ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ’ਚ ਅਜ਼ੀਮ ਅਤੇ ਤਕਨੀਕੀ ਪੱਖੋਂ ਬਾਕਮਾਲ ਸਿਨੇਮਾ ਹੁਨਰਮੰਦੀ ਰੱਖਦੇ ਅਤੇ ਅਲਹਦਾ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਕ ਕਰਨ ਵਜੋਂ ਜਾਂਣੇ ਜਾਂਦੇ ‘ਤਾਜ’ ਵੱਲੋਂ ਹੁਣ ਲੇਖਕ ਦੇ ਤੌਰ 'ਤੇ ਲਿਖੀ ਅਤੇ ਮਹਿਰਾਜ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਨਵੀਂ ਵੈੱਬ ਸੀਰੀਜ਼ ‘ਫ਼ਸਲ’ ਦੀ ਸ਼ੂਟਿੰਗ ਸ਼ੂਰੂ ਕਰ ਦਿੱਤੀ ਗਈ ਹੈ, ਜਿਸ ਵਿਚ ਨਵਾਂ ਚਿਹਰਾ ਬਲਜਿੰਦਰ ਬੈਂਸ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ, ਜਿਸ ਨਾਲ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਲੀਡ ਭੂਮਿਕਾਵਾਂ ਵਿਚ ਦਿਖਾਈ ਦੇਣਗੇੇ।
ਆਪਣੇ ਹਾਲੀਆਂ ਸਫ਼ਰ ਦੌਰਾਨ ਨਿਵੇਕਲੀ ਸਿਨੇਮਾ ਸਿਰਜਨਾਤਮਕਤਾ ਦਾ ਅਨੂਠਾ ਇਜ਼ਹਾਰ ਕਰਵਾਉਂਦੀਆਂ ਕਈ ਸਲਾਹੁਣਯੋਗ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਤਾਜ ਵੱਲੋਂ ਲਿਖੀ ਜਾ ਰਹੀ ਉਨ੍ਹਾਂ ਦੀ ਇਸ ਪੰਜਾਬੀ ਵੈੱਬਸੀਰੀਜ਼ ਦਾ ਨਿਰਮਾਣ ‘ਵੋਲੂਮ ਨਾਨੀਨ ਫਿਲਮਜ਼’ ਦੇ ਪ੍ਰੋਡੋਕਸ਼ਨ ਹੇਠ ਨਿਰਮਾਤਾ ਸਹਿਨੂਰ ਦੁਆਰਾ ਜਾ ਰਿਹਾ ਹੈ, ਜਿਸ ਦੀ ਸਟਾਰਕਾਸਟ ਵਿਚ ਆਸ਼ੀਸ਼ ਦੁੱਗਲ, ਚੰਦਨ ਗਿੱਲ, ਦਿਵਜੋਤ ਕੌਰ, ਹੈਪੀ ਕੌਸ਼ਲ ਆਦਿ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ।
ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿਚ ਫ਼ਿਲਮਾਈ ਜਾਣ ਵਾਲੀ ਇਸ ਵੈੱਬ ਸੀਰੀਜ਼ ਦੀ ਸਿਨੇਮਾਟੋਗ੍ਰਾਫ਼ਰੀ ਕੇ ਸੁਨੀਲ ਕਰ ਰਹੇ ਹਨ। ਜੇਕਰ ਇਸ ਹੋਣਹਾਰ ਨਿਰਦੇਸ਼ਕ ਵੱਲੋਂ ਫ਼ਿਲਮਕਾਰ ਅਤੇ ਲੇਖਕ ਦੇ ਤੌਰ 'ਤੇ ਕੀਤੀਆਂ ਹਾਲੀਆ ਫਿਲਮਾਂ ਵੱਲ ਝਾਤ ਮਾਰੀਏ ਤਾਂ ਇੰਨ੍ਹਾਂ ਵਿਚ ਬਹੁਤ ਹੀ ਅਰਥਭਰਪੂਰ ਵਿਸ਼ੇ ਅਧੀਨ ਬਣਾਈ ਗਈ ਪਿੰਡ ਆਲਾ ਸਕੂਲ, ਰਸਗੁੱਲਾ, ਲੰਬੜ੍ਹਾਂ ਦਾ ਲਾਣਾ, ਕੁਲਵਿੰਦਰ ਬਿੱਲਾ, ਮੈਡੀ ਤੱਖੜ੍ਹ, ਗੁਰਪ੍ਰੀਤ ਘੁੱਗੀ ਸਟਾਰਰ ‘ਟੈਲੀਵਿਜ਼ਨ’, ‘ਕਰਲਾ ਮੋੜ ਮੜਾਈਆਂ’, ‘302’, ‘ਪੀੜ੍ਹ ਤੇਰੇ ਜਾਣ ਦੀ’ ਆਦਿ ਸ਼ਾਮਿਲ ਰਹੀਆਂ ਹਨ।
- 'ਗੱਡੀ ਜਾਂਦੀ ਏ ਚਲਾਂਗਾਂ ਮਾਰਦੀ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਅਕਤੂਬਰ 'ਚ ਹੋਵੇਗੀ ਰਿਲੀਜ਼
- Mastaney First Poster: ਟੀਜ਼ਰ ਤੋਂ ਬਾਅਦ ਫਿਲਮ 'ਮਸਤਾਨੇ' ਦਾ ਬੇਹੱਦ ਖੂਬਸੂਰਤ ਪੋਸਟਰ ਰਿਲੀਜ਼, ਫਿਲਮ ਇਸ ਅਗਸਤ ਹੋਵੇਗੀ ਰਿਲੀਜ਼
- Paune 9: ਫਿਲਮ 'ਪੌਣੇ 9' ਦਾ ਪਹਿਲਾਂ ਪੋਸਟਰ ਰਿਲੀਜ਼, ਖੌਫ਼ਨਾਕ ਰੂਪ 'ਚ ਨਜ਼ਰ ਆਏ ਧੀਰਜ ਕੁਮਾਰ
ਇਸ ਤੋਂ ਇਲਾਵਾ ਉਨਾਂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ‘ਪੇਂਟਰ’, ਓਟੀਟੀ ਫਿਲਮ ‘ਰੇਜ਼’ ਵੀ ਆਪਣੀ ਕਲਾਤਮਕ ਅਤੇ ਸ਼ਾਨਦਾਰ ਦਿੱਖ ਦੇ ਚਲਦਿਆਂ ਕਾਫ਼ੀ ਸਲਾਹੁਤਾ ਬਟੋਰਨ ਕਰਨ ਵਿਚ ਸਫ਼ਲ ਰਹੀ ਹੈ।
ਪੰਜਾਬੀ ਸਿਨੇਮਾ ਦੇ ਥੋੜ ਸਮੇਂ ਕਰੀਅਰ ਦੌਰਾਨ ਹੀ ਉਚਕੋਟੀ ਪੰਜਾਬੀ ਫਿਲਮ ਨਿਰਦੇਸ਼ਕਾਂ ਵਿਚ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਇਸ ਪ੍ਰਤਿਭਾਵਾਨ ਲੇਖਕ ਅਤੇ ਨਿਰਦੇਸ਼ਕ ਆਪਣੇ ਨਵੇਂ ਪ੍ਰੋਜੈਕਟ ‘ਫ਼ਸਲ’ ਸੰਬੰਧੀ ਦੱਸਦੇ ਹਨ ਕਿ ਕਿਸਾਨ ਅਤੇ ਕਿਸਾਨੀ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਕਿਸਾਨ ਦੇ ਆਪਣੀ ਫ਼ਸਲ ਅਤੇ ਉਸ ਦੇ ਨਾਲ ਚੱਲਣ ਵਾਲੀਆਂ ਆਰਥਿਕ, ਸਮਾਜਿਕ, ਮਾਨਸਿਕ ਅਤੇ ਪੇਂਡੂ ਜੀਵਨ ਪਰਸਥਿਤੀਆਂ ਦਾ ਦਿਲਟੁੰਬਵਾਂ ਵਰਣਨ ਕਰੇਗੀ, ਜਿਸ ਵਿਚ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦਾ ਦਰਸ਼ਕ ਆਨੰਦ ਮਾਣਨਗੇ।
ਉਨਾਂ ਦੱਸਿਆ ਕਿ ਲੇਖਕ ਅਤੇ ਨਿਰਦੇਸ਼ਕ ਦੇ ਤੌਰ 'ਤੇ ਹੁਣ ਤੱਕ ਉਨਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਹੈ ਕਿ ਫਿਲਮਾਂ ਦੀ ਸਿਰਜਨਾ ਅਜਿਹੀ ਕੀਤੀ ਜਾਵੇ, ਜਿਸ ਨਾਲ ਚੰਗੀਆਂ ਫਿਲਮਾਂ ਵੇਖਣ ਦੇ ਸ਼ੌਕੀਨ ਦਰਸ਼ਕਾਂ ਨੂੰ ਕੁਝ ਵੱਖਰਾ ਵੇਖਣ ਨੂੰ ਮਿਲ ਸਕੇ। ਉਨਾਂ ਕਿਹਾ ਕਿ ਬੇਸ਼ੱਕ ਇਹ ਸੱਚ ਹੈ ਕਿ ਅਜਿਹੀਆਂ ਫਿਲਮਾਂ ਕਈ ਵਾਰ ਕਮਰਸ਼ੀਅਲ ਫਿਲਮਾਂ ਦੇ ਹਾਣ ਦੀਆਂ ਕਾਰੋਬਾਰ ਪੱਖੋਂ ਨਹੀਂ ਰਹਿੰਦੀਆਂ ਪਰ ਫਿਰ ਵੀ ਇੰਨ੍ਹਾਂ ਨੂੰ ਕਰ ਕੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਜੋ ਮਾਨਸਿਕ ਸ਼ਾਂਤੀ ਅਤੇ ਆਪਣੇ ਅਸਲ ਵਿਰਸੇ ਅਤੇ ਮਿੱਟੀ ਨਾਲ ਜੁੜਨ ਦਾ ਜੋ ਨਿੱਘ ਅਤੇ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।