ETV Bharat / entertainment

'Sidhus Of Southall’: ਆ ਰਹੀ ਹੈ ਸਰਗੁਣ ਮਹਿਤਾ ਦੀ ਧਮਾਕੇਦਾਰ ਫਿਲਮ, ਦੇਖਣ ਲਈ ਹੋ ਜਾਓ ਤਿਆਰ - Latest news of Punjabi film industry

ਸਰਗੁਣ ਮਹਿਤਾ ਦੀ ਨਵੀਂ ਫਿਲਮ ‘ਸਿੱਧੂਜ਼ ਆਫ਼ ਸਾਊਥਾਲ’ 19 ਮਈ 2023 ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਬਾਰੇ ਸਰਗੁਣ ਮਹਿਤਾ ਨੇ ਸ਼ੋਸਲ ਮੀਡੀਆ ਉਤੇ ਪੋਸਟ ਸਾਂਝੀ ਕੀਤਾ ਹੈ ਜਿਸ ਵਿੱਚ ਫਿਲਮ ਬਾਰੇ ਅਦਾਕਾਰਾ ਨੇ ਕਾਫੀ ਖੁਲਾਸੇ ਕੀਤੇ ਹਨ।

Sidhus Of Southall
Sidhus Of Southall
author img

By

Published : Feb 14, 2023, 7:34 PM IST

ਈਟੀਵੀ ਭਾਰਤ (ਡੈਸਕ): ਪੰਜਾਬੀ ਫਿਲਮ ਇੰਡਸਟਰੀ ਵਿੱਚ ਜ਼ਿਆਦਾਤਰ ਕਾਮੇਡੀ ਭਰਪੂਰ ਫਿਲਮਾਂ ਹੀ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਹੀ ਫਿਲਮ ‘ਸਿੱਧੂਜ਼ ਆਫ਼ ਸਾਊਥਾਲ’ 19 ਮਈ 2023 ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ। ਕੀ ਤੁਸੀਂ ਇਸ ਮਜ਼ੇਦਾਰ ਫਿਲਮ ਲਈ ਤਿਆਰ ਹੋ?

ਜਾਣੋ ਕੌਣ ਹੈ ਫਿਲਮ ਵਿੱਚ: ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵਿੱਚ ਦੇਖਣ ਨੂੰ ਮਿਲਣਗੇ। ‘ਸਿੱਧੂਜ਼ ਆਫ਼ ਸਾਊਥਾਲ’ ਫਿਲਮ ਵਿੱਚ ਜਾਨ ਪਾਉਣ ਲਈ ਪ੍ਰਿੰਸ ਕੰਵਲਜੀਤ ਸਿੰਘ, ਬੀ.ਐਨ. ਸ਼ਰਮਾ, ਇਫਤਿਖਾਰ ਠਾਕੁਰ, ਅਮਰ ਨੂਰੀ, ਜਤਿੰਦਰ ਕੌਰ ਵਰਗੇ ਕਲਾਕਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ।

ਸਰਗੁਣ ਮਹਿਤਾ ਨੇ ਦਿੱਤੀ ਇਹ ਜਾਣਕਾਰੀ: ਫਿਲਮ ਦਾ ਪਹਿਲਾ ਪੋਸਟਰ ਲੁੱਕ ਸਾਹਮਣੇ ਆਇਆ ਹੈ ਅਤੇ ਸਟਾਰ ਕਾਸਟ ਅਤੇ ਮੇਕਰਸ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਨੂੰ ਸ਼ੇਅਰ ਕੀਤਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ- “ਵੇਖੋ ਸਿੱਧੂਆਂ ਦੇ ਸਿਆਪੇ!! ਸਾਊਥਾਲ ਵਿੱਚ ਸਿਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਦੀ ਜੋੜੀ ਦੀ ਸੌਲਵ ਕਰ ਪਾਵੇਗੀ ਇਹ ਪਸੂੜੀ!!

ਕਿਵੇਂ ਦੀ ਹੈ ਫਿਲਮ: ਸਰਗੁਣ ਮਹਿਤਾ ਨੇ ਅੱਗੇ ਆਪਣੀ ਪੋਸਟ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਹ ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਹੈ। ਇਸ ਪੋਸਟ ਵਿੱਚ ਉਨ੍ਹਾਂ ਫਿਲਮ ਦੇ ਜੌਨਰ ਦੀ ਗੱਲ ਵੀ ਕੀਤੀ ਹੈ ਕਿ ਫਿਲਮ ਸ਼ਕਤੀ ਨਾਲ ਭਰੀ ਹੋਈ ਹੈ। ਫਿਲਮ ਵਿੱਚ ਕਾਮੇਡੀ ਪਿਆਰ ਤੁਹਾਨੂੰ ਇਕ ਡਰਾਮੇ ਵਿੱਚ ਹੀ ਦੇਖਣ ਨੂੰ ਮਿਲਣਗੇ।

ਕੌਣ ਹੈ ਨਿਰਦੇਸ਼ਕ? : ਉਨ੍ਹਾਂ ਪੋਸਟ ਵਿੱਚ ਆਖਰ ਉਤੇ ਲਿਖਿਆ ਹੈ ਕਿ ਇਹ ਫਿਲਮ 19 ਮਈ 2023 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਜਾ ਕੇ ਤੁਸੀ ਦੇਖ ਸਕਦੇ ਹੋ । ਇਹ ਫਿਲਮ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇੰਦਰਪਾਲ ਸਿੰਘ ਵੱਲੋਂ ਲਿਖੀ ਗਈ ਹੈ। ਇਸ ਫਿਲਮ ਦੇ ਡਾਈਲਾਗ ਭਿੰਡੀ ਤੋਲਾਵਾਲ ਅਤੇ ਪੁਸ਼ਿੰਦਰ ਜ਼ੀਰਾ ਦੇ ਹਨ। ਇਸ ਫਿਲਮ ਦਾ ਨਿਰਦੇਸ਼ਕ ਨਵਨੀਤ ਸਿੰਘ ਹਨ।

ਇਹ ਵੀ ਪੜ੍ਹੋ:- IP Singh's The Marigold Project : IP Singh ਦੀ ਨਵੀਂ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ ਹੋਏ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.