ਮੁੰਬਈ: ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ 'ਚ ਸਿਰਫ ਇਕ ਹਫਤਾ ਬਾਕੀ ਹੈ। ਅਜਿਹੇ 'ਚ ਸਲਮਾਨ ਖਾਨ ਆਪਣੀ ਪੂਰੀ ਟੀਮ ਦੇ ਨਾਲ ਫਿਲਮ ਦਾ ਪ੍ਰਮੋਸ਼ਨ ਪੂਰੇ ਜ਼ੋਰ-ਸ਼ੋਰ ਨਾਲ ਕਰ ਰਹੇ ਹਨ।
- " class="align-text-top noRightClick twitterSection" data="
">
ਸਲਮਾਨ ਫਿਲਮ ਦੀ ਪ੍ਰਮੋਸ਼ਨ ਲਈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਉੱਥੇ ਹੀ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਸਲਮਾਨ ਖਾਨ ਦਾ ਨੰਬਰ ਜਾਣੇ ਬਿਨਾਂ ਹੀ ਬਲੌਕ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।
ਕਿਉਂ ਬਲੌਕ ਕੀਤਾ ਗਿਆ ਸੀ ਸਲਮਾਨ ਖਾਨ ਦਾ ਨੰਬਰ?: ਸ਼ਹਿਨਾਜ਼ ਗਿੱਲ ਨੇ ਸ਼ੋਅ 'ਚ ਦੱਸਿਆ ਕਿ ਜਦੋਂ ਉਹ ਅੰਮ੍ਰਿਤਸਰ 'ਚ ਸੀ ਤਾਂ ਉਸ ਨੂੰ ਸਲਮਾਨ ਖਾਨ ਦੇ ਨਾਂ 'ਤੇ ਕਾਲ ਆਈ। ਇਸ ਵਿੱਚ ਉਨ੍ਹਾਂ ਨੂੰ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਪੇਸ਼ਕਸ਼ ਹੋਈ ਸੀ। ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੂੰ ਅਜਿਹੇ ਆਫਰ ਦੇ ਕਈ ਕਾਲ ਆਉਂਦੇ ਰਹਿੰਦੇ ਸਨ ਅਤੇ ਉਸ ਨੇ ਆਪਣੇ ਸਲਮਾਨ ਭਾਈ ਦਾ ਨੰਬਰ ਬਲੌਕ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਸੁਨੇਹਾ ਮਿਲਿਆ ਸੀ ਕਿ ਸਲਮਾਨ ਖਾਨ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਫਿਰ ਕਿਵੇਂ ਠੀਕ ਹੋਇਆ ਸਭ ਕੁਝ: ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ Truecaller 'ਤੇ ਜਾ ਕੇ ਨੰਬਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਅਸਲ 'ਚ ਸਲਮਾਨ ਖਾਨ ਨੇ ਉਸ ਨੂੰ ਕਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸਲਮਾਨ ਨਾਲ ਸੰਪਰਕ ਕੀਤਾ। ਸ਼ੋਅ 'ਚ ਸ਼ਹਿਨਾਜ਼ ਨੇ ਆਪਣੀ ਪਹਿਲੀ ਫਿਲਮ ਦੇ ਅਨੁਭਵ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਉਹ ਸਲਮਾਨ ਖਾਨ ਨਾਲ ਕੰਮ ਕਰਕੇ ਬਹੁਤ ਸਹਿਜ ਮਹਿਸੂਸ ਕਰਦੀ ਹੈ। ਤੁਹਾਨੂੰ ਦੱਸ ਦੇਈਏ ਫਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਮ ਦੀ ਐਡਵਾਂਸ ਬੁਕਿੰਗ ਕੁਝ ਹੀ ਦਿਨਾਂ 'ਚ ਸ਼ੁਰੂ ਹੋਣ ਵਾਲੀ ਹੈ।
ਤੁਹਾਨੂੰ ਦੱਸ ਦੇਈਏ ਕਿ ‘ਕਿਸੀ ਕੀ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਇਸ ਵਿੱਚ ਸਲਮਾਨ ਖਾਨ ਦੇ ਨਾਲ ਪੂਜਾ ਹੇਗੜੇ, ਪਲਕ ਤਿਵਾਰੀ, ਸਿਧਾਰਥ ਨਿਗਮ, ਰਾਘਵ ਜੁਆਲ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਜਗਪਤੀ ਬਾਬੂ ਸਮੇਤ ਕਈ ਸਿਤਾਰੇ ਹਨ।
ਇਹ ਵੀ ਪੜ੍ਹੋ:Actor Ajay Jethi Film Vajood: ਬਤੌਰ ਨਿਰਦੇਸ਼ਕ ਫਿਲਮ ‘ਵਜੂਦ’ ਲੈ ਕੇ ਆ ਰਹੇ ਨੇ ਅਜੇ ਜੇਠੀ, ਇਸ ਜੁਲਾਈ ਹੋਵੇਗੀ ਰਿਲੀਜ਼