ETV Bharat / entertainment

Satinder Satti: ਸਤਿੰਦਰ ਸੱਤੀ ਨੇ ਦੱਸਿਆ ਭਾਰ ਘਟਾਉਣ ਦਾ ਇੱਕ ਅਨੌਖਾ ਤਰੀਕਾ, ਦੇਖੋ ਵੀਡੀਓ

Satinder Satti:ਪੰਜਾਬੀ ਅਦਾਕਾਰਾ ਅਤੇ ਐਂਕਰ ਸਤਿੰਦਰ ਸੱਤੀ ਨੇ ਹਾਲ ਹੀ ਵਿੱਚ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਕਿਵੇਂ ਤੁਸੀਂ ਬਿਲਕੁੱਲ ਆਸਾਨ ਤਰੀਕੇ ਨਾਲ ਭਾਰ ਘਟਾ ਸਕਦੇ ਹੋ।

Satinder Satti
Satinder Satti
author img

By

Published : Jun 22, 2023, 10:47 AM IST

ਚੰਡੀਗੜ੍ਹ: 50 ਸਾਲ ਦੀ ਉਮਰ ਵਿੱਚ ਵੀ ਉਹ ਕਿਸੇ ਮੁਟਿਆਰ ਤੋਂ ਘੱਟ ਨਹੀਂ ਹੈ। ਉਹ ਆਪਣੇ ਆਪ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਵਜ਼ਨ ਘਟਾਉਣ ਦੇ ਟਿਪਸ ਅਪਣਾਉਂਦੀ ਹੈ ਅਤੇ ਦੂਜਿਆਂ ਨਾਲ ਵੀ ਸਾਂਝਾ ਕਰਦੀ ਹੈ। ਆਪਣੇ ਤਜ਼ਰਬੇ ਦੇ ਆਧਾਰ 'ਤੇ ਉਸ ਨੇ ਭਾਰ ਘਟਾਉਣ ਦਾ ਆਸਾਨ ਤਰੀਕਾ ਸਾਂਝਾ ਕੀਤਾ ਹੈ। ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ, ਐਂਕਰ ਅਤੇ ਗਾਇਕਾ ਸਤਿੰਦਰ ਸੱਤੀ ਦੀ। ਜੋ 50 ਸਾਲ ਦੀ ਉਮਰ ਵਿੱਚ ਵੀ ਪਾਲੀਵੁੱਡ-ਬਾਲੀਵੁੱਡ ਦੀਆਂ ਦੂਜੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ।

ਹੁਣ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ 'ਚ ਲਿਖਿਆ ਕਿ 'ਮੰਗ 'ਤੇ ਭਾਰ ਘਟਾਉਣ ਦੇ ਸੁਝਾਅ, ਤੁਹਾਡੀ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਆਪਣਾ ਖਿਆਲ ਰੱਖਣਾ ਸ਼ੁਰੂ ਕਰੋ...ਪਿਆਰ।'

ਸਤਿੰਦਰ ਸੱਤੀ ਦਾ ਭਾਰ ਘਟਾਉਣ ਵਾਲਾ ਟਿਪਸ: ਸੱਤੀ ਨੇ ਕਿਹਾ ਕਿ 'ਇਸ ਨੁਸਖੇ ਦੀ ਸਮੱਗਰੀ ਆਮ ਹੀ ਘਰ ਦੀ ਰਸੋਈ ਵਿੱਚ ਮਿਲ ਜਾਵੇਗੀ। ਪਹਿਲਾਂ ਥੋੜਾ ਜਿਹਾ ਪਾਣੀ ਲਓ ਕਹਿ ਸਕਦੇ ਹਾਂ ਕਿ ਇੱਕ ਕੱਪ ਪਾਣੀ ਲਓ, ਉਸ ਵਿੱਚ ਥੋੜੀ ਹੀ ਅਦਰਕ ਰਗੜ ਕੇ ਅਤੇ ਥੋੜ੍ਹੀ ਜਿਹੀ ਕੱਚੀ ਹਲਦੀ ਰਗੜ ਕੇ ਪਾਓ। ਸਵੇਰੇ ਜਦੋਂ ਤੁਸੀਂ ਸੁੱਤੇ ਉਠਣਾ ਹੈ ਤਾਂ ਉਦੋਂ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ। ਇਹਨਾਂ ਚੀਜ਼ਾਂ ਦੀ ਤਾਸੀਰ ਅਜਿਹੀ ਹੁੰਦੀ ਹੈ ਜੋ ਭਾਰ ਉਤੇ ਕਾਫੀ ਕੰਮ ਕਰੇਗੀ। ਇਸ ਨੂੰ ਵਰਤ ਕੇ ਵੇਖੋ। ਇਹ ਟਿਪਸ 30 ਦਿਨਾਂ ਵਿੱਚ ਚਮਤਕਾਰ ਕਰ ਦਿੰਦਾ ਹੈ।' ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਟਿਪਸ ਲਈ ਸੱਤੀ ਦੀ ਤਾਰੀਫ਼ ਵੀ ਕਰ ਰਹੇ ਹਨ।

ਮੋਟਾਪਾ ਇੱਕ ਸਮੱਸਿਆ: ਅੱਜ ਕੱਲ੍ਹ ਮੋਟਾਪਾ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਵਧਦੇ ਭਾਰ ਕਾਰਨ ਹਰ ਦੂਜਾ ਵਿਅਕਤੀ ਤਣਾਅ ਵਿੱਚ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਬੈਠੀ ਜੀਵਨ ਸ਼ੈਲੀ ਮੋਟਾਪੇ ਦੇ ਮੁੱਖ ਕਾਰਨ ਹਨ। ਮੋਟਾਪਾ ਨਾ ਸਿਰਫ਼ ਤੁਹਾਡੀ ਸੁੰਦਰਤਾ ਨੂੰ ਘਟਾਉਂਦਾ ਹੈ ਬਲਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰ ਘਟਾਉਣਾ ਬਹੁਤ ਔਖਾ ਕੰਮ ਹੈ ਜਾਂ ਤਾਂ ਤੁਸੀਂ ਜਿਮ ਜਾ ਕੇ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹੋ ਜਾਂ ਕਿਸੇ ਮਹਿੰਗੇ ਡਾਈਟ ਪਲਾਨ ਦਾ ਪਾਲਣ ਕਰੋ। ਪਰ ਅਜਿਹਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਤੁਸੀਂ ਇਸ ਅਦਾਕਾਰਾ ਦੇੇ ਟਿਪਸ ਨੂੰ ਅਜ਼ਮਾ ਕੇ ਦੇਖ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.