan Tere Yaar Diyan) ਲੈ ਕੇ ਆ ਰਹੇ ਹਨ। ਇਹ ਫਿਲਮ 8 ਮਾਰਚ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
- " class="align-text-top noRightClick twitterSection" data="
">
ਦੱਸ ਦਈਏ ਕਿ ਅਦਾਕਾਰਾ ਤਾਨੀਆ ਨੇ ਸ਼ੋਸਲ ਮੀਡੀਆ ਰਾਹੀਂ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ। ਤਾਨੀਆ ਨੇ ਲਿਖਿਆ 'ਰੱਬ ਬਹੁਤ ਦਿਆਲੂ ਹੈ, ਸਾਡੀ ਫਿਲਮ ਨੂੰ ਸਮੇਟ ਰਿਹਾ ਹੈ ਅਤੇ 2022'। ਇਸ ਤੋਂ ਇਲਾਵਾ ਅਦਾਕਾਰਾ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਤਾਨੀਆ ਅਤੇ ਗਿੱਪੀ ਗਰੇਵਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਕੇਕ ਉਤੇ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਲਿਖਿਆ ਹੋਇਆ ਹੈ। ਤਸਵੀਰਾਂ ਵਿੱਚ ਤਾਨੀਆ ਨੇ ਮਿੰਨੀ ਚਮਕਦੀ ਡਰੈੱਸ ਪਹਿਨੀ ਹੋਈ ਹੈ ਅਤੇ ਗਰੇਵਾਲ ਨੇ ਕਾਲਾ ਕੋਟ ਅਤੇ ਅੱਖਾਂ ਉਤੇ ਕਾਲੀਆ ਐਨਕਾਂ ਲਾਈਆਂ ਹੋਈਆਂ ਹਨ।
- " class="align-text-top noRightClick twitterSection" data="
">
ਫਿਲਮ ਬਾਰੇ: ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿਚ ਹਨ।
ਇਹ ਵੀ ਪੜ੍ਹੋ:ਪਾਕਿ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਹੁਣ ਭਾਰਤ 'ਚ ਹੋਵੇਗੀ ਰਿਲੀਜ਼, ਦੁਨੀਆਭਰ ਵਿੱਚ ਕੀਤੀ ਇੰਨੀ ਕਮਾਈ