ਮੁੰਬਈ (ਬਿਊਰੋ): ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੈੱਟਫਲਿਕਸ ਫਿਲਮ 'ਦਿ ਆਰਚੀਜ਼' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸੁਹਾਨਾ ਇਸ ਵਿੱਚ ਵੇਰੋਨਿਕਾ ਲੌਜ ਦੀ ਭੂਮਿਕਾ ਨਿਭਾਏਗੀ। ਆਪਣੇ ਸ਼ੁਰੂਆਤੀ ਅਨੁਭਵ ਬਾਰੇ ਗੱਲ ਕਰਦੇ ਹੋਏ ਸ਼ਾਹਰੁਖ ਦੀ ਲਾਡਲੀ ਨੇ ਦੱਸਿਆ ਕਿ ਸ਼ੂਟਿੰਗ ਦਾ ਪਹਿਲਾਂ ਦਿਨ (first shooting day experience of suhana) ਕਿਵੇਂ ਵੱਖਰਾ ਸੀ।
ਉਸ (first shooting day experience of suhana) ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਨੈੱਟਫਲਿਕਸ ਫਿਲਮ 'ਚ ਹੋਣਾ ਅਤੇ ਅਸਲ ਫਿਲਮ ਦੇ ਸੈੱਟ 'ਤੇ ਕੰਮ ਕਰਨ ਵਾਲੇ ਐਕਟਰ ਦੇ ਰੂਪ 'ਚ ਹੋਣਾ ਵੱਖਰਾ ਹੈ, ਮੈਂ ਸੋਚਦੀ ਹਾਂ ਕਿ ਆਪਣੇ ਪਹਿਲੇ ਦਿਨ ਇਹ ਜਾਣ ਕੇ ਅਤੇ ਇਸ ਨੂੰ ਮਹਿਸੂਸ ਕਰਦੇ ਹੋਏ ਮੈਂ ਬੇਹੱਦ ਘਬਰਾ ਗਈ ਸੀ।'
- Ranbir Kapoor Summoned By ED: ਈਡੀ ਨੇ 'ਐਨੀਮਲ' ਸਟਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ, 6 ਅਕਤੂਬਰ ਨੂੰ ਹੋਵੇਗੀ ਪੁੱਛਗਿੱਛ
- Aamir Khan Meets Fans: ਪ੍ਰਸ਼ੰਸਕਾਂ ਨਾਲ ਹੱਥ ਮਿਲਾ ਕੇ ਆਮਿਰ ਖਾਨ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
- Sukesh-Mika Singh: ਜੈਕਲੀਨ ਦੀ ਤਸਵੀਰ 'ਤੇ ਟਿੱਪਣੀ ਕਰਨਾ ਮੀਕਾ ਸਿੰਘ ਨੂੰ ਪਿਆ ਮਹਿੰਗਾ, ਸੁਕੇਸ਼ ਚੰਦਰਸ਼ੇਖਰ ਨੇ ਗਾਇਕ ਨੂੰ ਭੇਜਿਆ ਕਾਨੂੰਨੀ ਨੋਟਿਸ
ਫਿਲਮ 'ਦਿ ਆਰਚੀਜ਼' 7 ਦਸੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਰਚੀਜ਼ ਇੱਕ ਸੰਗੀਤਕ ਕਾਮੇਡੀ ਹੈ, ਜਿਸ ਵਿੱਚ ਨਵੇਂ ਕਲਾਕਾਰ ਸੁਹਾਨਾ ਖਾਨ, ਖੁਸ਼ੀ ਕਪੂਰ ਅਤੇ ਅਗਸਤਿਆ ਨੰਦਾ ਅਦਾਕਾਰ ਹਨ। ਇਹ ਇਸ ਸਾਲ 7 ਦਸੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ (the archies release date) ਹੋਣ ਜਾ ਰਹੀ ਹੈ।
ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਜਦੋਂ ਸੁਹਾਨਾ ਨੂੰ ਉਸ ਵਿਅਕਤੀ ਬਾਰੇ ਪੁੱਛਿਆ ਗਿਆ ਜੋ ਉਸ ਦਾ ਸਭ ਤੋਂ ਜ਼ਿਆਦਾ ਮਾਰਗ ਦਰਸ਼ਨ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਉਸ ਦੇ ਮਾਰਗ ਦਰਸ਼ਕ ਹਨ। ਉਸ ਨੇ ਕਿਹਾ 'ਮੈਂ ਇਹ ਨਹੀਂ ਕਹਾਂਗੀ ਕਿ ਮੈਂ ਆਪਣੀ ਮਾਰਗ ਦਰਸ਼ਕ ਹਾਂ, ਪਰ ਮੇਰੇ ਮਾਤਾ-ਪਿਤਾ ਮੇਰਾ ਬਹੁਤ ਸਮਰਥਨ ਕਰਦੇ ਹਨ। ਸਾਡੇ ਪਰਿਵਾਰ ਵਿੱਚ ਹਰ ਕੋਈ ਇੱਕ ਦੂਜੇ ਦਾ ਸਮਰਥਨ ਕਰਦਾ ਹੈ।' ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ 'ਦਿ ਆਰਚੀਜ਼' ਪ੍ਰਸਿੱਧ ਕਾਮਿਕਸ 'ਤੇ ਆਧਾਰਤ ਇੱਕ ਸੰਗੀਤਕ ਕਾਮੇਡੀ ਫਿਲਮ ਹੈ।