ਮੁੰਬਈ: ਰਾਜਕੁਮਾਰ ਹਿਰਾਨੀ ਅਤੇ ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡੰਕੀ' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਇੱਕ ਹਫਤੇ 'ਚ ਹੀ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਹੁਣ ਇਹ ਫਿਲਮ ਜਲਦ ਹੀ 350 ਕਰੋੜ ਦਾ ਅੰਕੜਾ ਛੂਹ ਲਵੇਗੀ। ਫਿਲਮ 'ਚ ਸ਼ਾਹਰੁਖ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਦਕਿ ਤਾਪਸੀ ਪੰਨੂ ਅਤੇ ਬੋਮਨ ਇਰਾਨੀ, ਅਨਿਲ ਗਰੋਵਰ, ਵਿੱਕੀ ਕੌਸ਼ਲ ਵੀ ਫਿਲਮ 'ਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
'ਡੰਕੀ' 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਦਾ ਸਾਹਮਣਾ ਪ੍ਰਭਾਸ ਦੀ ਫਿਲਮ 'ਸਾਲਾਰ' ਨਾਲ ਹੋਇਆ ਸੀ। 'ਸਾਲਾਰ' ਥੀਏਟਰਾਂ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦੂਜੇ ਪਾਸੇ ਡੰਕੀ ਨੇ ਆਪਣੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ ਉਤੇ ਲਗਭਗ 30 ਕਰੋੜ ਰੁਪਏ ਇਕੱਠੇ ਕੀਤੇ ਹਨ। ਫਿਲਮ ਨੇ ਦੂਜੇ ਦਿਨ 20 ਕਰੋੜ ਦੀ ਕਮਾਈ ਕੀਤੀ, ਹੁਣ ਫਿਲਮ ਆਪਣੇ 10ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦਸਵੇਂ ਦਿਨ 6.10 ਕਰੋੜ ਰੁਪਏ ਕਮਾ ਸਕਦੀ ਹੈ।
ਇਸ ਨਾਲ ਫਿਲਮ ਦੀ ਕਮਾਈ ਲਗਭਗ 173 ਕਰੋੜ ਰੁਪਏ ਹੋ ਜਾਵੇਗੀ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਦਸ ਦਿਨਾਂ 'ਚ ਕਰੀਬ 323 ਕਰੋੜ ਰੁਪਏ ਕਮਾ ਸਕੀ ਹੈ। ਇਹ ਫਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅਤੇ ਸ਼ਾਹਰੁਖ ਖਾਨ ਦੀ ਪਹਿਲੀ ਜੋੜੀ ਹੈ। ਇਸ ਸਾਲ ਸ਼ਾਹਰੁਖ ਖਾਨ ਨੇ ਇੰਡਸਟਰੀ ਨੂੰ ਪਠਾਨ ਅਤੇ ਜਵਾਨ ਵਰਗੀਆਂ ਦੋ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਹਾਲਾਂਕਿ ਡੰਕੀ ਉਨ੍ਹਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ।
ਡੰਕੀ ਦੀ 10 ਦਿਨਾਂ ਦੀ ਕਮਾਈ:
- ਦਿਨ 1: 30 ਕਰੋੜ
- ਦਿਨ 2: 20.12 ਕਰੋੜ
- ਦਿਨ 3: 25.61 ਕਰੋੜ
- ਦਿਨ 4: 30.07 ਕਰੋੜ
- ਦਿਨ 5: 24.32 ਕਰੋੜ
- ਦਿਨ 6: 11.56 ਕਰੋੜ
- ਦਿਨ 7: 10.05 ਕਰੋੜ
- ਦਿਨ 8: 8.21 ਕਰੋੜ
- ਦਿਨ 9: 7.25 ਕਰੋੜ
- ਕੁੱਲ ਕਲੈਕਸ਼ਨ:167.47 ਕਰੋੜ