ETV Bharat / entertainment

Shakti Kapoor: ਸ਼ਕਤੀ ਕਪੂਰ ਵੀ ਜਲਦ ਭਰਨਗੇ ਆਸਟ੍ਰੇਲੀਆ ਦੀ ਉਡਾਣ, 27 ਮਈ ਨੂੰ ਹੋਣਗੇ ਲਾਈਵ ਸ਼ੋਅ ’ਚ ਸ਼ਾਮਿਲ - ਅਦਾਕਾਰ ਸ਼ਕਤੀ ਕਪੂਰ

Shakti Kapoor: ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਕਤੀ ਕਪੂਰ ਲਾਈਵ ਸ਼ੋਅ ਲਈ ਆਸਟ੍ਰੇਲੀਆ ਲਈ ਰਵਾਨਾ ਹੋਣ ਜਾ ਰਹੇ ਹਨ, ਇਹ ਸ਼ੋਅ 27 ਮਈ ਨੂੰ ਹੋਵੇਗਾ।

ਸ਼ਕਤੀ ਕਪੂਰ
ਸ਼ਕਤੀ ਕਪੂਰ
author img

By

Published : Apr 10, 2023, 3:10 PM IST

ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਸਿਤਾਰਿਆਂ ਵਿਚ ਦੇਸ਼ ਤੋਂ ਬਾਅਦ ਹੁਣ ਵਿਦੇਸ਼ਾਂ ਵਿਚ ਵੀ ਵੱਧ ਚੜ੍ਹ ਦੇ ਲਾਈਵ ਸੋਅਜ਼ ਕਰਨ ਅਤੇ ਦਰਸ਼ਕਾਂ ਦੇ ਸਿੱਧੇ ਰੂਪ ਵਿਚ ਰੁਬਰੂ ਹੋਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਹੁਣ ਮੰਨੇ ਪ੍ਰਮੰਨੇ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਵੀ ਆਸਟ੍ਰੇਲੀਆ ਵਿਸ਼ੇਸ਼ ਟੂਰ ਲਈ ਰਵਾਨਾ ਹੋਣ ਜਾ ਰਹੇ ਹਨ, ਜੋ ਉਥੋਂ ਦੇ ਸਿਡਨੀ ਵਿਖੇ ਹੋਣ ਜਾ ਰਹੇ ਕਈ ਈਵੈਂਟ ਦਾ ਹਿੱਸਾ ਬਣਨਗੇ।

ਸ਼ਕਤੀ ਕਪੂਰ
ਸ਼ਕਤੀ ਕਪੂਰ

'ਨੰਦੂ ਸਬਕਾ ਬੰਧੂ' ਦੀ ਟੈਗਲਾਈਨ ਹੇਠ ਹੋਣ ਜਾ ਰਹੀ ਇਸ ਬਾਲੀਵੁੱਡ ਨਾਈਟ ਈਵੈਂਟ ਦੀ ਪ੍ਰਬੰਧਕੀ ਕਮਾਂਡ ਇੰਟਰਨੈਸ਼ਨਲ ਪ੍ਰਮੋਟਰ ਵਿੱਕੀ ਪਾਲ ਸੰਭਾਲ ਰਹੇ ਹਨ, ਜੋ ਪੰਜਾਬੀ, ਹਿੰਦੀ 'ਫ਼ਿਲਮਜ਼ ਡਿਸਟੀਬਿਊਸ਼ਨ' ਨਾਲ ਜੁੜੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇਕ ਉੱਘੇ ਫਿਲਮੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ।

ਸ਼ਕਤੀ ਕਪੂਰ
ਸ਼ਕਤੀ ਕਪੂਰ

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਖਿੱਤੇ ਵਿਚ ਵੱਸਦੇ ਪ੍ਰਵਾਸੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੇ ਮੰਨੋਰੰਜਨ ਲਈ ਲਗਾਤਾਰ ਯਤਨਸ਼ੀਨ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਹੁਣ ਤੱਕ ਅਦਾਕਾਰਾ ਨੀਲਮ ਕੋਠਾਰੀ ਲਾਈਵ, ਅਦਿੱਤੀ ਮਿੱਤਲ, ਹਿੰਗਲਿਸ਼ ਕਾਮੇਡੀ, ਅਰਜੁਨ ਰਾਮਪਾਲ ਰੁਬਰੂ ਸ਼ਾਮ, ਸਾਰਾ ਅਲੀ ਖ਼ਾਨ ਰੁਬਰੂ, ਰਾਹੁਲ ਰਵੇਲ-ਰਣਧੀਰ ਕਪੂਰ -ਪੂਨਮ ਢਿੱਲੋਂ ਰੁਬਰੂ , ਆਰਤੀ ਛਾਬੜ੍ਹੀਆਂ ਰੁਬਰੂ , ਗੋਵਿੰਦਾ ਲਾਈਵ ਆਦਿ ਜਿਹੇ ਕਈ ਵੱਡੇ ਸ਼ੋਅਜ਼ ਦਾ ਪ੍ਰਬੰਧਨ ਸਿਡਨੀ ਵਿਖੇ ਕੀਤਾ ਜਾ ਚੁੱਕਾ ਹੈ।

ਸ਼ਕਤੀ ਕਪੂਰ
ਸ਼ਕਤੀ ਕਪੂਰ

ਉਕਤ ਲੜ੍ਹੀ ਅਧੀਨ ਹੀ ਕਰਵਾਏ ਜਾ ਰਹੇ ਸ਼ਕਤੀ ਕਪੂਰ ਲਾਈਵ ਇੰਟਰਟੇਨਮੈਂਟ ਪ੍ਰੋਗਰਾਮ ਸੰਬੰਧੀ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਈਵੈਂਟ ਨੂੰ ਵੱਖਰੀਆਂ ਅਤੇ ਪ੍ਰਭਾਵੀ ਛੋਹਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹ ਸ਼ੋਅ ਇੱਥੇ ਵੱਸਦੇ ਹਰ ਪੰਜਾਬੀ ਦੀ ਕਸੌਟੀ 'ਤੇ ਖਰਾ ਉਤਰ ਸਕੇ ਅਤੇ ਉਨ੍ਹਾਂ ਨੂੰ ਨਿਵੇਕਲਾ ਮੰਨੋਰੰਜਨ ਮੁਹੱਈਆ ਕਰਵਾ ਸਕੇ।

ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ 27 ਮਈ ਨੂੰ ਸ਼ਾਮ 5 ਵਜੇ ਕਰਵਾਏ ਜਾ ਰਹੇ ਇਸ ਸ਼ੋਅ ਵਿਚ ਕਈ ਪੜ੍ਹਾਅ ਸ਼ਾਮਿਲ ਕੀਤੇ ਜਾ ਰਹੇ ਹਨ, ਜਿਸ ਦੌਰਾਨ ਜਿੱਥੇ ਅਦਾਕਾਰ ਸ਼ਕਤੀ ਕਪੂਰ ਆਪਣੇ ਜੀਵਨ, ਕਰੀਅਰ ਅਤੇ ਕੀਤੇ ਸੰਘਰਸ਼ ਪਹਿਲੂਆਂ ਨੂੰ ਦਰਸ਼ਕਾਂ ਦੇ ਸਨਮੁੱਖ ਰੱਖਣਗੇ, ਉਥੇ ਨਾਲ ਹੀ ਆਪਣੀਆਂ ਫਿਲਮਾਂ ਦੇ ਵਿਸ਼ੇਸ ਪਾਤਰਾਂ ਨੂੰ ਆਪਣੇ ਅਨੂਠੇ ਅੰਦਾਜ਼ ਵਿਚ ਦਰਸਾਉਣਗੇ।

ਉਨ੍ਹਾਂ ਦੱਸਿਆ ਕਿ ਇਸ ਸ਼ੋਅ ਨੂੰ ਲੈ ਕੇ ਸਿਡਨੀ ਵਾਸੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਈਵੈਂਟ ਉਨ੍ਹਾਂ ਦੇ ਪਿਛਲੇ ਈਵੈਂਟ ਵਾਂਗ ਹੀ ਸਫ਼ਲਤਾ ਦੇ ਨਵੇਂ ਆਯਾਮ ਜ਼ਰੂਰ ਕਾਇਮ ਕਰੇਗਾ।

ਇਹ ਵੀ ਪੜ੍ਹੋ:Sufi Balbir New Song: ਗਾਇਕ ਸੂਫ਼ੀ ਬਲਵੀਰ ਨੇ ਪੂਰੀ ਕੀਤੀ ਨਵੇਂ ਗੀਤ ਦੀ ਸ਼ੂਟਿੰਗ, ਜਲਦ ਹੋਵੇਗਾ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.